
ਆਰਥਿਕ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਨੂੰ ਸਰਕਾਰ 2,100 ਕਰੋਡ਼ ਰੁਪਏ ਦੀ ਮਦਦ ਦੇਵੇਗੀ। ਇਹ ਰਾਸ਼ੀ ਗਾਰੰਟੀਡ ਕਰਜ਼ ਦੇ ਤੌਰ 'ਤੇ ਦਿਤੀ ਜਾਵੇਗੀ। ਸਿਵਲ ਹਵਾਬਾ...
ਨਵੀਂ ਦਿੱਲੀ : ਆਰਥਿਕ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਨੂੰ ਸਰਕਾਰ 2,100 ਕਰੋਡ਼ ਰੁਪਏ ਦੀ ਮਦਦ ਦੇਵੇਗੀ। ਇਹ ਰਾਸ਼ੀ ਗਾਰੰਟੀਡ ਕਰਜ਼ ਦੇ ਤੌਰ 'ਤੇ ਦਿਤੀ ਜਾਵੇਗੀ। ਸਿਵਲ ਹਵਾਬਾਜ਼ੀ ਸਕੱਤਰ ਆਰਐਨ ਚੌਬੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਏਅਰਲਾਈਨ 51,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਕਰਜ ਵਿਚ ਡੁੱਬੀ ਹੈ। ਮਈ ਵਿਚ ਸਰਕਾਰ ਨੇ ਏਅਰ ਇੰਡੀਆ ਦੀ 76 ਫ਼ੀ ਸਦੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕੀਤੀ ਪਰ ਕੋਈ ਖਰੀਦਦਾਰ ਨਹੀਂ ਮਿਲਿਆ। ਇਸ ਤੋਂ ਬਾਅਦ ਏਅਰਲਾਈਨਸ ਨੇ ਸਰਕਾਰ ਤੋਂ ਇਕਵਿਟੀ ਇਨਫਿਊਜਨ ਯੋਜਨਾ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ।
air india
ਬੇਲਆਉਟ ਪੈਕੇਜ ਦੇ ਤਹਿਤ ਏਅਰ ਇੰਡੀਆ ਨੂੰ ਜੂਨ ਤੱਕ ਸਰਕਾਰ ਤੋਂ 26,000 ਕਰੋਡ਼ ਰੁਪਏ ਮਿਲੇ। 2012 ਵਿਚ ਯੂਪੀਏ ਸਰਕਾਰ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਇਸ ਦੇ ਮੁਤਾਬਕ, ਤੈਅ ਸ਼ਰਤਾਂ ਦਾ ਪਾਲਣ ਕਰਨ 'ਤੇ ਏਅਰਲਾਈਨ ਨੂੰ 2021 ਤੱਕ ਸਰਕਾਰ ਤੋਂ 30,231 ਕਰੋਡ਼ ਰੁਪਏ ਮਿਲਣ ਹਨ।
Air India
ਪਾਇਲਟਾਂ ਨੇ ਲਿਖਿਆ ਸੀ ਮੈਨੇਜਮੈਂਟ ਨੂੰ ਪੱਤਰ ਜੁਲਾਈ ਦੀ ਤਨਖਾਹ ਵਿਚ ਲਗਾਤਾਰ ਪੰਜਵੇਂ ਮਹੀਨੇ ਦੇਰੀ ਹੋਈ। ਪਾਇਲਟਾਂ ਨੇ ਪਿਛਲੇ ਮਹੀਨੇ ਦੋ ਵਾਰ ਮੈਨੇਜਮੈਂਟ ਨੂੰ ਪੱਤਰ ਲਿਖ ਕੇ ਹਾਲਾਤ 'ਤੇ ਚਿੰਤਾ ਜਤਾਈ। ਉਨ੍ਹਾਂ ਨੇ ਪੁੱਛਿਆ ਕਿ ਏਅਰਲਾਈਨਸ ਚਲਾਉਣ ਲਈ ਸਮਰੱਥ ਫੰਡ ਮੌਜੂਦ ਹਨ ? ਵਰਕਿੰਗ ਕੈਪਿਟਲ ਸਮੇਤ ਦੂਜੀ ਜ਼ਰੂਰਤਾਂ ਲਈ ਏਅਰ ਇੰਡੀਆ ਨੇ ਪਿਛਲੇ ਸਾਲ ਸਤੰਬਰ ਤੋਂ ਇਸ ਸਾਲ ਜਨਵਰੀ 'ਚ ਬੈਂਕਾਂ ਤੋਂ 6,250 ਕਰੋਡ਼ ਰੁਪਏ ਦਾ ਕਰਜ਼ ਲਿਆ।