
ਸਿੰਕਦਰਾ ਦੇ ਲੌਹਕਰੇਰਾ ਪਿੰਡ ਵਿਚ ਇਕ ਕਿਸਾਨ ਦਾ ਕਥਿਤ ਤੌਰ ਤੇ ਕਤਲ ਕਰ ਕੇ ਲਾਸ਼ ਨੂੰ ਦਰਖਤ ਤੇ ਲਟਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਉਤਰ ਪ੍ਰਦੇਸ਼ , ( ਭਾਸ਼ਾ ) : ਸਿੰਕਦਰਾ ਦੇ ਲੌਹਕਰੇਰਾ ਪਿੰਡ ਵਿਚ ਇਕ ਕਿਸਾਨ ਦਾ ਕਥਿਤ ਤੌਰ ਤੇ ਕਤਲ ਕਰ ਕੇ ਲਾਸ਼ ਨੂੰ ਦਰਖਤ ਤੇ ਲਟਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਪਿੰਡ ਵਿਚ ਜਾਤੀ ਤਣਾਅ ਪੈਦਾ ਹੋ ਗਿਆ ਹੈ। ਵੱਧ ਰਹੇ ਤਣਾਅ ਨੂੰ ਦੇਖਦੇ ਹੋਏ ਪਿੰਡ ਵਿਚ ਕਈਆਂ ਥਾਣਿਆਂ ਦੀ ਫੋਰਸ ਨੂੰ ਵੀ ਬੁਲਾ ਲਿਆ ਗਿਆ ਹੈ। ਪਿੰਡ ਨਿਵਾਸੀ ਦੋਸ਼ੀਆਂ ਦੀ ਤੁਰਤ ਗ੍ਰਿਫਤਾਰੀ ਕਰ ਕੇ ਸਖ਼ਤ ਕਾਰਵਾਈ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਮਾਮਲੇ ਮੁਤਾਬਕ ਲੌਹਕਰੇਰਾ ਦਾ 55 ਸਾਲਾ ਰੱਜਾਰਾਮ ਰਾਤ ਨੂੰ ਅਪਣੇ ਖੇਤ ਵਿਖੇ ਸੋਣ ਲਈ ਗਿਆ ਸੀ।
Crime
ਪਰ ਸਵੇਰੇ ਉਸ ਦੀ ਲਾਸ਼ ਦਰਖਤ ਨਾਲ ਲਟਕੀ ਹੋਈ ਮਿਲੀ। ਪਿੰਡ ਵਾਲਿਆਂ ਨੇ ਲਾਸ਼ ਦੇਖ ਕੇ ਇਸ ਦੀ ਜਾਣਕਾਰੀ ਉਸ ਦੇ ਪਰਵਾਰ ਨੂੰ ਦਿਤੀ। ਇਸ ਘਟਨਾ ਨਾਲ ਜਾਤੀ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਪਰਵਾਰ ਨੇ ਕਤਲ ਦਾ ਦੋਸ਼ ਪਿੰਡ ਦੇ ਹੀ ਜਾਟ ਪੱਖ ਦੇ ਲੋਕਾਂ ਤੇ ਲਗਾਇਆ ਹੈ। ਐਤਵਾਰ ਸ਼ਾਮ ਨੂੰ ਕਿਸਾਨ ਦਾ ਦੋਸ਼ੀ ਪੱਖ ਦੇ ਲੋਕਾਂ ਨਾਲ ਵਿਵਾਦ ਹੋਇਆ ਸੀ। ਪੁਲਿਸ ਚੌਂਕੀ ਤੇ ਦੋਨੋਂ ਪੱਖਾਂ ਵਿਚ ਸਮਝੌਤਾ ਹੋ ਗਿਆ ਸੀ ਪਰ ਪਰਵਾਰ ਵਾਲਿਆਂ ਦਾ ਦੋਸ਼ ਹੈ ਕਿ ਉਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਖੇਤਾਂ ਵਿਚ ਕਤਲ ਕਰ ਕੇ ਲਾਸ਼ ਨੂੰ ਦਰਖਤ ਨਾਲ ਲਟਕਾ ਦਿਤਾ।
The Crime
ਚੌਂਕੀ ਦੀ ਪੁਲਿਸ ਨੇ ਲਾਸ਼ ਨੂੰ ਦਰਖਤ ਤੋਂ ਉਤਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਲਿਆਂ ਨੇ ਅਧਿਕਾਰੀਆਂ ਨੂੰ ਬੁਲਾਉਣ ਦੀ ਮੰਗ ਨੂੰ ਲੈ ਕੇ ਹੰਗਾਮਾ ਕਰ ਦਿਤਾ। ਸੀਓ ਹਰੀਪਰਵਤ ਅਭਿਸ਼ੇਕ ਅਤੇ ਇੰਸਪੈਕਟਰ ਅਜੇ ਕੌਸ਼ਲ ਨੇ ਪਰਵਾਰ ਵਾਲਿਆਂ ਨੂੰ ਸਮਝਾਇਆ ਪਰ ਉਹ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਏ। ਥਾਣਾ ਸਿੰਕਦਰਾ ਦੇ ਇੰਸਪੈਕਟਰ ਅਜੇ ਕੌਸ਼ਲ ਨੇ ਦੱਸਿਆ ਕਿ ਪਰਵਾਰ ਵਾਲਿਆਂ ਨੂੰ ਕਿਸੇ ਤਰ੍ਹਾਂ ਸਮਝਾਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪਰਵਾਰ ਨੇ ਕਤਲ ਦੇ ਸਬੰਧ ਵਿਚ ਬਿਆਨ ਦਿਤਾ ਹੈ ਜਿਸ ਦੇ ਆਧਾਰ ਤੇ ਅਗਲੇਰੀ ਜਾਂਚ ਕੀਤੀ ਜਾਵੇਗੀ।