
'ਪਹਿਲਾਂ ਨਿਕਾਹ ਹੋਵੇਗਾ, ਉਸ ਮਗਰੋਂ ਸੋਚਾਂਗੇ ਲੜਕਾ ਹੋਵੇਗਾ ਜਾਂ ਲੜਕੀ'
ਮੁੰਬਈ : ਮਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਛਿੜੀ ਜੰਗ ਵਿਚਕਾਰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਮੁਖੀ ਅਸਦੁਦੀਨ ਓਵੈਸੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਅਜਿਹੇ ਗਠਜੋੜ ਨੂੰ ਸਮਰਥਨ ਨਹੀਂ ਦੇਣਗੇ, ਜਿਸ 'ਚ ਭਾਜਪਾ ਅਤੇ ਸ਼ਿਵਸੈਨਾ ਸ਼ਾਮਲ ਹੋਣਗੇ।
Asaduddin Owaisi
ਓਵੈਸੀ ਨੇ ਕਿਹਾ, "ਹਮੇਸ਼ਾ ਸਾਡੀ ਪਾਰਟੀ 'ਤੇ ਦੋਸ਼ ਲਗਾਇਆ ਜਾਂਦਾ ਸੀ ਕਿ ਅਸੀ ਵੋਟ ਕੱਟਣ ਲਈ ਚੋਣ ਲੜਦੇ ਹਾਂ ਪਰ ਹੁਣ ਸਾਰਿਆਂ ਨੂੰ ਵਿਖਾਈ ਦੇ ਰਿਹਾ ਹੈ ਕਿ ਵੋਟ ਕੌਣ ਕੱਟ ਰਿਹਾ ਹੈ।" ਓਵੈਸੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸ਼ਿਵਸੈਨਾ ਅਤੇ ਭਾਜਪਾ 'ਚ ਕੋਈ ਫ਼ਰਕ ਨਹੀਂ ਹੈ।
ShivSena-BJP
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਐਨਸੀਪੀ ਦਾ ਮੁੱਖ ਮੰਤਰੀ ਹੋਵੇਗਾ ਤਾਂ ਉਹ ਕਿਸ ਨੂੰ ਸਮਰਥਨ ਦੇਣਗੇ? ਇਸ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਨਿਕਾਹ ਹੋਣ ਦਿਓ, ਫਿਰ ਵੇਖਾਂਗੇ ਕਿ ਲੜਕਾ ਹੋਵੇਗਾ ਜਾਂ ਲੜਕੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ 'ਚ ਸਰਕਾਰ ਬਣਨ ਦੇ ਹੋ ਹੀ ਹਾਲਾਤ ਹਨ, ਇਕ ਭਾਜਪਾ-ਸ਼ਿਵਸੈਨਾ ਅਤੇ ਦੂਜਾ ਸ਼ਿਵਸੈਨਾ-ਕਾਂਗਰਸ-ਐਨਸੀਪੀ।