
ਚੀਨ ਦੀ ਸੰਸਦ ਇਕ ਅਜਿਹਾ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਤਹਿਤ ਬੁਰਾ ਵਰਤਾਅ ਜਾਂ ਅਪਰਾਧ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸਜ਼ਾ ਦੇਣ ਦੀ ਵਿਵਸਥਾ ਹੋਵੇਗੀ।
ਬੀਜਿੰਗ: ਚੀਨ ਦੀ ਸੰਸਦ ਇਕ ਅਜਿਹਾ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਤਹਿਤ ਬੁਰਾ ਵਰਤਾਅ ਜਾਂ ਅਪਰਾਧ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸਜ਼ਾ ਦੇਣ ਦੀ ਵਿਵਸਥਾ ਹੋਵੇਗੀ। ਫੈਮਿਲੀ ਐਜੂਕੇਸ਼ਨ ਪ੍ਰੋਮੋਸ਼ਨ ਐਕਟ ਦੇ ਖਰੜੇ ਅਨੁਸਾਰ, ਬਹੁਤ ਮਾੜਾ ਵਰਤਾਅ ਜਾਂ ਅਪਰਾਧ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਕਾਨੂੰਨ ਦੇ ਤਹਿਤ ਜਨਤਕ ਤੌਰ 'ਤੇ ਝਾੜ ਪਾਈ ਜਾਵੇਗੀ ਅਤੇ ਪਰਿਵਾਰਕ ਸਿੱਖਿਆ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਭੇਜਿਆ ਜਾਵੇਗਾ।
China now proposes law to punish parents for children's bad behaviour
ਹੋਰ ਪੜ੍ਹੋ: BSF ਦੇ ਘੇਰੇ ਨੂੰ ਵਧਾਉਣ ਵਾਲਾ ਕਦਮ ਪੰਜਾਬ ਦੀ ਆਰਥਿਕ ਖੁਸ਼ਹਾਲੀ ਨੂੰ ਢਾਹ ਲਾਵੇਗਾ- ਗੁਰਜੀਤ ਸਿੰਘ
ਇਸ ਪ੍ਰੋਗਰਾਮ ਵਿਚ ਉਹਨਾਂ ਨੂੰ ਬੱਚਿਆਂ ਦੀ ਦੇਖਭਾਲ ਦੇ ਤਰੀਕਿਆਂ ਬਾਰੇ ਦੱਸਿਆ ਜਾਵੇਗਾ। ਉਹਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਉਹ ਅਪਣੇ ਵਿਗੜੇ ਹੋਏ ਬੱਚੇ ਨੂੰ ਸੁਧਾਰ ਸਕਦੇ ਹਨ। ਨੈਸ਼ਨਲ ਪੀਪਲਜ਼ ਕਾਂਗਰਸ ਦੇ ਵਿਧਾਨਕ ਮਾਮਲਿਆਂ ਦੇ ਕਮਿਸ਼ਨ ਦੇ ਬੁਲਾਰੇ ਝਾਂਗ ਤਿਵੇਈ ਨੇ ਕਿਹਾ, “ਬੱਚਿਆਂ ਦੇ ਦੁਰਵਿਹਾਰ ਪਿੱਛੇ ਕਈ ਕਾਰਨ ਹਨ। ਇਸ ਵਿਚ ਸਹੀ ਪਰਿਵਾਰਕ ਸਿੱਖਿਆ ਨਾ ਮਿਲਣਾ ਜਾਂ ਇਸ ਦੀ ਕਮੀ ਇਕ ਵੱਡਾ ਕਾਰਨ ਹੈ”।
China now proposes law to punish parents for children's bad behaviour
ਹੋਰ ਪੜ੍ਹੋ: ਨਿਹੰਗ ਅਤੇ BJP ਆਗੂਆਂ ਨਾਲ ਤਸਵੀਰਾਂ ਵਾਇਰਲ ਹੋਣ 'ਤੇ ਗੁਰਮੀਤ ਪਿੰਕੀ ਨੇ ਦਿੱਤਾ ਸਪੱਸ਼ਟੀਕਰਨ
ਫੈਮਿਲੀ ਐਜੂਕੇਸ਼ਨ ਪ੍ਰੋਮੋਸ਼ਨ ਐਕਟ ਦੇ ਖਰੜੇ ਵਿਚ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਰਾਮ ਕਰਨ, ਖੇਡਣ ਅਤੇ ਕਸਰਤ ਕਰਨ ਲਈ ਸਮਾਂ ਦੇਣ। ਇਸ ਹਫਤੇ ਐਨਪੀਸੀ ਦੀ ਸਥਾਈ ਕਮੇਟੀ ਵਲੋਂ ਖਰੜੇ ਦੀ ਸਮੀਖਿਆ ਕੀਤੀ ਜਾਵੇਗੀ।
China now proposes law to punish parents for children's bad behaviour
ਹੋਰ ਪੜ੍ਹੋ: ਮਹਿੰਗਾਈ ਖਿਲਾਫ਼ ਅਨੋਖਾ ਪ੍ਰਦਰਸ਼ਨ, ਬੈਂਕ Locker 'ਚ ਸਿਲੰਡਰ ਜਮਾਂ ਕਰਵਾਉਣ ਪਹੁੰਚੇ ਨੌਜਵਾਨ
ਦਰਅਸਲ ਚੀਨ ਵਿਚ ਇਹਨੀਂ ਦਿਨੀਂ ਨੌਜਵਾਨਾਂ ਦੇ ਆਨਲਾਈਨ ਗੇਮ ਖੇਡਣ ਅਤੇ ਇੰਟਰਨੈੱਟ ’ਤੇ ਸਿਤਾਰਿਆਂ ਨੂੰ ਫੋਲੋ ਕਰਨ ਖਿਲਾਫ਼ ਮੁਹਿੰਮ ਚਲਾਈ ਗਈ ਹੈ। ਹਾਲ ਹੀ ਵਿਚ ਸਿੱਖਿਆ ਮੰਤਰਾਲੇ ਨੇ ਨਾਬਾਲਗ ਬੱਚਿਆਂ ਦੇ ਵੀਡੀਓ ਗੇਮ ਖੇਡਣ ਦੇ ਘੰਟਿਆਂ ਨੂੰ ਘੱਟ ਕਰਨ ਦਾ ਐਲਾਨ ਕੀਤਾ ਸੀ।