ਪਿਤਾ ਨੂੰ ਗੁਰਦਾ ਦਾਨ ਕਰਨ 'ਤੇ ਲਾਲੂ ਪ੍ਰਸਾਦ ਦੀ ਧੀ ਦਾ ਬਿਆਨ
Published : Nov 12, 2022, 1:22 pm IST
Updated : Nov 12, 2022, 1:54 pm IST
SHARE ARTICLE
Lalu Yadav's daughter emotional note on kidney donation
Lalu Yadav's daughter emotional note on kidney donation

‘ਉਹਨਾਂ ਲਈ ਕੁਝ ਵੀ ਕਰ ਸਕਦੀ ਹਾਂ, ਇਹ ਤਾਂ ਮਾਸ ਦਾ ਟੁਕੜਾ ਹੈ’

 

ਪਟਨਾ: ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰੋਹਿਣੀ ਆਚਾਰੀਆ ਨੇ ਆਪਣੇ ਬੀਮਾਰ ਪਿਤਾ ਨੂੰ ਗੁਰਦਾ ਦਾਨ ਕਰਨ ਦੇ ਫੈਸਲੇ 'ਤੇ ਕਿਹਾ, ''ਇਹ ਤਾਂ ਮਾਸ ਦਾ ਇਕ ਛੋਟਾ ਜਿਹਾ ਟੁਕੜਾ ਹੈ।'' ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ 40 ਸਾਲਾ ਭੈਣ ਸਿੰਗਾਪੁਰ ਵਿਚ ਰਹਿੰਦੀ ਹੈ । ਪਿਤਾ ਲਾਲੂ ਯਾਦਵ ਨੂੰ ਗੁਰਦਾ ਦਾਨ ਕਰਨ ਦੇ ਉਹਨਾਂ ਦੇ ਫੈਸਲੇ ਬਾਰੇ ਲੋਕਾਂ ਨੂੰ ਪਤਾ ਲੱਗਣ ਤੋਂ ਇਕ ਦਿਨ ਬਾਅਦ ਉਹਨਾਂ ਨੇ ਕਈ ਭਾਵੁਕ ਟਵੀਟ ਕੀਤੇ।

ਉਹਨਾਂ ਕਿਹਾ, “ਮੇਰਾ ਮੰਨਣਾ ਹੈ ਕਿ ਇਹ ਮਾਸ ਦਾ ਇਕ ਛੋਟਾ ਜਿਹਾ ਟੁਕੜਾ ਹੈ ਜੋ ਮੈਂ ਆਪਣੇ ਪਿਤਾ ਲਈ ਦੇਣਾ ਚਾਹੁੰਦੀ ਹਾਂ।” ਰੋਹਿਣੀ ਨੇ ਕਿਹਾ, “ਮੈਂ ਪਾਪਾ ਲਈ ਕੁਝ ਵੀ ਕਰ ਸਕਦੀ ਹਾਂ। ਤੁਸੀਂ ਸਾਰੇ ਪ੍ਰਾਰਥਨਾ ਕਰੋ ਕਿ ਸਭ ਕੁਝ ਠੀਕ ਰਹੇ ਅਤੇ ਪਾਪਾ ਦੁਬਾਰਾ ਤੁਹਾਡੇ ਸਾਰਿਆਂ ਦੀ ਆਵਾਜ਼ ਬੁਲੰਦ ਕਰਨ”।

ਆਚਾਰੀਆ ਨੇ ਕਿਹਾ, “ਉਹ ਪਿਤਾ ਜਿਸ ਨੇ ਮੈਨੂੰ ਇਸ ਸੰਸਾਰ ਵਿਚ ਆਵਾਜ਼ ਦਿੱਤੀ। ਜੋ ਮੇਰੇ ਲਈ ਸਭ ਕੁੱਝ ਹਨ, ਉਹਨਾਂ ਲਈ ਜੇਕਰ ਮੈਂ ਆਪਣੇ ਜੀਵਨ ਦਾ ਇਕ ਛੋਟਾ ਜਿਹਾ ਵੀ ਯੋਗਦਾਨ ਪਾ ਸਕਾਂ, ਤਾਂ ਇਹ ਮੇਰੀ ਵੱਡੀ ਖੁਸ਼ਕਿਸਮਤੀ ਹੋਵੇਗੀ”। ਰੋਹਿਣੀ ਨੇ ਕਿਹਾ, “ਧਰਤੀ 'ਤੇ ਮਾਤਾ-ਪਿਤਾ ਭਗਵਾਨ ਹਨ, ਉਹਨਾਂ ਦੀ ਸੇਵਾ ਕਰਨਾ ਹਰ ਬੱਚੇ ਦਾ ਫਰਜ਼ ਹੈ। “

ਉਹਨਾਂ ਨੇ ਆਪਣੇ ਪਿਤਾ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ। ਇਹਨਾਂ 'ਚੋਂ ਇਕ ਤਸਵੀਰ ਉਸ ਦੇ ਬਚਪਨ ਦੀ ਹੈ, ਜਿਸ 'ਚ ਉਹ ਆਪਣੇ ਪਿਤਾ ਦੀ ਗੋਦ 'ਚ ਬੈਠੀ ਨਜ਼ਰ ਆ ਰਹੀ ਹੈ। ਉਹਨਾਂ ਨੇ ਤਸਵੀਰ ਦੇ ਨਾਲ ਲਿਖਿਆ, ''ਮੇਰੇ ਲਈ ਮਾਤਾ-ਪਿਤਾ ਭਗਵਾਨ ਹਨ। ਮੈਂ ਉਹਨਾਂ ਲਈ ਕੁਝ ਵੀ ਕਰ ਸਕਦੀ ਹਾਂ। ਤੁਹਾਡੀਆਂ ਇੱਛਾਵਾਂ ਨੇ ਮੈਨੂੰ ਮਜ਼ਬੂਤ ​​​​ਬਣਾਇਆ ਹੈ। ਮੈਂ ਭਾਵੁਕ ਹੋ ਗਈ ਹਾਂ। ਮੈਂ ਤੁਹਾਡੇ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ।

ਲਾਲੂ ਯਾਦਵ ਪਿਛਲੇ ਮਹੀਨੇ ਆਪਣੀ ਕਿਡਨੀ ਦੀ ਗੰਭੀਰ ਸਮੱਸਿਆ ਦੀ ਮੁੱਢਲੀ ਜਾਂਚ ਲਈ ਸਿੰਗਾਪੁਰ ਵਿਚ ਸੀ ਪਰ 24 ਅਕਤੂਬਰ ਨੂੰ ਦਿੱਲੀ ਸਥਿਤ ਕੇਂਦਰੀ ਜਾਂਚ ਬਿਊਰੋ ਦੀ ਅਦਾਲਤ ਵੱਲੋਂ ਦੇਸ਼ ਤੋਂ ਬਾਹਰ ਰਹਿਣ ਦੀ ਮਿਆਦ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਉਸ ਨੂੰ ਵਾਪਸ ਪਰਤਣਾ ਪਿਆ ਸੀ।

 

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement