ਫਲਾਇਟ ਵਿਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਬਦਲੇ ਇਹ ਨਿਯਮ
Published : Dec 12, 2019, 12:03 pm IST
Updated : Dec 12, 2019, 12:03 pm IST
SHARE ARTICLE
File Photo
File Photo

ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਦਿੱਤੀ ਗਈ ਮੰਜੂਰੀ

ਨਵੀਂ ਦਿੱਲੀ : ਹੁਣ ਜਹਾਜ਼ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਵਾਲੇ ਦੋਸ਼ੀਆਂ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲੱਗੇਗਾ। ਸਰਕਾਰ ਨੇ ਏਅਰਕ੍ਰਾਫ਼ਟ ਐਕਟ 1934 ਵਿਚ ਸੋਧ ਦੇ ਲਈ ਪ੍ਰਸਤਾਵਿਤ ਬਿਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਮੰਜੂਰੀ ਦਿੱਤੀ ਗਈ ਹੈ।

photophoto

ਇਸ ਵਿਚ ਜਹਾਜ਼ 'ਚ ਹਥਿਆਰ,ਗੋਲਾ ਬਰੂਦ ਜਾਂ ਖਤਰਨਾਕ ਵਸਤੂਆਂ ਲੈ ਜਾਣ ਜਾਂ ਜਹਾਜ਼ ਦੀ ਸੁਰੱਖਿਆਂ ਨੂੰ ਖਤਰੇ ਵਿਚ ਪਾਉਣ ਵਾਲੇ ਦੋਸ਼ੀਆਂ 'ਤੇ ਸਜ਼ਾ ਤੋਂ ਇਲਾਵਾ 10 ਲੱਖ ਰੁਪਏ ਦੇ ਮੌਜੂਦਾ ਜੁਰਮਾਨੇ ਨੂੰ ਵਧਾ ਕੇ 1 ਕਰੋੜ ਕਰਨ ਦਾ ਪ੍ਰਸਤਾਵ ਹੈ। ਪ੍ਰਸਤਾਵਿਤ ਬਿਲ ਨੂੰ ਏਅਰਕ੍ਰਾਫਟ ਸੋਧ ਬਿਲ 2019 ਦੇ ਨਾਮ ਤੋਂ ਸੰਸਦ ਵਿਚ ਪੇਸ਼ ਕੀਤਾ ਜਾਵੇਗਾ।

PhotoPhoto

ਏਅਰਕ੍ਰਾਫਟ ਸੋਧ ਬਿਲ ਵਿਚ ਏਅਰ ਨੈਵੀਗੇਸ਼ਨ ਦੇ ਸਾਰੇ ਖੇਤਰਾਂ ਦੇ ਨਿਯਮਾਂ ਨੂੰ ਐਕਟ ਦੇ ਘੇਰੇ ਵਿਚ ਲਿਆਉਣ ਦਾ ਪ੍ਰਸਤਾਵ ਕੀਤਾ ਗਿਆ ਹੈ। ਸੋਧ ਬਿੱਲ ਵਿਚ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਸੰਗਠਨ ਦੀ ਸੁਰੱਖਿਆ ਸਬੰਧੀ ਸ਼ਰਤਾਂ ਵੀ ਪੂਰੀ ਹੋਣਗੀਆਂ।

PhotoPhoto

ਇਸ ਤੋਂ ਇਲਾਵਾ ਇਸ ਵਿਚ ਭਾਰਤ ਦੇ ਤਿੰਨਾਂ ਵਿਮਾਨਨ ਰੈਗੂਲੇਟਰਜ਼ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ, ਬਿਊਰੋ ਆਫ ਸਿਵਿਲ ਐਵੀਏਸ਼ਨ ਸਿਕਊਰੀਟੀ ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੂੰ ਆਪਣੀ ਭੂਮਿਕਾ ਵਧੀਆਂ ਤਰੀਕੇ ਨਾਲ ਨਿਭਾਉਣ ਵਿਚ ਮਦਦ ਮਿਲੇਗੀ। ਕੈਬੀਨੇਟ ਨੇ  ਐਨਐਚਏਆਈ ਨੂੰ ਇੰਨਫ੍ਰਾਸਟਕਚਰ ਇਨਵੈਸਟਮੈਂਟ ਟਰੱਸਟ ਦੀ ਸਥਾਪਨਾ ਦੀ ਆਗਿਆ ਵੀ ਦੇ ਦਿੱਤੀ ਹੈ। ਇਸ ਵਿਚ ਐਨਐਚਏਆਈ ਨੂੰ ਅਜਿਹੀ ਪੂਰੀ ਹੋ ਚੁੱਕੀ ਸੜਕ ਯੋਜਨਾਵਾਂ ਦੇ ਮੁੰਦਰੀਕਰਨ ਵਿਚ ਵੀ ਸਹੂਲਤ ਹੋਵੇਗੀ। ਜੋ ਘੱਟ ਤੋਂ ਘੱਟ ਇਕ ਸਾਲ ਤੋਂ ਟੋਲ ਵਸੂਲ ਕਰ ਰਹੀਆਂ ਹੋਣ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement