
ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਚੁੱਕੀਆਂ ਹਨ ਸਾਹਮਣੇ
ਨਵੀਂ ਦਿੱਲੀ : ਤਸੀ ਹੁਣ ਤੱਕ ਤੁਸੀ ਟ੍ਰੇਨ ਅਤੇ ਫਲਾਇਟਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਰੇ ਸੁਣਿਆ ਹੀ ਹੋਵੇਗਾ। ਅਜਿਹੀ ਹੀ ਇਕ ਘਟਨਾ ਯੂਨਾਈਟਡ ਏਅਰਲਾਇਂਸ 1554 ਵਿਚ ਹੋਈ। ਵੀਰਵਾਰ ਸਵੇਰੇ ਸੈਨ ਫ੍ਰਾਂਸਿਸਕੋ ਤੋਂ ਅਲਟਾਂਟਾ ਜਾ ਰਹੀ ਇਕ ਫਲਾਇਟ ਵਿਚ ਮਹਿਲਾ ਦੀ ਪੈਂਟ 'ਚੋਂ ਬਿੱਛੂ ਨਿਕਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਔਰਤ ਨੂੰ ਅਚਾਨਕ ਪੈਰ ਵਿਚ ਕੁੱਝ ਚੁੰਭਣ ਜਿਵੇਂ ਮਹਿਸੂਸ ਹੋਇਆ। ਮਹਿਲਾ ਨੂੰ ਪੈਰ ਵਿਚ ਕਈਂ ਵਾਰ ਅਜਿਹਾ ਲੱਗਿਆ ਜਿਵੇਂ ਕੁੱਝ ਚੁੰਭ ਰਿਹਾ ਹੋਵੇ।
file photo
ਉਸ ਨੇ ਰੈਸਟ ਰੂਮ ਵਿਚ ਜਾ ਕੇ ਚੈੱਕ ਕੀਤਾ ਤਾਂ ਉਸਦੀ ਪੈਂਟ ਵਿਚੋਂ ਬਿੱਛੂ ਨਿਕਲਿਆ। ਫਲਾਇਟ ਦੇ ਲੈਂਡ ਹੁੰਦੇ ਹੀ ਉਸ ਨੇ ਪੈਰਾ ਮੈਡੀਕਲ ਨੂੰ ਦਿਖਾਇਆ। ਜਿੱਥੇ ਉਸ ਨੂੰ ਤੁਰੰਤ ਇਕ ਨਜਦੀਕੀ ਹਸਪਤਾਲ ਵਿਚ ਟ੍ਰਾਂਸਫਰ ਕੀਤਾ ਗਿਆ। ਕਰੂ ਮੈਂਬਰਾ ਦੀ ਮਦਦ ਨਾਲ ਉਸ ਨੂੰ ਪੈਰਾ ਮੈਡੀਕਲ ਟੀਮ ਕੋਲ ਪਹੁੰਚਾਇਆ ਗਿਆ। ਮਹਿਲਾ ਦਾ ਇਲਾਜ ਅਜੇ ਜਾਰੀ ਹੈ।
Woman Allegedly Stung by Scorpion on United Airlines Flight:https://t.co/70aGtuS7Gk#Aviation #Aircraft #Airline pic.twitter.com/hXM70oagUJ
— SpeedBird (@SpeedBird_NCL) December 7, 2019
ਏਅਰਲਾਇਨ ਦੇ ਅਧਿਕਾਰੀ ਨੇ ਕਿਹਾ ਕਿ ''ਅਟਲਾਂਟਾ ਵਿਚ ਜਹਾਜ ਦੇ ਉਤਰਨ ਤੋਂ ਬਾਅਦ ਹਵਾਈ ਜਹਾਜ ਵਿਚ ਮੈਡੀਕਲ ਕਰਮਚਾਰੀ ਆਏ ਅਤੇ ਉਸ ਔਰਤ ਨੂੰ ਨਜਦੀਕੀ ਹਸਪਤਾਲ ਵਿਚ ਲਿਜਾਇਆ ਗਿਆ। ਮਹਿਲਾ ਦੀ ਸਿਹਤ ਦੇ ਬਾਰੇ ਵਿਚ ਪੂਰੀ ਜਾਣਕਾਰੀ ਦੇ ਲਈ ਅਸੀ ਉਨ੍ਹਾਂ ਦੇ ਸੰਪਰਕ ਵਿਚ ਹਨ''। ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਕਾਫ਼ੀ ਠੀਕ ਹੈ।
file photo
ਇਸ ਤਰ੍ਹਾ ਦੀ ਇਕ ਘਟਨਾ 2017 ਵਿਚ ਹੋਈ ਸੀ ਜਦੋਂ ਇਕ ਕੈਨੇਡਾਈ ਵਿਅਕਤੀ ਨੇ ਦੱਸਿਆ ਸੀ ਕਿ ਯੂਨਾਇਟੇਡ ਏਅਰਲਾਇਨ ਦੀ ਉਡਾਨ ਦੇ ਦੌਰਾਨ ਉਸ ਨੂੰ ਬਿੱਛੂ ਨੇ ਕੱਟ ਲਿਆ ।
file photo
ਇਸ ਤੋਂ ਪਹਿਲਾਂ ਫਲਾਇਟ ਵਿਚ ਜ਼ਹਿਰੀਲੇ ਸੱਪ ਮਿਲਣ ਦੀ ਘਟਨਾ ਸਾਹਮਣੇ ਆਈ ਸੀ। ਕੁਆਲਾਲਪੁਰ ਦੇ ਚੇਨੰਈ ਏਅਰਪੋਰਟ ਤੋਂ ਦੋ ਯਾਤਰੀਆਂ ਦੇ ਬੈਗ ਵਿਚੋਂ ਜਿੰਦਾ ਅਜਗਰ ਦੇ ਨਾਲ ਵੱਖ-ਵੱਖ ਕਿਸਮਾ ਦੀ ਜ਼ਹਿਰੀਲੀ ਛਿਪਕਲੀਆਂ ਮਿਲੀਆਂ ਸਨ। ਇਸ ਤੋਂ ਬਾਅਦ ਉੱਥੇ ਖਲਬਲੀ ਮੱਚ ਗਈ ਸੀ।