
ਜਾਣੋ 108 ਪਹਿਲਾਂ ਦੀ ਦਿਲਚਸਪ ਕਹਾਣੀ
ਨਵੀਂ ਦਿੱਲੀ: ਦਿੱਲੀ ਦਾ ਨਾਮ ਇਤਿਹਾਸਕ ਵਿਰਾਸਤ ਦੇ ਨਾਲ ਹੀ ਭਾਰਤ ਦੀ ਰਾਜਧਾਨੀ ਹੋਣ ਕਾਰਨ ਦੁਨੀਆ ਭਰ ਵਿਚ ਮਸ਼ਹੂਰ ਹੈ। ਪਰ ਪਹਿਲਾਂ ਭਾਰਤ ਦੇਸ਼ ਦੀ ਰਾਜਧਾਨੀ ਕੋਲਕੱਤਾ ਹੋਇਆ ਕਰਦੀ ਸੀ ਫਿਰ ਆਖ਼ਰਕਾਰ ਅਜਿਹਾ ਕੀ ਹੋਇਆ ਕਿ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਇਆ ਗਿਆ। ਆਓ ਜਾਣਦੇ ਆਂ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ।
Delhi 19ਵੀਂ ਸ਼ਤਾਬਦੀ ਦੇ ਅੰਤ ਤੋਂ ਕਲਕੱਤਾ ਰਾਸ਼ਟਰਵਾਦੀ ਅੰਦੋਲਨਾਂ ਦਾ ਕੇਂਦਰ ਬਣ ਗਿਆ ਸੀ ਇਸ ਕਰ ਕੇ 1905 ਵਿਚ ਅੰਗਰੇਜ਼ਾਂ ਵੱਲੋਂ ਬੰਗਾਲ ਦੀ ਵੰਡ ਕਰ ਦਿੱਤੀ ਗਈ ਇਸ ਨਾਲ ਹਾਲਾਤ ਹੋਰ ਜ਼ਿਆਦਾ ਵਿਗੜ ਗਏ ਅਤੇ ਕਲਕੱਤਾ ਵਿਚ ਬ੍ਰਿਟਿਸ਼ ਅਧਿਕਾਰੀਆਂ 'ਤੇ ਹਮਲੇ ਕੀਤੇ ਜਾਣ ਲੱਗੇ। ਇਸ ਨੂੰ ਦੇਖਦੇ ਹੋਏ ਬੰਗਾਲ ਨੂੰ ਫਿਰ ਤੋਂ ਇਕ ਕਰ ਦਿੱਤਾ ਗਿਆ। ਇਸ ਘਟਨਾ ਨੇ ਬ੍ਰਿਟਿਸ਼ ਸ਼ਾਸਨ ਨੂੰ ਰਾਜਧਾਨੀ ਬਦਲਣ 'ਤੇ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ।
Delhi ਉਂਝ ਦਿੱਲੀ ਨੂੰ ਮੁਗ਼ਲ ਸਾਮਰਾਜ ਸਮੇਂ ਵੀ ਰਾਜਧਾਨੀ ਬਣਾਇਆ ਗਿਆ ਸੀ। ਇਸ ਗੱਲ ਤੋਂ ਅੰਗਰੇਜ਼ ਵੀ ਜਾਣੂ ਸਨ। ਉਨ੍ਹਾਂ ਨੇ ਦਿੱਲੀ ਨੂੰ ਰਾਜਧਾਨੀ ਬਣਾਏ ਜਾਣ ਦਾ ਪ੍ਰਸਤਾਵ ਦਿੰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਤਰ ਵਿਚ ਸਥਿਤ ਦਿੱਲੀ ਤੋਂ ਦੇਸ਼ ਦਾ ਪ੍ਰਸ਼ਾਸਨ ਚਲਾਉਣਾ ਜ਼ਿਆਦਾ ਆਸਾਨ ਹੋਵੇਗਾ। ਕਲਕੱਤਾ ਦੇ ਮੁਕਾਬਲੇ ਦਿੱਲੀ ਦੀ ਭੂਗੋਲਿਕ ਸਥਿਤ ਜ਼ਿਆਦਾ ਬਿਹਤਰ ਹੋਣ ਨੂੰ ਵੀ ਰਾਜਧਾਨੀ ਬਦਲਣ ਦਾ ਇਕ ਵੱਡਾ ਕਾਰਨ ਮੰਨਿਆ ਜਾਂਦਾ ਹੈ।
Delhiਜ਼ਮੀਨ ਅਕਵਾਇਰ ਕਾਨੂੰਨ 1894 ਤਹਿਤ ਦਿੱਲੀ ਦੇ ਨਵੇਂ ਨਿਰਮਾਣ ਲਈ ਜ਼ਮੀਨ ਅਕਵਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਸਮੇਂ ਦੇ ਭਾਰਤ ਦੇ ਬ੍ਰਿਟਿਸ਼ ਸ਼ਾਸਕ ਜਾਰਜ਼ ਵੀ ਅਪਣੀ ਪਤਨੀ ਕਵੀਨ ਮੈਰੀ ਦੇ ਨਾਲ ਭਾਰਤ ਆਏ ਸਨ। 108 ਸਾਲ ਪਹਿਲਾਂ 12 ਦਸੰਬਰ 1911 ਨੂੰ ਦਿੱਲੀ ਦਰਬਾਰ ਵਿਚ ਜਾਰਜ਼ ਪੰਚਮ ਨੇ ਕਲਕੱਤਾ ਦੀ ਜਗ੍ਹਾ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਏ ਜਾਣ ਦਾ ਐਲਾਨ ਕੀਤਾ। ਐਲਾਨ ਤੋਂ ਬਾਅਦ ਕੋਰੋਨੇਸ਼ਨ ਪਾਰਕ, ਕਿੰਗਸਵੇ ਕੈਂਪ ਦੇ ਲਈ ਨੀਂਹ ਪੱਥਰ ਰੱਖਿਆ ਗਿਆ।
Delhiਦਿੱਲੀ ਦੇ ਨਵਨਿਰਮਾਣ ਲਈ ਸ਼ੁਰੂਆਤੀ ਯੋਜਨਾ ਅਤੇ ਵਾਸਤੂਕਲਾ ਦਾ ਸ਼ੁਭ ਆਰੰਭ ਬ੍ਰਿਟਿਸ਼ ਆਰਕੀਟੈਕਟਸ ਹਰਬਰਟ ਬੇਕਰ ਅਤੇ ਐਡਵਿਨ ਲੁਟੀਅਨ ਵੱਲੋਂ ਕੀਤਾ ਗਿਆ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਰਾਜਧਾਨੀ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਜੋ 1931 ਤਕ ਪੂਰਾ ਹੋਇਆ। ਨਿਰਮਾਣ ਕਾਰਜ ਪੂਰਾ ਹੋਣ ਮਗਰੋਂ ਫਰਵਰੀ 1931 ਵਿਚ ਵਾਇਸਰਾਏ ਲਾਰਡ ਇਰਵਿਨ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਸੰਨ 1947 ਵਿਚ ਦੇਸ਼ ਦੇ ਆਜ਼ਾਦ ਹੋਣ ਮਗਰੋਂ ਵੀ ਦਿੱਲੀ ਨੂੰ ਹੀ ਦੇਸ਼ ਦੀ ਰਾਜਧਾਨੀ ਬਣਾਏ ਰੱਖਿਆ ਗਿਆ ਜੋ ਅੱਜ ਤਕ ਕਾਇਮ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।