ਪਾਕਿ ’ਚ ਬਦਮਾਸ਼ਾਂ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਤੋੜਿਆ ਬੁੱਤ, ਇਕ ਗਿ੍ਰਫ਼ਤਾਰ
Published : Dec 12, 2020, 10:31 pm IST
Updated : Dec 12, 2020, 10:31 pm IST
SHARE ARTICLE
Ranjit singh
Ranjit singh

ਸਥਾਨਕ ਪੁਲਿਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ

ਨਵੀਂ ਦਿੱਲੀ : ਇਤਿਹਾਸ ਵਿਚ ਬਹਾਦਰ ਯੋਧੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸੁਨਹਿਰੀ ਅੱਖਰਾਂ ’ਚ ਦਰਜ ਹੈ। ਉਹਨਾਂ ਨੇ ਨਾ ਸਿਰਫ਼ ਪੰਜਾਬ ਨੂੰ ਇਕ ਸ਼ਕਤੀਸ਼ਾਲੀ ਸੂਬੇ ਵਜੋਂ ਜੋੜਿਆ, ਬਲਕਿ ਬਰਤਾਨੀਆ ਨੂੰ ਵੀ ਉਸਦੇ ਸਾਮਰਾਜ ਦੇ ਦੁਆਲੇ ਆਉਣ ਨਹੀਂ ਦਿਤਾ। ਰਣਜੀਤ ਸਿੰਘ ਦਾ ਬੁੱਤ ਵੀ ਪਾਕਿਸਤਾਨ ਦੇ ਲਾਹੌਰ ਵਿਚ ਸਥਿਤ ਹੈ, ਜਿਸ ਨੂੰ ਹਾਲ ਹੀ ਵਿਚ ਨੁਕਸਾਨ ਪਹੁੰਚਿਆ ਹੈ। ਮੀਡੀਆ ਰੀਪੋਰਟਾਂ ਅਨੁਸਾਰ ਸ਼ੁਕਰਵਾਰ ਨੂੰ ਪਾਕਿਸਤਾਨ ਦੇ ਲਾਹੌਰ ਵਿਚ 19 ਵੀਂ ਸਦੀ ਦੇ ਮਹਾਨ ਸ਼ਾਸਕ ਦੇ ਬੁੱਤ ਨੂੰ ਨੁਕਸਾਨ ਪਹੁੰਚਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ।

photophotoਮੀਡੀਆ ਰੀਪੋਰਟ ਦੇ ਅਨੁਸਾਰ, ਬੁੱਤ ਤੋੜਨ ਵਾਲੇ ਬਦਮਾਸ਼ਾਂ ਨੂੰ ਪਾਕਿਸਤਾਨ ’ਚ ਕੁੱਝ ਕੱਟੜਪੰਥੀਆਂ ਦੇ ਭਾਸ਼ਣ ਤੋਂ ਪ੍ਰੇਸ਼ਾਨੀ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ 1839 ਵਿਚ ਮੌਤ ਹੋ ਗਈ ਸੀ। ਜੂਨ ਵਿਚ ਉਸ ਦੀ 180 ਵੀਂ ਬਰਸੀ ਮੌਕੇ 9 ਫੁੱਟ ਉੱਚੇ ਬੁੱਤ ਦਾ ਉਦਘਾਟਨ ਕੀਤਾ ਗਿਆ ਸੀ।

India-pakIndia-pakਇਹ ਕਾਂਸੀ ਦਾ ਠੰਡਾ ਬੁੱਤ ਸੀ ਜਿਸ ’ਚ ਬਹਾਦਰ ਸ਼ਹਿਨਸ਼ਾਹ ਨੂੰ ਘੋੜੇ ਤੇ ਸਵਾਰ ਹੋ ਕੇ ਤਲਵਾਰ ਦਿਖਾਉਂਦੇ ਹੋਏ ਵੇਖਿਆ ਗਿਆ ਸੀ, ਇਸ ਮੂਰਤੀ ਨੂੰ ਬਦਮਾਸ਼ਾਂ ਨੇ ਨੁਕਸਾਨ ਪਹੁੰਚਾਇਆ। ਸਥਾਨਕ ਪੁਲਿਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਜ਼ਹੀਰ ਵਜੋਂ ਹੋਈ ਹੈ ਜੋ ਪਾਕਿਸਤਾਨ ਦੇ ਲਾਹੌਰ ਵਿਚ ਹਰਬੰਸਪੁਰਾ ਦਾ ਰਹਿਣ ਵਾਲਾ ਹੈ

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement