
ਰਾਵਲਪਿੰਡੀ ਦੇ ਕੋਰਲ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਸਲਾਮਾਬਾਦ:: ਪਾਕਿਸਤਾਨ ਦੇ ਰਾਵਲਪਿੰਡੀ ਵਿਚ ਐਤਵਾਰ ਨੂੰ ਇਕ ਮੁਸਲਿਮ ਮੁੰਡੇ ਨੇ ਈਸਾਈ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਮਿ੍ਰਤਕ ਕੁੜੀ ਦਾ ਨਾਮ ਸੋਨੀਆ ਸੀ। ਸ਼ਹਿਜਾਦ ਨਾਮ ਦੇ ਮੁੰਡੇ ਨੇ ਕੁੜੀ ਦੇ ਘਰ ਵਿਆਹ ਦਾ ਪ੍ਰਸਤਾਵ ਭੇਜਿਆ ਪਰ ਕੁੜੀ ਦੇ ਮਾਤਾ-ਪਿਤਾ ਨੇ ਇਸ ਪ੍ਰਸਤਾਵ ਨੂੰ ਮੋੜ ਦਿਤਾ। ਇਸ ਗੱਲ ਤੋਂ ਨਾਰਾਜ਼ ਮੁੰਡੇ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ। ਪੁਲਿਸ ਨੇ ਇਹ ਜਾਣਕਾਰੀ ਦਿਤੀ।
photo ਇਸ ਮਾਮਲੇ ਵਿਚ ਰਾਵਲਪਿੰਡੀ ਦੇ ਕੋਰਲ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ,ਕੁੜੀ ਐਤਵਾਰ ਨੂੰ ਫ਼ੈਜ਼ਾਨ ਨਾਲ ਹਾਈਵੇਅ ’ਤੇ ਜਾ ਰਹੀ ਸੀ। ਇਸ ਦੌਰਾਨ ਸ਼ਹਿਜਾਦ ਨੇ ਉਸ ’ਤੇ ਗੋਲੀ ਚਲਾ ਦਿਤੀ। ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਕ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਮੁੱਖ ਦੋਸ਼ੀ ਸ਼ਹਿਜਾਦ ਨੂੰ ਫੜਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
crimeਪੁਲਿਸ ਮੁਤਾਬਕ, ਮੁਢਲੀ ਜਾਂਚ ਵਿਚ ਇਹ ਆਪਸੀ ਰੰਜਿਸ਼ ਦਾ ਮਾਮਲਾ ਲੱਗ ਰਿਹਾ ਹੈ। ਭਾਵੇਂਕਿ ਪੁਲਿਸ ਦੇ ਡੀ.ਆਈ.ਜੀ. ਨੇ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਦੀ ਗੱਲ ਕਹੀ ਹੈ। ਪਾਕਿਸਤਾਨ ਵਿਚ ਪਿਛਲੇ ਮਹੀਨੇ ਇਕ ਈਸਾਈ ਕੁੜੀ ਆਰਜ਼ੂ ਰਾਜਾ ਨੂੰ ਅਗਵਾ ਕਰ ਕੇ ਧਰਮ ਪਰਵਰਤਨ ਕਰਾ ਕੇ ਜ਼ਬਰਦਸਤੀ ਉਸ ਦਾ ਵਿਆਹ 44 ਸਾਲ ਦੇ ਇਕ ਮੁਸਲਿਮ ਵਿਅਕਤੀ ਨਾਲ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਸੀ।
Crime
ਪਾਕਿਸਤਾਨ ਨੇ ਕਈ ਮੌਕਿਆਂ ’ਤੇ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ ਹੈ ਪਰ ਉਨ੍ਹਾਂ ਨਾਲ ਵਿਤਕਰਾ ਹੁੰਦਾ ਰਹਿੰਦਾ ਹੈ। ਹਿੰਸਾ, ਕਤਲ, ਅਗਵਾ, ਬਲਾਤਕਾਰ ਅਤੇ ਜ਼ਬਰੀ ਧਰਮ ਪਰਵਰਤਨ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਹਿੰਦੂ, ਈਸਾਈ, ਸਿੱਖ, ਅਹਿਮਦੀਆ ਅਤੇ ਸ਼ੀਆ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਮੇਟੀ (ਐਚ.ਆਰ.ਸੀ.ਪੀ.) ਨੇ ਹਾਲ ਹੀ ਵਿਚ ਕਿਹਾ ਸੀ ਕਿ ਘੱਟ ਗਿਣਤੀ ਭਾਈਚਾਰਿਆਂ ’ਤੇ ਭਿਆਨਕ ਹਿੰਸਾ ਹੋ ਰਹੀ ਹੈ।