
ਉਮਰ ਅਬਦੁੱਲਾ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ 'ਚ ਕੁਝ ਲੋਕਾਂ ਨੇ ਮਠਿਆਈਆਂ ਵੰਡ ਕੇ ਜਸ਼ਨ ਮਨਾਏ ਸਨ, ਉਹੀ ਲੋਕ ਅੱਜ ਪਛਤਾ ਰਹੇ ਹਨ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ 'ਚ ਕੁਝ ਲੋਕਾਂ ਨੇ ਮਠਿਆਈਆਂ ਵੰਡ ਕੇ ਜਸ਼ਨ ਮਨਾਏ ਸਨ, ਉਹੀ ਲੋਕ ਅੱਜ ਪਛਤਾ ਰਹੇ ਹਨ। ਅਨੰਤਨਾਗ ਜ਼ਿਲੇ ਦੇ ਡਾਕ ਬੰਗਲਾ ਖਾਨਬਲ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਮਰ ਅਬਦੁੱਲਾ ਨੇ ਕਿਹਾ ਕਿ ਅੱਜ ਅਸੀਂ ਜਿਸ ਜਗ੍ਹਾ 'ਤੇ ਖੜ੍ਹੇ ਹਾਂ, 2019 'ਚ ਉਸ ਨੂੰ ਜੇਲ੍ਹ 'ਚ ਬਦਲ ਦਿੱਤਾ ਗਿਆ ਸੀ। ਵਿਰੋਧੀ ਸਰਪੰਚਾਂ-ਪੰਚਾਂ ਨੂੰ ਬੰਦ ਕਰ ਦਿੱਤਾ ਜਾਂਦਾ ਪਰ ਭਾਜਪਾ ਅਤੇ ਉਸ ਦੇ ਕਰੀਬੀਆਂ ਨੂੰ ਜੰਮੂ ਤੱਕ ਗੱਡੀ ਦਿੱਤੀ ਜਾਂਦੀ ਹੈ।
Omar Abdullah
ਹਰਿਆਣਾ 'ਚ ਖੁੱਲ੍ਹੇ 'ਚ ਨਮਾਜ਼ 'ਤੇ ਪਾਬੰਦੀ ਲਗਾਉਣ 'ਤੇ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਫੈਸਲਾ ਗਲਤ ਹੈ। ਲੱਗਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਇੱਕ ਧਰਮ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਕਿਹਾ, ''ਜੇ ਇਹ ਪਾਬੰਦੀ ਹਰ ਧਰਮ 'ਤੇ ਲਾਗੂ ਹੁੰਦੀ ਤਾਂ ਮੈਂ ਇਸ ਨੂੰ ਸਵੀਕਾਰ ਕਰ ਲੈਂਦਾ ਪਰ ਇਸ ਬਿਆਨ ਤੋਂ ਸਪੱਸ਼ਟ ਹੈ ਕਿ ਇਕ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਦੇਸ਼ ਦੇ ਸੰਵਿਧਾਨ ਵਿਚ ਇਜਾਜ਼ਤ ਨਹੀਂ ਹੈ।''
Manohar Lal Khattar
ਅਬਦੁੱਲਾ ਨੇ ਕਿਹਾ, ''ਇਹ ਉਹ ਭਾਰਤ ਨਹੀਂ ਹੈ ਜਿਸ 'ਚ ਜੰਮੂ-ਕਸ਼ਮੀਰ ਨੂੰ ਮਿਲਾ ਦਿੱਤਾ ਗਿਆ ਸੀ।'' ਜੰਮੂ-ਕਸ਼ਮੀਰ ਧਰਮ ਨਿਰਪੱਖ, ਸਹਿਣਸ਼ੀਲ ਭਾਰਤ 'ਚ ਸ਼ਾਮਲ ਹੋ ਗਿਆ ਸੀ। ਖੱਟਰ ਦਾ ਬਿਆਨ ਬੇਹੱਦ ਨਿੰਦਣਯੋਗ ਹੈ।''
Omar Abdullah
ਉਹਨਾਂ ਕਿਹਾ ਕਿ ਧਾਰਾ 370 ਨੂੰ ਖਤਮ ਕਰਨ ਤੋਂ ਪਹਿਲਾਂ ਘਾਟੀ ਵਿਚ ਸ਼ਾਂਤੀ ਲਿਆਉਣ ਦੀ ਗੱਲ ਕਹੀ ਗਈ ਸੀ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਗਈ ਸੀ ਪਰ ਸਾਰੇ ਵਾਅਦੇ ਝੂਠੇ ਨਿਕਲੇ। ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ, ਨਾਸਿਰ ਅਸਲਮ ਵਾਨੀ ਆਦਿ ਹਾਜ਼ਰ ਸਨ।