Brother Stabs Sister To Death: ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ; ਚਾਕੂ ਨਾਲ ਕੀਤੇ 30 ਵਾਰ
Published : Dec 12, 2023, 3:39 pm IST
Updated : Dec 12, 2023, 3:39 pm IST
SHARE ARTICLE
Brother Stabs Sister To Death in Ambala
Brother Stabs Sister To Death in Ambala

ਗ੍ਰਹਿ ਮੰਤਰੀ ਅਨਿਲ ਵਿੱਜ ਦੇ ਘਰ ਜਾ ਕੇ ਕੀਤਾ ਆਤਮ ਸਮਰਪਣ

Brother Stabs Sister To Death: ਅੰਬਾਲਾ ਛਾਉਣੀ ਦੇ ਕੱਚਾ ਬਾਜ਼ਾਰ ਦੇ ਰਹਿਣ ਵਾਲੇ ਕਰਨ ਨੇ ਸੋਮਵਾਰ ਰਾਤ ਅਪਣੀ ਭੈਣ ਭਾਵਨਾ ਉਰਫ ਮੁਸਕਾਨ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਅਪਣੀ ਭੈਣ ਉਤੇ 30 ਦੇ ਕਰੀਬ ਹਮਲੇ ਕੀਤੇ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਔਰਤ ਨੂੰ ਜ਼ਖ਼ਮੀ ਹਾਲਤ ਵਿਚ ਛਾਉਣੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਪੁਲਿਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਦੌਰਾਨ ਮੁਲਜ਼ਮ ਭਰਾ ਨੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਘਰ ਜਾ ਕੇ ਆਤਮ ਸਮਰਪਣ ਕਰ ਦਿਤਾ। ਜਿਥੋਂ ਪੁਲਿਸ ਉਸ ਨੂੰ ਫੜ ਕੇ ਲੈ ਗਈ।

ਕਤਲ ਕਰਨ ਤੋਂ ਪਹਿਲਾਂ ਭਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਅਤੇ ਲਿਖਿਆ- ਮਜ਼ਬੂਰੀ 'ਚ ਮੈਨੂੰ ਅਪਣੀ ਭੈਣ ਨੂੰ ਮਾਰਨਾ ਪਿਆ, ਸਾਡਾ ਕੋਈ ਨਹੀਂ ਹੈ, ਸਿਰਫ਼ ਸਾਡੇ ਦੁਸ਼ਮਣ ਹੀ ਸਾਡੇ ਰਿਸ਼ਤੇਦਾਰ ਹਨ। ਇੰਨਾ ਹੀ ਨਹੀਂ ਭੈਣ ਦੇ ਸਹੁਰਿਆਂ ਤੋਂ ਬਦਲਾ ਲੈਣ ਲਈ ਭਰਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਤੋਂ ਵੀ ਮਦਦ ਮੰਗੀ ਸੀ। ਪੁਲਿਸ ਮੁਤਾਬਕ ਸੋਮਵਾਰ ਦੇਰ ਸ਼ਾਮ ਕਰਨ ਉਰਫ ਕਾਲੂ ਦਾ ਅਪਣੀ ਭੈਣ ਭਾਵਨਾ ਨਾਲ ਝਗੜਾ ਹੋਇਆ ਸੀ ਅਤੇ ਗੁੱਸੇ 'ਚ ਆ ਕੇ ਕਰਨ ਨੇ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿਤਾ। ਕਰਨ ਨੇ ਅਪਣੀ ਭੈਣ ਦੇ ਗੁਪਤ ਅੰਗਾਂ ਸਮੇਤ ਪੂਰੇ ਸਰੀਰ 'ਤੇ 30 ਤੋਂ ਵੱਧ ਵਾਰ ਹਮਲਾ ਕੀਤਾ।

ਜਾਣਕਾਰੀ ਮੁਤਾਬਕ ਕਰੀਬ 2 ਸਾਲ ਪਹਿਲਾਂ ਭਾਵਨਾ ਦਾ ਵਿਆਹ ਮੇਰਠ ਦੇ ਰਹਿਣ ਵਾਲੇ ਅੰਕੁਰ ਨਾਲ ਹੋਇਆ ਸੀ। ਪਰ ਪਤੀ ਨਾਲ ਵਿਵਾਦ ਕਾਰਨ ਭਾਵਨਾ ਛੇ ਮਹੀਨਿਆਂ ਤੋਂ ਅਪਣੇ ਪੇਕੇ ਰਹਿ ਰਹੀ ਸੀ ਅਤੇ ਉਸ ਦੀ ਬੇਟੀ ਅਪਣੇ ਪਿਤਾ ਨਾਲ ਰਹਿੰਦੀ ਸੀ। ਦਸਿਆ ਜਾਂਦਾ ਹੈ ਕਿ ਤਲਾਕ ਦਾ ਮਾਮਲਾ ਕਰੀਬ 10 ਲੱਖ ਰੁਪਏ 'ਚ ਤੈਅ ਹੋ ਰਿਹਾ ਸੀ ਪਰ ਪਰਿਵਾਰ ਭਾਵਨਾ ਨੂੰ ਵਾਪਸ ਸਹੁਰੇ ਘਰ ਜਾਣ ਲਈ ਕਹਿ ਰਿਹਾ ਸੀ। ਕਰਨ ਨੇ ਭੈਣ ਦੇ ਸਹੁਰਿਆਂ ਤੋਂ ਬਦਲਾ ਲੈਣ ਲਈ ਲਾਰੈਂਸ ਗੈਂਗ ਤੋਂ ਮਦਦ ਵੀ ਮੰਗੀ ਸੀ। ਕਰਨ ਵਿਰੁਧ ਪਹਿਲਾਂ ਵੀ ਸੱਟੇਬਾਜ਼ੀ, ਅਸਲਾ ਐਕਟ ਅਤੇ ਕੁੱਟਮਾਰ ਦੇ ਮਾਮਲੇ ਦਰਜ ਹਨ।

ਪਰਿਵਾਰ ਮੁਤਾਬਕ ਕਰਨ ਸੋਮਵਾਰ ਨੂੰ ਹੀ ਬੱਦੀ ਤੋਂ ਆਇਆ ਸੀ। ਉਸ ਦਾ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਕਾਰਨ ਕਰਨ ਨੇ ਅਪਣੀ ਭੈਣ ਭਾਵਨਾ 'ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿਤਾ। ਉਧਰ ਅੰਬਾਲਾ ਕੈਂਟ ਦੇ ਥਾਣਾ ਇੰਚਾਰਜ ਨਰੇਸ਼ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਹਤਿਆ ਦੇ ਇਕ-ਦੋ ਕਾਰਨ ਦੱਸੇ ਹਨ, ਜਿਨ੍ਹਾਂ ਦੀ ਪੁਲਿਸ ਜਾਂਚ ਕਰ ਰਹੀ ਹੈ।

 (For more news apart from Brother Stabs Sister To Death in Ambala, stay tuned to Rozana Spokesman)

Location: India, Haryana, Ambala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement