Dhiraj Sahu: ਕੀ ਧੀਰਜ ਸਾਹੂ ਨੂੰ ਵਾਪਸ ਮਿਲਣਗੇ ਪੈਸੇ ? ਜ਼ਬਤ ਕੀਤੇ 351 ਕਰੋੜ ਰੁਪਇਆ ਦਾ ਕੀ ਕੀਤਾ ਜਾਵੇਗਾ 
Published : Dec 12, 2023, 2:41 pm IST
Updated : Dec 12, 2023, 2:41 pm IST
SHARE ARTICLE
Dheeraj Sahu
Dheeraj Sahu

ਸਾਹੂ ਦੇ ਛੁਪਣਗਾਹਾਂ ਤੋਂ 351 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ।

Dheeraj Sahu - ਆਮਦਨ ਕਰ ਵਿਭਾਗ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਦੇ ਘਰੋਂ 351 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਘਰ ਦੇ ਹਰ ਕੋਨੇ 'ਚ ਰੱਖੇ 500 ਅਤੇ 200 ਰੁਪਏ ਦੇ ਨੋਟਾਂ ਦੇ ਇੰਨੇ ਬੰਡਲ ਮਿਲੇ ਕਿ ਇਨਕਮ ਟੈਕਸ ਵਿਭਾਗ ਵੀ ਹੈਰਾਨ ਰਹਿ ਗਿਆ। ਨੋਟਾਂ ਨੂੰ ਗਿਣਨ ਲਈ ਮਸ਼ੀਨਾਂ ਲਿਆਂਦੀਆਂ ਗਈਆਂ ਪਰ ਉਹ ਵੀ ਕਾਫ਼ੀ ਨਹੀਂ ਸਨ।

ਬਾਅਦ ਵਿਚ ਗਿਣਤੀ ਲਈ ਕੁਝ ਹੋਰ ਮਸ਼ੀਨਾਂ ਅਤੇ ਅਧਿਕਾਰੀਆਂ ਨੂੰ ਸ਼ਾਮਲ ਕਰਨਾ ਪਿਆ। ਦਰਅਸਲ, ਇਨਕਮ ਟੈਕਸ ਵਿਭਾਗ (ਆਈਟੀ ਵਿਭਾਗ) ਦੀ ਟੀਮ ਨੇ 6 ਦਸੰਬਰ ਨੂੰ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਉਸ ਦੇ ਘਰ ਪੰਜ ਦਿਨਾਂ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਬੇਹਿਸਾਬੀ ਜਾਇਦਾਦ ਦਾ ਪਤਾ ਲਗਾਇਆ ਗਿਆ।

ਸਾਹੂ ਦੇ ਛੁਪਣਗਾਹਾਂ ਤੋਂ 351 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਆਮਦਨ ਕਰ ਵਿਭਾਗ ਨੇ ਕੁੱਲ 176 ਬੋਰੀਆਂ ਵਿਚੋਂ 140 ਬੋਰੀਆਂ ਦੀ ਗਿਣਤੀ ਪੂਰੀ ਕਰ ਲਈ ਹੈ। ਆਮਦਨ ਕਰ ਵਿਭਾਗ ਦਾ ਕਹਿਣਾ ਹੈ ਕਿ ਜ਼ਬਤ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਕਾਲਾ ਧਨ ਹੈ। ਆਮਦਨ ਕਰ ਵਿਭਾਗ ਦੀ ਇਹ ਕਾਰਵਾਈ ਸ਼ਰਾਬ ਨਾਲ ਸਬੰਧਤ ਕਾਰੋਬਾਰ ਵਿਚ ਟੈਕਸ ਚੋਰੀ ਹੋਣ ਦੇ ਖਦਸ਼ੇ ਕਾਰਨ ਸ਼ੁਰੂ ਕੀਤੀ ਗਈ ਸੀ। ਵਿਭਾਗ ਨੇ ਟੈਕਸ ਚੋਰੀ ਦੇ ਦੋਸ਼ 'ਚ ਸ਼ਰਾਬ ਦੇ ਕਾਰੋਬਾਰ ਨਾਲ ਜੁੜੀ ਇਕ ਕੰਪਨੀ ਦੇ ਅਹਾਤੇ 'ਤੇ ਛਾਪਾ ਮਾਰਿਆ।

ਇਸ ਵਿਚ ਬੁੱਧੀ ਡਿਸਟਿਲਰੀ ਪ੍ਰਾਈਵੇਟ ਲਿਮਟਿਡ, ਬਲਦੇਵ ਸਾਹੂ ਇੰਫਰਾ ਲਿਮਟਿਡ, ਕੁਆਲਿਟੀ ਬੋਟਲਰਜ਼ ਅਤੇ ਕਿਸ਼ੋਰ ਪ੍ਰਸਾਦ-ਵਿਜੇ ਪ੍ਰਸਾਦ ਬੇਵਰੇਜ ਲਿਮਟਿਡ ਵਰਗੀਆਂ ਕੰਪਨੀਆਂ ਦੇ ਨਾਂ ਸ਼ਾਮਲ ਹਨ। ਝਾਰਖੰਡ ਦੇ ਰਾਂਚੀ ਅਤੇ ਲੋਹਰਦਗਾ ਤੋਂ ਇਲਾਵਾ ਉੜੀਸਾ ਦੇ ਬਲਾਂਗੀਰ, ਸੰਬਲਪੁਰ, ਰੇਡੀਹ ਖੇਤਰਾਂ ਵਿਚ ਛਾਪੇਮਾਰੀ ਕੀਤੀ ਗਈ ਹੈ।  

ਬੋਧੀ ਡਿਸਟਿਲਰੀ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਪਰਿਵਾਰ ਦੀ ਇੱਕ ਕੰਪਨੀ ਹੈ। ਇਹ ਕੰਪਨੀ ਸ਼ਰਾਬ ਦੇ ਕਾਰੋਬਾਰ ਵਿਚ ਹੈ ਅਤੇ ਓਡੀਸ਼ਾ ਵਿਚ ਸ਼ਰਾਬ ਬਣਾਉਣ ਦੀਆਂ ਕਈ ਫੈਕਟਰੀਆਂ ਹਨ। ਇਸ ਕਾਰਨ ਕੰਪਨੀ ਦੇ ਕਈ ਟਿਕਾਣਿਆਂ 'ਤੇ ਟੈਕਸ ਚੋਰੀ ਦੇ ਦੋਸ਼ 'ਚ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਕਿ ਸਾਲ 2009 'ਚ ਹੋਈ ਉਪ ਚੋਣ 'ਚ ਪਹਿਲੀ ਵਾਰ ਧੀਰਜ ਸਾਹੂ ਰਾਜ ਸਭਾ ਮੈਂਬਰ ਬਣੇ ਸਨ। ਇਸ ਤੋਂ ਬਾਅਦ ਉਹ 2010 ਵਿਚ ਦੂਜੀ ਵਾਰ ਅਤੇ 2018 ਵਿਚ ਤੀਜੀ ਵਾਰ ਰਾਜ ਸਭਾ ਪੁੱਜੇ। 

ਇਨਕਮ ਟੈਕਸ ਦਾ ਕਹਿਣਾ ਹੈ ਕਿ ਅਸੀਂ ਧੀਰਜ ਸਾਹੂ ਦੇ ਘਰ 'ਚ ਮਿਲੀ ਬੇਸ਼ੁਮਾਰ ਦੌਲਤ ਬਾਰੇ ਇਨਕਮ ਟੈਕਸ ਨਿਯਮਾਂ ਦੇ ਮਾਹਿਰ ਸੌਰਵ ਕੁਮਾਰ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਜਿਸ ਤਰ੍ਹਾਂ ਧੀਰਜ ਦੇ ਘਰੋਂ ਦੌਲਤ ਹਾਸਲ ਕੀਤੀ ਗਈ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਟੈਕਸ ਚੋਰੀ ਦੀ ਜਾਂਚ ਹੋਰ ਤਿੱਖੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਨਿਯਮਾਂ ਅਨੁਸਾਰ ਅਣਦੱਸੀ ਆਮਦਨ ਦਾ ਪਤਾ ਲੱਗਣ 'ਤੇ ਟੈਕਸ ਸਮੇਤ ਜੁਰਮਾਨੇ ਦੀ ਵਿਵਸਥਾ ਹੈ।

ਟੈਕਸ ਸਲੈਬ ਦੇ ਆਧਾਰ 'ਤੇ 300 ਫ਼ੀਸਦੀ ਤੱਕ ਟੈਕਸ ਅਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਧੀਰਜ ਸਾਹੂ ਦੇ ਛੁਪਣਗਾਹਾਂ ਤੋਂ ਬਰਾਮਦ ਹੋਈ ਜਾਇਦਾਦ ਨੂੰ ਵਾਪਸ ਮਿਲਣਾ ਮੁਸ਼ਕਲ ਹੈ। ਤੁਹਾਨੂੰ ਵਾਧੂ ਟੈਕਸ ਵੀ ਅਦਾ ਕਰਨੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਅਣਦੱਸੀ ਜਾਇਦਾਦ ਦੇ ਮਾਮਲੇ ਵਿਚ ਆਮਦਨ ਕਰ ਵਿਭਾਗ ਵੱਲੋਂ ਵੱਧ ਤੋਂ ਵੱਧ 33 ਫ਼ੀਸਦੀ ਟੈਕਸ ਲਗਾਇਆ ਜਾਂਦਾ ਹੈ, ਜਿਸ ਵਿਚ 3 ਫ਼ੀਸਦੀ ਸਰਚਾਰਜ ਹੁੰਦਾ ਹੈ।

ਇਸ ਤੋਂ ਬਾਅਦ 200 ਫ਼ੀਸਦੀ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ। ਨਿਯਮਾਂ ਮੁਤਾਬਕ ਜੇਕਰ ਜ਼ਬਤ ਕੀਤੀ ਗਈ ਜਾਇਦਾਦ ਮੌਜੂਦਾ ਵਿੱਤ 'ਚ ਐਕੁਆਇਰ ਕੀਤੀ ਗਈ ਹੈ ਤਾਂ ਉਸ 'ਤੇ ਕੁੱਲ 84 ਫ਼ੀਸਦੀ ਟੈਕਸ ਅਤੇ ਜੁਰਮਾਨਾ ਵਸੂਲਿਆ ਜਾਵੇਗਾ। ਪਰ ਜੇਕਰ ਇਹ ਕਾਲੀ ਕਮਾਈ ਪਿਛਲੇ ਸਾਲਾਂ ਦੀ ਹੈ ਤਾਂ ਇਸ 'ਤੇ 99% ਤੱਕ ਟੈਕਸ ਅਤੇ ਜੁਰਮਾਨਾ ਵਸੂਲਿਆ ਜਾ ਸਕਦਾ ਹੈ।   

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement