
ਕੇਂਦਰੀ ਵਿਜੀਲੈਂਸ ਕਮਿਸ਼ਨ ਛੇਤੀ ਹੀ ਸਰਕਾਰ ਨੂੰ ਇਕ ਪੱਤਰ ਲਿਖਣ ਵਾਲਾ ਹੈ ਜਿਸ ਵਿਚ ਸੀਬੀਆਈ ਦੇ ਸਾਬਕਾ ਮੁਖੀ ਰਹੇ ਆਲੋਕ ਵਰਮਾ ਖਿਲਾਫ਼ ਸੀਬੀਆਈ...
ਨਵੀਂ ਦਿੱਲੀ : ਕੇਂਦਰੀ ਵਿਜੀਲੈਂਸ ਕਮਿਸ਼ਨ ਛੇਤੀ ਹੀ ਸਰਕਾਰ ਨੂੰ ਇਕ ਪੱਤਰ ਲਿਖਣ ਵਾਲਾ ਹੈ ਜਿਸ ਵਿਚ ਸੀਬੀਆਈ ਦੇ ਸਾਬਕਾ ਮੁਖੀ ਰਹੇ ਆਲੋਕ ਵਰਮਾ ਖਿਲਾਫ਼ ਸੀਬੀਆਈ ਵਲੋਂ ਵਿਭਾਗੀ ਜਾਂਚ ਅਤੇ ਆਪਰਾਧਿਕ ਜਾਂਚ ਕਰਨ ਦੀ ਮੰਗ ਦੀ ਸਿਫ਼ਾਰਿਸ਼ ਕੀਤੀ ਜਾਵੇਗੀ। ਸੀਵੀਸੀ ਦੇ ਇਕ ਸੀਨੀਅਰ ਸੂਤਰ ਨੇ ਕਿਹਾ ਕਿ ਇਹ ਸਾਡੀ ਸ਼ੁਰੂਆਤੀ ਜਾਂਚ ਦਾ ਲਾਜ਼ੀਕਲ ਆਧਾਰ ਹੈ ਅਤੇ ਅਸੀਂ ਅੱਗੇ ਜੋ ਸਫ਼ਾਰਿਸ਼ ਕਰਾਂਗੇ ਉਹ ਉਨ੍ਹਾਂ ਇਲਜ਼ਾਮਾਂ ਨੂੰ ਲੈ ਕੇ ਹੋਵੇਗੀ ਜਿਨ੍ਹਾਂ ਦਾ ਸਾਹਮਣਾ ਵਰਮਾ ਕਰ ਰਹੇ ਹਨ।
Alok Verma
ਖਬਰਾਂ ਦੇ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਸੀਵੀਸੀ ਦੀ ਸਿਫ਼ਾਰਿਸ਼ ਹੈ ਕਿ ਵਰਮਾ ਤੋਂ ਮਾਸ ਨਿਰਯਾਤਕ ਮੋਈਨ ਕੁਰੈਸ਼ੀ ਦੇ ਮਾਮਲੇ ਵਿਚ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਵਿਚ ਹੈਦਰਾਬਾਦ ਦੇ ਵਿਵਾਦਿਤ ਵਪਾਰੀ, ਦੱਖਣ ਦੀ ਸਥਾਨਕ ਪਾਰਟੀ ਨਾਲ ਸਬੰਧ ਰੱਖਣ ਵਾਲੇ ਸਾਂਸਦ ਅਤੇ ਕੁੱਝ ਦੁਬਈ ਬੇਸਡ ਲੋਕ ਫੋਨ 'ਤੇ ਕੀਤੀ ਗਈ ਗੱਲਬਾਤ ਨੂੰ ਖੁਫ਼ੀਆ ਏਜੰਸੀ ‘ਰਾਅ’ ਵਲੋਂ ਫੜਨ ਦਾ ਵੀ ਜ਼ਿਕਰ ਹੈ। ਸੀਵੀਸੀ ਨੇ ਅਪਣੀ 300 ਪੰਨਿਆਂ ਦੀ ਰਿਪੋਰਟ ਨੂੰ ਸੁਪ੍ਰੀਮ ਕੋਰਟ ਵਿਚ ਜਮ੍ਹਾਂ ਕਰਵਾਇਆ ਹੈ
ਜਿਸ ਦੇ ਆਧਾਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਕ ਉੱਚ ਪੱਧਰ ਕਮੇਟੀ ਨੇ ਵਰਮਾ ਨੂੰ ਸੀਬੀਆਈ ਮੁਖੀ ਦੇ ਅਹੁਦੇ ਤੋਂ ਹਟਾ ਦਿਤਾ ਸੀ। ਰਿਪੋਰਟ ਵਿਚ ਉਸ ਗੱਲਬਾਤ ਦਾ ਵੀ ਜ਼ਿਕਰ ਹੈ ਜਿਸ ਵਿਚ ਦੁਬਈ ਦੇ ਲੋਕ ਸਤੀਸ਼ ਬਾਬੂ ਸਨਾ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੇ ਉਸੇ ਕੁਰੈਸ਼ੀ ਮਾਮਲੇ ਵਿਚ ਰਾਹਤ ਦਿਵਾਉਣ ਲਈ ਨੰਬਰ 1 ਨਾਲ ਗੱਲ ਕੀਤੀ ਹੈ। ਸੀਵੀਸੀ ਨੇ ਸਿਫ਼ਾਰਿਸ਼ ਕੀਤੀ ਹੈ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਸੀਬੀਆਈ ਦੇ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ।
PM Narendra Modi
ਇਸੇ ਤਰ੍ਹਾਂ ਇਹ ਵੀ ਵੇਖਿਆ ਜਾਣਾ ਚਾਹੀਦਾ ਹੈ ਕਿ ਵਰਮਾ ਨੇ ਭ੍ਰਿਸ਼ਟ ਅਧਿਕਾਰੀਆਂ ਨੂੰ ਸੀਬੀਆਈ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਸੀਵੀਸੀ ਨੇ ਅਪਣੀ ਰਿਪੋਰਟ ਵਿਚ ਵੱਖ-ਵੱਖ ਡੀਐਸਪੀ, ਐਸਪੀ, ਡੀਆਈਜੀ ਅਤੇ ਸੰਯੁਕਤ ਨਿਰਦੇਸ਼ਕਾਂ ਦੇ ਨਾਲ ਹੀ ਏਜੰਸੀ ਦੀ ਵਿਸ਼ੇਸ਼ ਯੂਨਿਟ ਨਾਲ ਲਈ ਗਈ ਨੋਟਿੰਗ ਦੀ ਵੀ ਚਰਚਾ ਕੀਤੀ ਹੈ। ਇਹ ਸਾਰੀਆਂ ਗੱਲਾਂ ਸੀਵੀਸੀ ਦੀ ਜਾਂਚ ਵਿਚ ਸਾਹਮਣੇ ਆਈਆਂ ਹਨ।
Alok Verma
ਇਹਨਾਂ ਬਿਆਨਾਂ ਅਤੇ ਦਸਤਾਵੇਜ਼ਾਂ ਨੂੰ ਵਰਮਾ ਦੇ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਜਾਂਚ ਦੇ ਸਮੇਂ 'ਰਾਅ' ਦੇ ਨਾਲ ਗੱਲਬਾਤ ਕੀਤੀ ਗਈ ਸੀ। ਰਾਅ ਨੇ ਸਤੀਸ਼ ਬਾਬੂ ਸਨਾ ਦੇ ਚਾਰ ਫੋਨ ਕਾਲਸ ਨੂੰ ਰਿਕਾਰਡ ਕੀਤਾ ਸੀ। ਜਿਸ ਵਿਚ ਸਤੀਸ਼ ਬਾਬੂ ਸਨਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ 2 - 3 ਕਰੋਡ਼ ਰੁਪਏ ਦੇਕੇ ਸੀਬੀਆਈ ਮਾਮਲੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਇਕ ਕਾਲ ਵਿਚ ਦੂਜੇ ਪਾਸੇ ਮੌਜੂਦ ਸ਼ਖਸ ਇਸ ਗੱਲ ਦਾ ਭਰੋਸਾ ਦਿਵਾਉਂਦਾ ਹੈ ਕਿ ਉਸਨੇ ਸੀਬੀਆਈ ਦੇ ਨੰਬਰ ਇਕ ਅਧਿਕਾਰੀ ਨਾਲ ਗੱਲ ਕੀਤੀ ਹੈ। ਉਹ ਅੱਗੇ ਕਹਿੰਦਾ ਹੈ ਕਿ ਸਨਾ ਨੂੰ ਛੇਤੀ ਹੀ ਇਸ ਮਾਮਲੇ ਤੋਂ ਰਾਹਤ ਮਿਲ ਜਾਵੇਗੀ।