
ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਸ਼ਨੀਵਾਰ ਨੂੰ ਫ਼ੌਜ, ਪੁਲਿਸ ਅਤੇ ਸੀਆਰਪੀਐਮ ਦੇ ਜਵਾਇੰਟ ਆਪਰੇਸ਼ਨ......
ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਸ਼ਨੀਵਾਰ ਨੂੰ ਫ਼ੌਜ, ਪੁਲਿਸ ਅਤੇ ਸੀਆਰਪੀਐਮ ਦੇ ਜਵਾਇੰਟ ਆਪਰੇਸ਼ਨ ਵਿਚ ਦੋ ਅਤਿਵਾਦੀ ਮਾਰੇ ਗਏ। ਪੁਲਿਸ ਸੂਤਰਾਂ ਦੇ ਮੁਤਾਬਕ, ਸੁਰੱਖਿਆ ਬਲਾਂ ਨੂੰ ਦੱਖਣ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਦੇ ਕਾਟਪੁਰਾ ਇਲਾਕੇ ਵਿਚ ਅਤਿਵਾਦੀਆਂ ਦੀ ਹਾਜ਼ਰੀ ਦੀ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ਉਤੇ ਸ਼ਾਮ ਨੂੰ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਸਰਚ ਆਪਰੇਸ਼ਨ ਚਲਾਇਆ। ਦੱਸਿਆ ਜਾਂਦਾ ਹੈ ਕਿ ਸੁਰੱਖਿਆਬਲ ਜਦੋਂ ਇਲਾਕੇ ਦੀ ਤਲਾਸ਼ੀ ਲੈ ਰਹੇ ਸਨ ਉਦੋਂ ਅਤਿਵਾਦੀਆਂ ਦੇ ਵਲੋਂ ਉਨ੍ਹਾਂ ਉਤੇ ਫਾਇਰਿੰਗ ਸ਼ੁਰੂ ਕਰ ਦਿਤੀ ਗਈ।
Indian Army
ਸੂਤਰਾਂ ਦੇ ਮੁਤਾਬਕ ਅਤਿਵਾਦੀਆਂ ਨੂੰ ਸਰੈਂਡਰ ਕਰਨ ਦਾ ਮੌਕਾ ਵੀ ਦਿਤਾ ਗਿਆ ਸੀ, ਪਰ ਅਤਿਵਾਦੀਆਂ ਨੇ ਫਾਇਰਿੰਗ ਜਾਰੀ ਰੱਖੀ। ਆਖ਼ਿਰਕਾਰ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਦੋ ਅਤਿਵਾਦੀ ਮਾਰੇ ਗਏ ਅਤੇ ਨਾਲ ਹੀ ਮੌਕੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਕ, ਅਤਿਵਾਦੀਆਂ ਦੀ ਪਹਿਚਾਣ ਜੀਨਤ-ਉਲ-ਇਸਲਾਮ ਅਤੇ ਸ਼ਕੀਲ ਅਹਿਮਦ ਡਾਰ ਦੇ ਤੌਰ ਉਤੇ ਕੀਤੀ ਗਈ ਹੈ। ਜੀਨਤ-ਉਲ-ਇਸਲਾਮ ਨੂੰ 2016 ਵਿਚ ਮਾਰੇ ਗਏ ਹਿਜਬੁਲ ਕਮਾਂਡਰ ਬੁਰਹਾਨ ਵਾਨੀ ਦਾ ਸਾਥੀ ਦੱਸਿਆ ਜਾ ਰਿਹਾ ਹੈ।
Indian Army
ਧਿਆਨ ਯੋਗ ਹੈ ਕਿ ਘਾਟੀ ਵਿਚ ਭਾਰਤੀ ਸੁਰੱਖਿਆ ਏਜੰਸੀਆਂ ਦੇ ਚਲਾਏ ਗਏ ਆਪਰੇਸ਼ਨ ਆਲ ਆਊਟ ਦੇ ਤਹਿਤ ਸਾਲ 2018 ਵਿਚ ਸੁਰੱਖਿਆਬਲਾਂ ਦੁਆਰਾ 262 ਅਤਿਵਾਦੀਆਂ ਨੂੰ ਢੇਰ ਕੀਤਾ ਜਾ ਚੁੱਕਿਆ ਹੈ। ਇਹ ਆਂਕੜੇ 31 ਦਸੰਬਰ 2018 ਤੱਕ ਦੇ ਹਨ। ਸੂਤਰਾਂ ਦੇ ਮੁਤਾਬਕ, ਅੱਜ ਵੀ 300 ਤੋਂ ਜ਼ਿਆਦਾ ਅਤਿਵਾਦੀ ਘਾਟੀ ਵਿਚ ਸਰਗਰਮ ਹਨ। ਜਿਨ੍ਹਾਂ ਦੇ ਵਿਰੁਧ ਸੁਰੱਖਿਆ ਏਜੰਸੀਆਂ ਲਗਾਤਾਰ ਆਪਰੇਸ਼ਨ ਆਲ ਆਊਟ ਚਲਾ ਰਹੀਆਂ ਹਨ ਅਤੇ ਨਾਲ ਹੀ ਸੁਰੱਖਿਆ ਏਜੰਸੀਆਂ ਹੁਣ ਵੀ ਘਾਟੀ ਵਿਚ ਪਾਕਿ ਅਤਿਵਾਦੀਆਂ ਨੂੰ ਸ਼ਰਨ ਦਿਤੇ ਜਾਣ ਦੀ ਤਸਦੀਕ ਕਰ ਚੁੱਕੀਆਂ ਹਨ।