
ਦੋਹਾਂ ਪਾਸਿਆਂ ਤੋਂ ਹੀ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਇਸ ਸਾਲ ਦੀ ਸ਼ੁਰੂਆਤ ਵਿਚ ਕਸ਼ਮੀਰ ਘਾਟੀ ਵਿਚ ਹੋਇਆ ਇਹ ਪਹਿਲਾ ਇੰਨਕਾਉਂਟਰ ਹੈ।
ਜੰਮੂ : ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਤ੍ਰਾਲ ਇਲਾਕੇ ਵਿਚ ਅਤਿਵਾਦੀਆਂ ਅਤੇ ਸੁਰੱਖਿਆਬਲਾਂ ਵਿਚਕਰਾਰ ਮੁਠਭੇੜ ਜ਼ਾਰੀ ਹੈ। ਇੰਨਕਾਉਂਟਰ ਤ੍ਰਾਲ ਦੇ ਗੁਲਸ਼ਨਪੋਰਾ ਇਲਾਕੇ ਵਿਚ ਚਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋ-ਤਿੰਨ ਅਤਿਵਾਦੀ ਇਥੇ ਲੁਕੇ ਹੋ ਸਕਦੇ ਹਨ। ਦੋਹਾਂ ਪਾਸਿਆਂ ਤੋਂ ਹੀ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਇਸ ਸਾਲ ਦੀ ਸ਼ੁਰੂਆਤ ਵਿਚ ਕਸ਼ਮੀਰ ਘਾਟੀ ਵਿਚ ਹੋਇਆ ਇਹ ਪਹਿਲਾ ਇੰਨਕਾਉਂਟਰ ਹੈ। ਖ਼ਬਰਾਂ ਮੁਤਾਬਕ ਇਸ ਮੁਠਭੇੜ ਵਿਚ ਜੈਸ਼ ਦੇ ਦੋ ਅਤਿਵਾਦੀ ਢੇਰ ਹੋਏ ਹਨ।
Encounter
ਹਾਲਾਂਕਿ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਇਆਂ ਹਨ। ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ਼੍ਹੇ ਅਧੀਨ ਆਉਣ ਵਾਲੇ ਤ੍ਰਾਲ ਵਿਚ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚਕਾਰ ਇੰਨਕਾਉਂਟਰ ਜ਼ਾਰੀ ਹੈ। ਇਹਨਾਂ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਖੇਤਰ ਦੇ ਲੋਕਾਂ ਰਾਹੀਂ ਰਾਤ ਨੂੰ ਹੀ ਮਿਲ ਗਈ ਸੀ। ਇਸ ਲਈ ਬੀਤੀ ਰਾਤ ਤੋਂ ਹੀ ਇਹਨਾਂ ਅਤਿਵਾਦੀਆਂ ਵਿਰੁਧ ਖੋਜ ਮੁਹਿੰਮ ਜ਼ਾਰੀ ਸੀ।
Encounter
ਇਹ ਮੁਠਭੇੜ ਤ੍ਰਾਲ ਦੇ ਗੁਲਸ਼ਨਪੋਰਾ ਇਲਾਕੇ ਵਿਚ ਚਲ ਰਹੀ ਹੈ। ਪੁਲਵਾਮਾ ਵਿਖੇ ਪਿਛਲੇ ਲਗਭਗ 10 ਦਿਨਾਂ ਤੋਂ ਆਏ ਦਿਨ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚਕਾਰ ਇੰਨਕਾਉਂਟਰ ਹੋ ਰਹੇ ਹਨ। ਇਥੇ 28 ਦਸੰਬਰ ਨੂੰ ਸੁਰੱਖਿਆਬਲਾਂ ਨੇ ਲਸ਼ਕਰ ਦੇ ਇਕ ਅਤਿਵਾਦੀ ਨੂੰ ਢੇਰ ਕਰ ਦਿਤਾ ਸੀ ਤਾਂ ਇਸ ਦੇ ਅਗਲੇ ਹੀ ਦਿਨ ਚਾਰ ਅਤਿਵਾਦੀ ਮਾਰੇ ਗਏ ਸਨ।
Zakir Musa
ਇਸ ਤੋਂ ਪਹਿਲਾਂ 22 ਦਸੰਬਰ ਨੂੰ ਪੁਲਵਾਮਾ ਵਿਚ 6 ਅਤਿਵਾਦੀ ਮਾਰੇ ਗਏ ਸਨ ਜੋ ਕਿ ਜ਼ਾਕਿਰ ਮੂਸਾ ਦੇ ਸੰਗਠਨ ਅੰਸਾਰ ਗਜਵਾਤ-ਉਲ-ਹਿੰਦ ਨਾਲ ਜੁੜੇ ਹੋਏ ਸਨ। ਇਸ ਇੰਨਕਾਉਂਟਰ ਤੋਂ ਪਹਿਲਾਂ ਪੂੰਛ ਜ਼ਿਲ੍ਹਾ ਦੇ ਗੁਲਪੁਰ ਸੈਕਟਰ ਵਿਚ ਪਾਕਿਸਤਾਨ ਦੀ 41 ਬਲੂਚ ਰੇਜੀਮੇਂਟ ਨੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਸੀ ਅਤੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ।