
ਨਵ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਧੀਨ ਸੋਰਲ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਇਸ ਨਾਲ ਜੁੜੇ ਉਤਪਾਦਾਂ ਦਾ ਪ੍ਰਚਾਰ ਕਰ ਰਿਹਾ ਹੈ।
ਨਵੀਂ ਦਿੱਲੀ : ਕੁਦਰਤੀ ਸੁਦੰਰਤਾ ਲਈ ਮਸ਼ਹੂਰ ਲੱਦਾਖ ਵਿਚ ਛੇਤੀ ਹੀ ਦੁਨੀਆਂ ਦਾ ਸੱਭ ਤੋਂ ਵੱਡਾ ਸੋਲਰ ਪਲਾਂਟ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੱਖਣ ਕਾਰਗਿਲ ਤੋਂ ਲਗਭਗ 20 ਕਿਲੋਮੀਟਰ ਦੂਰ ਬਣਾਏ ਜਾਣ ਵਾਲੇ ਇਸ ਪਲਾਂਟ ਨਾਲ ਬਿਜਲੀ ਉਤਪਾਦਨ ਦੇ ਨਾਲ ਹੀ ਇਕ ਸਾਲ ਵਿਚ ਲਗਭਗ 12,570 ਟਨ ਕਾਰਬਨ ਐਮੀਸ਼ਨ ਨੂੰ ਰੋਕਣ ਵਿਚ ਵੀ ਮਦਦ ਮਿਲੇਗੀ। ਇਸ ਦੇ ਨਾਲ ਹੀ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਨਵ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਧੀਨ ਸੋਰਲ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਇਸ ਨਾਲ ਜੁੜੇ ਉਤਪਾਦਾਂ ਦਾ ਪ੍ਰਚਾਰ ਕਰ ਰਿਹਾ ਹੈ।
ministry of new renewable energy
ਮੰਨਿਆ ਜਾ ਰਿਹਾ ਹੈ ਕਿ ਲੱਦਾਖ ਵਿਖੇ 5,000 ਮੈਗਾਵਾਟ ਦੀ ਯੂਨਿਟ ਅਤੇ ਕਾਰਗਿਲ ਲਈ 2,500 ਮੈਗਾਵਾਟ ਦੀ ਯੂਨਿਟ ਸਾਲ 2023 ਤੱਕ ਤਿਆਰ ਹੋ ਜਾਵੇਗੀ। ਇਸ 'ਤੇ ਲਗਭਗ 45,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਲੱਦਾਖ ਦੀ ਪ੍ਰੋਜੈਕਟ ਯੂਨਿਟ ਰਣਨੀਤਕ ਤੌਰ 'ਤੇ ਮਹੱਤਵਪੂਰਨ ਖੇਤਰ ਲੇਹ ਦੇ ਨਿਓਮਾ ਵਿਖੇ ਹਨਲੇ-ਖਲਦੋ ਵਿਖੇ ਬਣਾਈ ਜਾਵੇਗੀ। ਉਥੇ ਹੀ ਕਾਰਗਿਲ ਸੋਲਰ ਪਲਾਂਟ ਯੂਨਿਟ ਨੂੰ ਜੋਨਸਕਾਰ ਦੇ ਸੁਰੂ ਵਿਚ ਬਣਾਇਆ ਜਾਵੇਗਾ ਜੋ ਕਿ ਜ਼ਿਲ੍ਹਾ ਹੈਡਕੁਆਟਰ ਤੋਂ 254 ਕਿਲੋਮੀਟਰ ਦੀ ਦੂਰੀ 'ਤੇ ਹੈ।
Hanle in Ladakh
ਲੱਦਾਖ ਯੂਨਿਟ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਸਪਲਾਈ ਕੈਥਲ ਤੱਕ ਕੀਤੀ ਜਾਵੇਗੀ। ਇਸ ਲਈ 900 ਕਿਲੋਮੀਟਰ ਲੰਮੀ ਲਾਈਨ ਲੇਹ-ਮਨਾਲੀ ਸੜਕ 'ਤੇ ਵਿਛਾਈ ਜਾਵੇਗੀ। ਕਾਰਗਿਲ ਪ੍ਰੋਜੈਕਟਰ ਸ਼੍ਰੀਨਗਰ ਦੇ ਨੇੜੇ ਨਿਊ ਵਾਨਪੋਹ ਵਿਚ ਗ੍ਰਿਡ ਦੇ ਨਾਲ ਸ਼ੁਰੂ ਹੋਵੇਗਾ। ਐਸਈਸੀਆਈ ਦੇ ਨਿਰਦੇਸ਼ ਐਸਕੇ ਮਿਸ਼ਰਾ ਨੇ ਦੱਸਿਆ ਕਿ ਟੈਂਡਰਾਂ ਦੇ ਨਾਲ ਜੁੜੀਆਂ ਮੁਸ਼ਕਲਾਂ 'ਤੇ ਧਿਆਨ ਦੇਣ ਦੇ ਨਾਲ ਹੀ ਪ੍ਰੋਜੈਕਟ ਨਾਲ ਜੁੜੀਆਂ ਮੁਸ਼ਕਲਾਂ 'ਤੇ ਵੀ ਧਿਆਨ ਦਿਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਦੂਰ ਕਰਨ ਦੀ ਕੋਸਿਸ਼ ਕੀਤੀ ਗਈ ਹੈ।
J&K Govt
ਪ੍ਰੋਜੈਕਟ ਨਾਲ ਜੁੜੀ ਇਕ ਹੋਰ ਹਾਂਪੱਖੀ ਗੱਲ ਇਹ ਹੈ ਕਿ ਲੇਹ ਅਤੇ ਕਾਰਗਿਲ ਪ੍ਰਸ਼ਾਸਨ ਨੇ ਪਹਾੜੀ ਕੌਸਲਾਂ ਲਈ ਮਿਹਨਤੀ ਕੀਮਤਾਂ 'ਤੇ ਲੜੀਵਾਰ 25,000 ਅਤੇ 12,500 ਏਕੜ ਗ਼ੈਰ-ਚਾਰਾਗਾਹ ਜ਼ਮੀਨ ਨੂੰ ਨਾਮਜ਼ਦ ਕੀਤਾ ਹੈ ਜੋ ਕਿ 3 ਫ਼ੀ ਸਦੀ ਸਾਲਾਨਾ ਵਾਧੇ ਦੇ ਨਾਲ ਹਰ ਸਾਲ ਲਗਭਗ 1,200 ਰੁਪਏ ਪ੍ਰਤੀ ਹੈਕਟੇਅਰ ਦਾ ਕਿਰਾਇਆ ਵੀ ਕਮਾਵੇਗਾ। ਆਸ ਕੀਤੀ ਜਾ ਰਹੀ ਹੈ ਕਿ ਸੂਰਜੀ ਊਰਜਾ ਪਲਾਂਟ ਸਬੰਧੀ ਪ੍ਰੋਜੈਕਟ ਨਾਲ ਦੂਰ-ਦਰਾਡੇ ਖੇਤਰਾਂ ਦਾ ਵਿਕਾਸ ਹੋਵੇਗਾ।