
ਪੀ ਚਿਦੰਬਰਮ ਨੇ ਕਿਹਾ ਕਿ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ ‘ਤੇ ਮੀਡੀਆ ਨਾਲ ਗੱਲ ਕਰਦੀ ਹੈ ਅਤੇ ਪੱਤਰਕਾਰਾਂ ਦੇ ਸਵਾਲ ਲੈਣ ਲਈ ਵੀ ਤਿਆਰ ਹੈ।
ਨਵੀਂ ਦਿੱਲੀ: ਕਾਂਗਰਸ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਹੈ ਕਿ ਪੀਐਮ ਨਰਿੰਦਰ ਮੋਦੀ ਨਾਗਰਿਕਤਾ ਸੋਧ ਕਾਨੂੰਨ ‘ਤੇ ਵੱਡੀਆਂ-ਵੱਡੀਆਂ ਸਟੇਜਾਂ ਤੋਂ ਗੱਲ ਕਰ ਰਹੇ ਹਨ ਅਤੇ ਲੋਕਾਂ ਨੂੰ ਚੁੱਪ ਕਰਾ ਦਿੰਦੇ ਹਨ ਪਰ ਇਸ ਮੁੱਦੇ ‘ਤੇ ਉਹ ਜਨਤਾ ਦੇ ਸਵਾਲ ਨਹੀਂ ਲੈਂਦੇ।
P Chidambaram
ਪੀ ਚਿਦੰਬਰਮ ਨੇ ਕਿਹਾ ਕਿ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ ‘ਤੇ ਮੀਡੀਆ ਨਾਲ ਗੱਲ ਕਰਦੀ ਹੈ ਅਤੇ ਪੱਤਰਕਾਰਾਂ ਦੇ ਸਵਾਲ ਲੈਣ ਲਈ ਵੀ ਤਿਆਰ ਹੈ। ਪੀ ਚਿਦੰਬਰਮ ਨੇ ਕਿਹਾ ਕਿ ਮੋਦੀ ਨੂੰ ਅਪਣੇ ਪ੍ਰਮੁੱਖ ਅਲੋਚਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਤਾਂ ਜੋ ਲੋਕ ਇਸ ਕਾਨੂੰਨ ਨੂੰ ਲੈ ਕੇ ਕਿਸੇ ਨਤੀਜੇ ‘ਤੇ ਪਹੁੰਚ ਸਕਣ।
Pm Narendra Modi
ਪੀ ਚਿਦੰਬਰਮ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸੀਏਏ ਨਾਗਰਿਕਤਾ ਲੈਣ ਲਈ ਨਹੀਂ ਬਲਕਿ ਦੇਣ ਲਈ ਹੈ। ਬਹੁਤ ਲੋਕਾਂ ਦਾ ਮੰਨਣਾ ਹੈ ਕਿ ਸੀਏਏ, ਐਨਪੀਆਰ ਅਤੇ ਐਨਸੀਆਰ ਨਾਲ ਸਬੰਧਤ ਹੈ ਅਤੇ ਇਹ ਬਹੁਤ ਸਾਰੇ ਲੋਕਾਂ ਨੂੰ ਗੈਰ-ਨਾਗਰਿਕ ਐਲਾਨ ਦੇਵੇਗਾ ਅਤੇ ਉਹਨਾਂ ਦੀ ਨਾਗਰਿਕਤਾ ਖੋਹ ਲਵੇਗਾ’।
Photo
ਚਿਦੰਬਰਮ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ, ‘ਪ੍ਰਧਾਨ ਮੰਤਰੀ ਅਪਣੇ ਅਲੋਚਕਾਂ ਨਾਲ ਗੱਲ ਨਹੀਂ ਕਰ ਰਹੇ ਹਨ। ਅਲੋਚਕਾਂ ਕੋਲ ਪੀਐਮ ਨਾਲ ਗੱਲ ਕਰਨ ਦਾ ਮੌਕਾ ਨਹੀਂ ਹੈ’। ਉਹਨਾਂ ਨੇ ਅੱਗੇ ਕਿਹਾ, ‘ਇਕ ਹੀ ਤਰੀਕਾ ਹੈ ਕਿ ਪ੍ਰਧਾਨ ਮੰਤਰੀ ਅਪਣੇ ਪੰਜ ਮਜ਼ਬੂਤ ਅਲੋਚਕਾਂ ਦੀ ਚੋਣ ਕਰਨ ਅਤੇ ਟੈਲੀਵਿਜ਼ਨ ‘ਤੇ ਉਹਨਾਂ ਨਾਲ ਸਵਾਲ-ਜਵਾਬ ਹੋਣ। ਲੋਕਾਂ ਨੂੰ ਚਰਚਾ ਸੁਣਨ ਦੇਣ ਅਤੇ ਸੀਏਏ ‘ਤੇ ਨਤੀਜੇ ਤੱਕ ਪਹੁੰਚਣ ਦੇਣ’।
CAA
ਦੱਸ ਦਈਏ ਕਿ ਪੀ ਚਿਦੰਬਰਮ ਲਗਾਤਾਰ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਕਰਦੇ ਰਹਿੰਦੇ ਹਨ। ਉਹਨਾਂ ਨੇ ਸਰਕਾਰ ਵੱਲੋਂ ਕਾਨੂੰਨ ਵਿਚ ਕੀਤੀ ਗਈ ਸੋਧ ਨੂੰ ਸੰਵਿਧਾਨ ਖਿਲਾਫ ਦੱਸਿਆ ਹੈ।
BJP-Congress
ਜ਼ਿਕਰਯੋਗ ਹੈ ਕਿ ਨਾਗਰਿਕਤਾ ਕਾਨੂੰਨ ‘ਤੇ ਜਾਗਰੂਕਤਾ ਫੈਲਾਉਣ ਲਈ ਨੌਜਵਾਨਾਂ ਕੋਲੋਂ ਮਦਦ ਦੀ ਮੰਗ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੁਝ ਸਿਆਸੀ ਧਿਰਾਂ ‘ਤੇ ਕਾਨੂੰਨ ਸਮਝਣ ਲਈ ਤਿਆਰ ਨਾ ਹੋਣ ਅਤੇ ਇਸ ਸਬੰਧੀ ਅਫਵਾਹਾਂ ਨੂੰ ਹਵਾ ਦੇਣ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਸੀ ਕਿ ਇਹ ਕਾਨੂੰਨ ਨਾਗਰਿਕਤਾ ਦੇਣ ਦਾ ਹੈ ਨਾ ਕਿ ਲੈਣ ਦਾ।