
ਲੋਕ ਪਰਵਾਰ ਦੇ ਲਈ ਲੋੜੀਂਦਾ ਸਮਾਂ ਨਹੀਂ ਕੱਢ ਪਾ ਰਹੇ ਹਨ, ਇਸ ਲਈ ਘਰ ਬੈਠ ਕੇ ਕੰਮ ਕਰਨ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਨਵੀਂ ਦਿੱਲੀ : ਬਿਨਾਂ ਦਫ਼ਤਰ ਗਏ ਘਰ ਬੈਠੇ ਹੀ ਕੰਮ ਕਰਨ ਦਾ ਵਿਕਲਪ ਮਿਲੇ ਤਾਂ ਭਾਰਤ ਵਿਚ ਅੱਧੇ ਲੋਕ ਨੌਕਰੀ ਬਦਲ ਲੈਣ। ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। 48 ਫ਼ੀ ਸਦੀ ਲੋਕ ਇਸ ਦੇ ਲਈ ਤਿਆਰ ਹਨ। ਜਿਹਨਾਂ ਕੰਪਨੀਆਂ ਵਿਚ ਘਰ ਤੋਂ ਕੰਮ ਕਰਨ ਦਾ ਸਹੂਲਤ ਨਹੀਂ ਹੈ, ਉਥੇ ਸਿਰਫ 73 ਫ਼ੀ ਸਦੀ ਕਰਮਚਾਰੀ ਚਾਹੁੰਦੇ ਹਨ ਕਿ ਇਹ ਵਿਕਲਪ ਮਿਲੇ।
Work-from-home
53 ਫ਼ੀ ਸਦੀ ਤਾਂ ਇਸ ਦੇ ਲਈ ਘੱਟ ਤਨਖਾਨ ਲੈਣ ਨੂੰ ਵੀ ਤਿਆਰ ਹਨ। ਸਰਵੇਖਣ ਵਿਚ ਸ਼ਾਮਲ 42 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਨਵੀਂ ਨੌਕਰੀ ਦੀ ਭਾਲ ਵੀ ਸ਼ੁਰੂ ਕਰ ਦਿਤੀ ਹੈ। ਜਾਬ ਫਰਮ ਇਨਡੀਡ ਦੇ ਲਈ ਯੂਕੇ ਦੀ ਕੰਸਲਟੇਂਸੀ ਸੇਂਸਸਵਾਈਡ ਨੇ ਇਹ ਸਰਵੇਖਣ ਕੀਤਾ ਹੈ। ਇਸ ਦੇ ਲਈ 501 ਕੰਪਨੀਆਂ ਦੇ 1001 ਕਰਮਚਾਰੀਆਂ ਨਾਲ ਗੱਲ ਕੀਤੀ ਗਈ।
work at home
ਜਿਹਨਾਂ ਸੈਕਟਰਾਂ ਦੀਆਂ ਕੰਪਨੀਆਂ ਨਾਲ ਗੱਲ ਹੋਈ ਇਸ ਵਿਚ ਐਚਆਰ, ਆਈਟੀ, ਟੈਲੀਕਾਮ, ਫਾਈਨਾਂਸ, ਸੇਲਸ, ਮੀਡੀਆ ਅਤੇ ਮਾਰਕੀਟਿੰਗ, ਰਿਟੇਲਸ, ਕੈਟਰਿੰਗ, ਹੈਲਥਕੇਅਰ, ਯੂਟੀਲਿਟੀਜ਼ ਅਤੇ ਟ੍ਰੈਵਲ-ਟਰਾਂਸਪੋਰਟ ਆਦਿ ਸ਼ਾਮਲ ਹਨ। ਕੰਪਨੀਆਂ ਵੀ ਬਿਹਤਰ ਹੁਨਰ ਵਾਲਿਆਂ ਨੂੰ ਅਪਣੇ ਇਥੇ ਰਖਣ ਲਈ ਰਿਮੋਟ ਵਰਕ ਪਾਲਿਸੀ ਨੂੰ ਅਪਣਾਉਣ ਲਈ ਇੱਛੁਕ ਹਨ।
Smartphones
ਸਰਵੇਖਣ ਵਿਚ ਸ਼ਾਮਲ 99 ਫ਼ੀ ਸਦੀ ਕੰਪਨੀਆਂ ਨੇ ਦੱਸਿਆ ਕਿ ਘਰ ਬੈਠ ਕੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਉਨਹਾਂ ਨੇ ਵੀਡੀਓ ਕਾਨਫਰੰਸਿਗ, ਲੈਪਟਾਪ ਅਤੇ ਸਮਾਰਟ ਫੋਨ ਜਿਹੀਆਂ ਚੀਜ਼ਾਂ 'ਤੇ ਨਿਵੇਸ਼ ਕੀਤਾ ਹੈ। 47 ਫ਼ੀ ਸਦੀ ਕੰਪਨੀਆਂ ਨੇ ਕਿਹਾ ਕਿ ਤਕਨੀਕ ਵਿਚ ਨਿਵੇਸ਼ ਵੱਡੀ ਰੁਕਾਵਟ ਹੈ, ਫਿਰ ਵੀ 83 ਫ਼ੀ ਸਦੀ ਕੰਪਨੀਆਂ ਮੰਨਦੀਆਂ ਹਨ ਕਿ
Laptop
ਘਰ ਬੈਠ ਕੇ ਕੰਮ ਕਰਨ ਨਾਲ ਕਰਮਚਾਰੀਆਂ ਦੀ ਸਮਰਥਾ ਵੱਧਦੀ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਘਰ ਬੈਠ ਕੇ ਕੰਮ ਕਰਨ ਦੀ ਨੀਤੀ ਹੁਨਰਮੰਦ ਲੋਕਾਂ ਨੂੰ ਹੋਰ ਬਿਹਤਰ ਕੰਮ ਕਰਨ ਲਈ ਤਿਆਰ ਕਰ ਸਕਦੀ ਹੈ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਲੋਕ ਪਰਵਾਰ ਦੇ ਲਈ ਲੋੜੀਂਦਾ ਸਮਾਂ ਨਹੀਂ ਕੱਢ ਪਾ ਰਹੇ ਹਨ, ਇਸ ਲਈ ਘਰ ਬੈਠ ਕੇ ਕੰਮ ਕਰਨ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।