ਮੋਦੀ ਸਰਕਾਰ ਨੇ ਕੀਤਾ ਵੱਡਾ ਐਲਾਨ, 15 ਤੋਂ 29 ਫਰਵਰੀ ਤੱਕ ਮਿਲੇਗੀ ਇਹ ਚੀਜ਼ ਬਿਲਕੁਲ Free
Published : Feb 13, 2020, 10:52 am IST
Updated : Feb 13, 2020, 11:43 am IST
SHARE ARTICLE
File
File

15 ਦਿਨਾਂ ਦੇ ਲਈ ਫਾਸਟੈਗ ਮੁਫਤ ਮਿਲੇਗਾ

ਨਵੀਂ ਦਿੱਲੀ- ਰਾਸ਼ਟਰੀ ਰਾਜਮਾਰਗ ਅਥਾਰਟੀ-ਐੱਨ. ਐੱਚ. ਏ. ਆਈ. ਨੇ ਟੋਲ ਪਲਾਜ਼ਿਆਂ ’ਤੇ ਡਿਜੀਟਲ ਤਕਨੀਕ ਨਾਲ ਟੈਕਸ ਭੁਗਤਾਨ ਲਈ ਫਾਸਟੈਗ ਦੀ ਵੰਡ 15 ਦਿਨ ਲਈ ਫਿਰ ਫ੍ਰੀ ਕਰ ਦਿੱਤੀ ਹੈ। ਐਨਐਚਏਆਈ ਦੇ ਟੋਲ ਪਲਾਜਾ ਤੇ ਡਿਜਿਟਲ ਭੁਗਤਾਨ ਦੇ ਲਈ 15 ਤੋਂ 29 ਫਰਵਰੀ ਯਾਨੀ 15 ਦਿਨਾਂ ਦੇ ਲਈ ਫਾਸਟੈਗ ਮੁਫਤ ਮਿਲੇਗਾ। ਫਾਸਟੈਗ ਦੀ ਇਸਤੇਮਾਲ ਅੱਜ ਹਰ ਕੋਈ ਕਰਨ ਲੱਗਾ ਹੈ। 

Fastag bothers peopleFile

ਜਿਸ ਨਾਲ ਲੋਕਾਂ ਨੂੰ ਕਾਫੀ ਸਮੇਂ ਤੱਕ ਟੋਲ ਪਲਾਜਾਂ ਦੀ ਲੰਬੀ ਲਾਇਨਾਂ ‘ਚ ਖੜ੍ਹੇ ਰਹਿਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਪੈਦਾ। ਵਾਹਨ ਚਾਲਕ ਆਰਾਮ ਨਾਲ ਆਪਣਾ ਸਫਰ ਕਰਦੇ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਹੈ ਕਿ National Highways Authority of India (NHAI)  ਨੇ ਫਾਸਟੈਗ ਦੀ ਲਾਗਤ 100 ਰੁਪਏ ਨੂੰ 15 ਦਿਨਾਂ ਦੇ ਲਈ ਮੁਆਫ ਕਰ ਦਿੱਤਾ ਹੈ। 

FastagFile

NHAI ਨੇ ਕਿਹਾ ਹੈ ਕਿ ਨਵਾਂ ਨਿਯਮ 15 ਫਰਵਰੀ ਤੋਂ 29 ਫਰਵਰੀ ਤੱਕ ਜਾਰੀ ਰਹੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਕਹਿਣਾ ਹੈ ਕਿ ਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ ’ਚ  ਫਾਸਟੈਗ ਜਰੀਏ ਯੂਜਰ ਫੀਸ ਦੇ ਡਿਜਿਟਲ ਸੰਗ੍ਰਹਿ ਨੂੰ ਹੋਰ ਵੀ ਜਿਆਦਾ ਵਧਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ। NHAI ਦੇ ਇਸ ਫੈਸਲੇ ਤੋਂ ਬਾਅਦ 15 ਫਰਵਰੀ ਤੱਕ ਵਾਹਨ ਚਾਲਕਾਂ ਨੂੰ ਕਾਫੀ ਫਾਇਦਾ ਹੋਵੇਗਾ। 

FastagFile

ਇਸ ਸਹੁਲਤ ਦਾ ਲਾਭ ਚੁੱਕਣ ਲਈ ਵਾਹਨ ਮਾਲਿਕਾ ਨੂੰ ਕਿਸੇ ਵੀ ਅਧਿਕਾਰਤ ਪੁਆਇੰਟ ਆਫ ਸੇਲ ਸਥਾਨਾਂ ਤੇ ਵਾਹਨ ਦੇ ਵੈਧ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਦੇ ਨਾਲ ਜਾ ਸਕਦੇ ਹਨ ਜਿਸ ਨਾਲ ਫਾਸਟੈਗ ਮੁਫਤ ‘ਚ ਉਪਲੱਬਧ ਹੋ ਸਕੇ। ਐਨਐਚਏਆਈ ਨੇ 15 ਦਸੰਬਰ 2019 ਤੋਂ ਦੇਸ਼ ਦੇ ਸਾਰੇ 527 ਟੋਲ ਪਲਾਜਾ ਤੇ ਇਲੇਕਟ੍ਰਾਨਿਕ ਟੋਲ ਵਸੂਲੀ ਨੂੰ ਜਰੂਰੀ ਕਰ ਦਿੱਤਾ ਗਿਆ ਸੀ। 

Fastag compulsory from 15 december start businessFile

ਸਰਕਾਰ ਨੇ ਫੈਸਲਾ ਸੁਣਾਉਂਦੇ ਹੋਏ ਘੱਟੋ-ਘੱਟ 75 ਫੀਸਦੀ ਟੋਲ ਲੈਨ ’ਚ ਫਾਸਟੈਗ ਦੇ ਇਸਤੇਮਾਲ ਨੂੰ ਜ਼ਰੂਰੀ ਕਰ ਦਿੱਤਾ ਸੀ। ਹਾਲਾਂਕਿ 25 ਫੀਸਦੀ ਟੋਲ ਲੋਨ ’ਚ ਹੁਣ ਵੀ ਬਿਨ੍ਹਾਂ ਫਾਸਟੈਗ ਦੇ ਟੋਲ ਭੁਗਤਾਨ ਕਰਨ ’ਚ ਛੋਟ ਹੈ। ਦੱਸ ਦਈਏ ਕਿ ਐੱਨ. ਐੱਚ. ਏ. ਆਈ. ਦੇ ਸਾਰੇ ਪਲਾਜ਼ਿਆਂ ਤੋਂ ਇਲਾਵਾ ਆਰ. ਟੀ. ਓ., ਆਮ ਸਹੂਲਤ ਕੇਂਦਰਾਂ, ਟਰਾਂਸਪੋਰਟ ਕੇਂਦਰਾਂ ਅਤੇ ਪੈਟਰੋਲ ਪੰਪਾਂ ਤੋਂ ਵੀ ਫਾਸਟੈਗ ਨੂੰ ਖਰੀਦਿਆ ਜਾ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement