
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਐਮ. ਵੇਂਕਿਆ ਨਾਇਡੂ ਨੇ ਵੀਰਵਾਰ...
ਨਵੀਂ ਦਿੱਲੀ: ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਐਮ. ਵੇਂਕਿਆ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਧਾਰਾ 370 ਦੇ ਕਾਰਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕਲਿਆਣਕਾਰੀ ਪ੍ਰੋਗਰਾਮਾਂ ਅਤੇ ਯੋਜਨਾਵਾਂ ਦਾ ਲਾਭ ਨਹੀਂ ਮਿਲਿਆ ਅਤੇ ਰਾਜ ਵਿੱਚ ਅਲਗਾਵਵਾਦ ਦੀ ਭਾਵਨਾ ਨੂੰ ਹੌਂਸਲਾ ਮਿਲਿਆ।
Venkaiah Naidu
ਸ਼੍ਰੀ ਨਾਇਡੂ ਨੇ ਇੱਥੇ ਕਨੇਡਾ ਦੀ ਸੰਸਦ-ਸੀਨੇਟ ਦੇ ਪ੍ਰਧਾਨ ਜਾਰਜ ਜੇ. ਫਿਊਰੇ ਦੇ ਨਾਲ ਇੱਕ ਬੈਠਕ ‘ਚ ਕਿਹਾ ਕਿ ਜੰਮੂ-ਕਸ਼ਮੀਰ ਦਾ ਭਾਰਤ ਵਿੱਚ ਵਿਧੀਵਤ ਸ਼ਮੂਲੀਅਤ ਹੋਇਆ ਹੈ ਅਤੇ ਧਾਰਾ 370 ਵਿਡਾਰਨ ਇੱਕ ਸੰਵਿਧਾਨਕ ਘਟਨਾਕ੍ਰਮ ਹੈ।
Vice President Venkaiah Naidu
ਅਨੁਛੇਦ 370 ਸੰਵਿਧਾਨ ‘ਚ ਅਸਥਾਈ ਤੌਰ ‘ਤੇ ਸ਼ਾਮਲ ਕੀਤਾ ਗਿਆ ਸੀ ਪਰ ਇਹ 71 ਸਾਲ ਤੱਕ ਬਣਿਆ ਰਿਹਾ ਅਤੇ ਇਸਨੂੰ ਪਿਛਲੇ ਸਾਲ ਹਟਾ ਦਿੱਤਾ ਗਿਆ। ਹਾਲਾਂਕਿ ਜੰਮੂ-ਕਸ਼ਮੀਰ ਇੱਕ ਸਰਹੱਦੀ ਰਾਜ ਹੈ ਅਤੇ ਇਸਦੀ ਸਰਹੱਦ ਪਾਕਿਸਤਾਨ ਅਤੇ ਚੀਨ ਨਾਲ ਲਗਦੀ ਹੈ।
Article 370
ਇਸਦਾ ਲਾਭ ਚੁੱਕ ਕੇ ਬਾਹਰੀ ਤਾਕਤਾਂ ਰਾਜ ਵਿੱਚ ਅਲਗਾਵਵਾਦ ਨੂੰ ਹੌਂਸਲਾ ਦਿੰਦੀਆਂ ਹਨ। ਫਿਊਰੇ ਨੇ ਨਾਇਡੂ ਨੂੰ ਕਨੇਡਾ ਦੀ ਯਾਤਰਾ ਕਰਨ ਦਾ ਸੱਦਾ ਵੀ ਦਿੱਤਾ। ਕਨੇਡਾ ਦੇ ਸ਼ਿਸ਼ਟਮੰਡਲ ਵਿੱਚ ਸੀਨੇਟ ਵਿੱਚ ਵਿਰੋਧੀ ਪੱਖ ਦੇ ਨੇਤਾ ਡੋਨਾਲਡ ਨੇਲ ਪਲੇਟ, ਸੀਨੇਟਰ ਯੁਵੋਨੇ ਬੋਇਰ ਅਤੇ ਭਾਰਤ ‘ਚ ਕਨੇਡਾ ਦੇ ਹਾਈ ਕਮਿਸ਼ਨਰ ਵੀ ਸ਼ਾਮਲ ਹਨ।