
ਕਿਹਾ, ‘ਮੋਦੀ ਤੁਸੀਂ ਕਦੋਂ ਆਓਗੇ?’
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਵਿਰੋਧ ਕਰ ਰਹੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੈਲੇਨਟਾਈਨ ਸੱਦਾ ਭੇਜਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਲਈ ਜਾਰੀ ਕੀਤੇ ਵੈਲੇਨਟਾਈਨ ਇਨਵੀਟੇਸ਼ਨ ਕਾਰਡ ਵਿਚ ਸਭ ਤੋਂ ਉੱਪਰ ਲਿਖਿਆ ਹੈ- ‘ਨੋ ਟੂ ਐਨਆਰਸੀ’।
Photo
ਇਸ ਤੋਂ ਬਾਅਦ ਇਸ ਕਾਰਡ ਵਿਚ ਇਹ ਸਵਾਲ ਪੁੱਛਿਆ ਗਿਆ ਕਿ ਮੋਦੀ ਤੁਸੀਂ ਕਦੋਂ ਆਓਗੇ? ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਵੈਲਨਟਾਈਨ ਡੇਅ 13 ਫਰਵਰੀ ਨੂੰ ਸ਼ਾਮ 5 ਵਜੇ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸੱਦੇ ਕਾਰਡ ਵਿਚ ਲਿਖਿਆ ਹੈ ਕਿ ਇਸ ਵਾਰ ਸ਼ਾਹੀਨ ਬਾਗ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਵੈਲੇਨਟਾਈਨਜ਼ ਡੇਅ ‘ਤੇ ਬੁਲਾਇਆ ਹੈ।
Photo
ਪ੍ਰਧਾਨ ਮੰਤਰੀ ਮੋਦੀ ਨੂੰ ਸ਼ਾਹੀਨ ਬਾਗ ਆਉਣਾ ਚਾਹੀਦਾ ਹੈ ਅਤੇ ਮਿਲ ਕੇ ਪਿਆਰ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਇਸ ਸੱਦਾ ਪੱਤਰ ਵਿਚ ਲਿਖਿਆ ਗਿਆ ਹੈ ਕਿ ‘ਅਸੀਂ ਪ੍ਰਧਾਨ ਮੰਤਰੀ ਮੋਦੀ ਲਈ ਇਕ ‘ਪਿਆਰ ਦਾ ਗੀਤ’ (Love Song) ਜਾਰੀ ਕਰਾਂਗੇ ਅਤੇ ਉਹਨਾਂ ਨੂੰ ਵੈਲੇਨਟਾਈਨ ਡੇਅ ਦਾ ਇਕ ਸਰਪ੍ਰਾਈਜ਼ ਗਿਫਟ ਵੀ ਦੇਵਾਂਗੇ।
Photo
ਵੈਲੇਨਟਾਈਨ ਡੇਅ ਦੇ ਸੱਦੇ ਪੱਤਰ ਵਿਚ, ਅਪੀਲ ਕੀਤੀ ਗਈ ਕਿ ਪ੍ਰਧਾਨ ਮੰਤਰੀ ਮੋਦੀ ਕਿਰਪਾ ਕਰਕੇ ਸ਼ਾਹੀਨ ਬਾਗ ਆਓ ਅਤੇ ਆਪਣਾ ਤੋਹਫਾ ਲੈ ਜਾਓ। ਇਸ ਦੇ ਨਾਲ ਹੀ ਸਾਡੇ ਨਾਲ ਗੱਲ ਵੀ ਕਰੋ। ਜ਼ਿਕਰਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕਾਫੀ ਲੰਬੇ ਸਮੇਂ ਤੋਂ ਪ੍ਰਦਰਸ਼ਨ ਜਾਰੀ ਹੈ।
Photo
ਇਸ ਪ੍ਰਦਰਸ਼ਨ ਵਿਚ ਔਰਤਾਂ ਵੱਲੋਂ ਵੱਡੇ ਪੱਧਰ ‘ਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ। 8 ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸ਼ਾਹੀਨ ਬਾਗ ਮੁੱਖ ਮੁੱਦਾ ਬਣਿਆ ਹੋਇਆ ਸੀ।