ਰੋਹਤਕ ‘ਚ ਕਤਲ ਦੇ ਦੋਸ਼ ਵਿੱਚ ਰਾਸ਼ਟਰੀ ਸੋਨ ਤਮਗਾ ਜੇਤੂ ਪਹਿਲਵਾਨ ਗ੍ਰਿਫਤਾਰ
Published : Feb 13, 2021, 7:54 pm IST
Updated : Feb 13, 2021, 7:54 pm IST
SHARE ARTICLE
photo
photo

ਰਾਕੇਸ਼ ਮੋਖਰੀਆ ਪਿਛਲੇ ਸਾਲ ਜੂਨ ਵਿਚ ਸ਼ਰਾਬ ਦੇ ਠੇਕੇ 'ਤੇ ਚੱਲ ਰਹੇ ਵਿਵਾਦ ਤੋਂ ਬਾਅਦ ਅਸਾਨ ਪਿੰਡ ਨਿਵਾਸੀ ਬਲਬੀਰ ਦੀ ਹੱਤਿਆ ਦਾ ਮੁੱਖ ਦੋਸ਼ੀ ਸੀ।

ਰੋਹਤਕ ਰੋਹਤਕ ਪੁਲਿਸ ਨੇ ਇੱਕ ਰਾਸ਼ਟਰੀ ਸੋਨ ਤਗਮਾ ਜੇਤੂ ਪਹਿਲਵਾਨ,ਜੋ ਬਾਅਦ ਵਿੱਚ ਜ਼ਿਲੇ ਵਿੱਚ ਇੱਕ ਵਿਅਕਤੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਨੂੰ ਗ੍ਰਿਫ਼ਤਾਰ ਕੀਤਾ ਹੈ । ਮੁਲਜ਼ਮ ਜਿਸ ਦੀ ਪਛਾਣ ਮੋਖੜਾ ਪਿੰਡ ਦੇ ਰਾਕੇਸ਼ ਮੋਖਰੀਆ ਵਜੋਂ ਹੋਈ ਹੈ,ਉਸ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ  25,000 ਰੁਪਏ ਦਾ ਇਨਾਮ ਦਾ ਐਲਾਨ ਕੀਤਾ ਗਿਆ ਸੀ ।

crime pic.crime pic.ਪੁਲਿਸ ਨੇ ਕਿਹਾ ਕਿ ਰਾਕੇਸ਼ ਪਿਛਲੇ ਸਾਲ ਜੂਨ ਵਿੱਚ ਅਸਾਨ ਪਿੰਡ ਨਿਵਾਸੀ ਬਲਬੀਰ ਸਿੰਘ ਦੀ ਹੱਤਿਆ ਦਾ ਮੁੱਖ ਮੁਲਜ਼ਮ ਸੀ ਅਤੇ ਸ਼ਰਾਬ ਦੇ ਠੇਕੇ ਲੈਣ ਦੇ ਵਿਵਾਦ ਤੋਂ ਬਾਅਦ ਹੋਇਆ ਸੀ । ਪੁਲਿਸ ਨੇ ਦੋ ਦਿਨ ਪਹਿਲਾਂ ਕਤਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਰਾਕੇਸ਼ ਬਾਰੇ ਸੁਰਾਗ ਮਿਲਿਆ ਸੀ ਜਿਸ ਕਰਕੇ ਉਸਦੀ ਗ੍ਰਿਫ਼ਤਾਰੀ ਹੋਈ।

photophotoਰੋਹਤਕ ਦੇ ਐਸ.ਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਕੇਸ਼ ਬਾਰੇ ਜਾਣਕਾਰੀ ਮਿਲੀ,ਜਿਸ ਤੋਂ ਬਾਅਦ ਵਾਹਨ ਚੋਰੀ (ਏ.ਵੀ.ਟੀ.) ਸਟਾਫ ਨੇ ਉਸਨੂੰ ਝੱਜਰ ਬਾਈਪਾਸ ਨੇੜੇ ਸੋਮਵਾਰ ਦੀ ਰਾਤ ਨੂੰ ਰੋਕ ਲਿਆ । ਉਸ ਕੋਲੋਂ ਇੱਕ 30 ਬੋਰ ਦੀ ਪਿਸਤੌਲ ਬਰਾਮਦ ਕੀਤੀ ਗਈ । ਪੁੱਛਗਿੱਛ ਦੌਰਾਨ ਉਸਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ ਇਸ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਰਾਜਸਥਾਨ ਵਿੱਚ ਛੁਪਿਆ ਹੋਇਆ ਸੀ ਅਤੇ ਇੱਕ ਵਾਰ ਫਿਰ ਅਪਰਾਧਿਕ ਗਤੀਵਿਧੀਆਂ ਸ਼ੁਰੂ ਕਰਨ ਲਈ ਆਪਣੇ ਗਿਰੋਹ ਦੇ ਆਗੂ ਰੋਹਤਾਸ਼ ਕੁਮਾਰ ਨੂੰ ਜੇਲ ਤੋਂ ਰਿਹਾ ਕਰਨ ਦੀ ਉਡੀਕ ਕਰ ਰਿਹਾ ਸੀ।

CrimeCrimeਪੁਲਿਸ ਨੇ ਕਿਹਾ ਕਿ ਰਾਕੇਸ਼ ਰਾਸ਼ਟਰੀ ਕੁਸ਼ਤੀ ਟੂਰਨਾਮੈਂਟਾਂ ਵਿੱਚ ਹਰਿਆਣੇ ਦੀ ਪ੍ਰਤੀਨਿਧਤਾ ਕਰਦਾ ਸੀ ਅਤੇ 2003 ਵਿੱਚ ਇੱਕ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ । ਉਸਨੇ ਉਸੇ ਸਾਲ ਦਿੱਲੀ ਵਿੱਚ ਤਾਲਕਟੋਰਾ ਸਟੇਡੀਅਮ ਵਿੱਚ ਹੋਈਆਂ ਕੌਮੀ ਖੇਡਾਂ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਸੀ ।ਹਾਲਾਂਕਿ,2005 ਵਿੱਚ,ਉਸਨੇ ਇੱਕ ਝਗੜੇ ਦੇ ਕਾਰਨ ਝੱਜਰ ਨਿਵਾਸੀ ਦਾ ਕਤਲ ਕਰਕੇ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਗਿਆ । ਪੁਲਿਸ ਨੇ ਦੱਸਿਆ ਕਿ ਉਸਨੇ ਇਸ ਕਤਲ ਲਈ 6 ਸਾਲ ਜੇਲ੍ਹ ਵਿੱਚ ਬਿਤਾਏ,ਪਰ ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਉਹ ਜੁਰਮ ਕਰਦੇ ਰਹੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement