
ਸਾਡੀ ਸਰਕਾਰ ਨੇ ਮਨਰੇਗਾ ਦੀ ਵਰਤੋਂ ਲੋਕਾਂ ਦੇ ਫਾਇਦੇ ਲਈ ਕੀਤੀ।
ਨਵੀਂ ਦਿੱਲੀ: ਬਜਟ ਇਜਲਾਸ ਦੌਰਾਨ ਅੱਜ ਲੋਕ ਸਭਾ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਈ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਬਜਟ ’ਤੇ ਹੋਈ ਚਰਚਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਬਜਟ ਨੀਤੀਆਂ 'ਤੇ ਅਧਾਰਤ ਹੈ। ਅਸੀਂ ਆਰਥਿਕਤਾ ਨੂੰ ਖੋਲ੍ਹਿਆ ਅਤੇ ਬਹੁਤ ਸਾਰੇ ਸੁਧਾਰ ਕੀਤੇ। ਭਾਜਪਾ ਨਿਰੰਤਰ ਭਾਰਤ, ਭਾਰਤੀ ਕਾਰੋਬਾਰ ਅਤੇ ਆਰਥਿਕਤਾ ਦੀ ਤਾਕਤ ਵਿਚ ਵਿਸ਼ਵਾਸ ਰੱਖਦੀ ਹੈ। ਇਹ ਜਨਸੰਘ ਤੋਂ ਬਾਅਦ ਤੋਂ ਅਜੇ ਤੱਕ ਚਲਦਾ ਆ ਰਿਹਾ ਹੈ।
Nirmala Sitharaman
ਇਸ ਵਿਚਕਾਰ ਬਜਟ ਦੀ ਖੂਬੀਆਂ ਦੱਸਣ ਦੇ ਨਾਲ ਹੀ ਵਿੱਤ ਮੰਤਰੀ ਨੇ ਵਿਰੋਧੀ ਧਿਰ 'ਤੇ ਵੀ ਸ਼ਬਦੀ ਹਮਲੇ ਕੀਤੇ। ਸੀਤਾਰਮਨ ਨੇ ਕਾਂਗਰਸ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਸਾਡੀਆਂ ਯੋਜਨਾਵਾਂ ਦਾ ਲਾਭ ਗ਼ਰੀਬਾਂ ਅਤੇ ਮੱਧਮ ਵਰਗੀ ਲੋਕਾਂ ਨੂੰ ਮਿਲ ਰਿਹਾ ਹੈ ਨਾ ਕਿ 'ਦਾਮਾਦ' ਨੂੰ। ਵਿੱਤ ਮੰਤਰੀ ਨੇ ਮਨਰੇਗਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਮਨਰੇਗਾ ਬਣਾਇਆ ਪਰ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿੱਚ ਅਸਫਲ ਰਹੀ। ਸਾਡੀ ਸਰਕਾਰ ਨੇ ਮਨਰੇਗਾ ਦੀ ਵਰਤੋਂ ਲੋਕਾਂ ਦੇ ਫਾਇਦੇ ਲਈ ਕੀਤੀ।
Tweet
ਰਾਹੁਲ ਗਾਂਧੀ ਦੇ ਬਿਆਨ 'ਹਮ ਦੋ, ਹਮਾਰੇ ਦੋ ਦੇ ਪਲਟਵਾਰ ਕਰਦੇ ਵਿੱਤ ਮੰਤਰੀ ਨੇ ਕਿਹਾ- 'ਹਮ ਦੋ ਹਮਾਰੇ ਦੋ ' ਤੁਹਾਡੇ ਨਾਲ ਹੈ। ਦੋ ਲੋਕ ਪਾਰਟੀ ਨੂੰ ਸੰਭਾਲਣਗੇ ਅਤੇ ਦੋ ਲੋਕ (ਧੀ ਅਤੇ ਜਵਾਈ) ਸਾਰੇ ਹੀ ਪਾਰਟੀ ਤੋਂ ਬਾਹਰ ਦਾ ਸਭ। ਉਨ੍ਹਾਂ ਨੇ ਕਿਹਾ, 'ਜੇ ਅਸੀਂ ਹਮ ਦੋ, ਹਮਾਰੇ ਦੋ' 'ਚ ਜਵਾਈ ਦੀ ਜ਼ਮੀਨ ਵਾਪਸ ਕਰਨ ਦੀ ਗੱਲ ਕਰਦੇ ਤਾਂ ਚੰਗਾ ਹੁੰਦਾ ਪਰ ਕੁਝ ਨਹੀਂ ਬੋਲਿਆ।
TWEET
ਨਿਰਮਲਾ ਸੀਤਾਰਮਨ ਨੇ ਉਸੀ ਨਾਅਰੇ ਦੀ ਵਰਤੋਂ ਕਰਦਿਆਂ ਕਿਹਾ ਕਿ ਕਾਂਗਰਸ “ਬਹੁਤ ਸਾਰੀਆਂ ਚੰਗੀਆਂ ਯੋਜਨਾਵਾਂ” ਲੈ ਕੇ ਆਉਂਦੀ ਹੈ, ਪਰ ਇਸ ਵਿੱਚ ਉਨ੍ਹਾਂ ਸਕੀਮਾਂ ਨੂੰ ਸਹੀ ਢੰਗ ਨਾਲ ਵਰਤਣ ਦੀ ਇੱਛਾ ਦੀ ਘਾਟ ਹੈ, ਕਿਉਂਕਿ ਉਹ ਯੋਜਨਾਵਾਂ ਸਿਰਫ ਸਰਮਾਏਦਾਰਾਂ ਲਈ ਅਤੇ ‘ਹਮ ਦੋ ਹਮਾਰੇ ਦੋ’ ਲਈ ਹੀ ਹਨ। ਸੀਤਾਰਮਨ ਨੇ ਕਿਹਾ, "ਮਨਰੇਗਾ ਨੂੰ ਜਨਮ ਦੇਣ ਦਾ ਸਿਹਰਾ ਲਓ, ਲੇਕਿਨ ਮਜ਼ਦੂਰਾਂ ਨੂੰ ਪੈਸੇ ਦੇਣ ਲਈ ਇਸਦਾ ਗ਼ਲਤ ਪ੍ਰਬੰਧ ਕਰਨ ਦਾ ਸਿਹਰਾ ਵੀ ਲਓ।"
ਵਿੱਤ ਮੰਤਰੀ ਨੇ ਕਿਹਾ, "ਹਮ ਦੋ ਹਮਰੇ ਦੋ' ਇਹ ਹੈ ਕਿ ਅਸੀਂ 2 ਲੋਕ ਹਾਂ, ਜੋ ਪਾਰਟੀ ਦੀ ਦੇਖਭਾਲ ਕਰ ਰਹੇ ਹਨ ਅਤੇ 2 ਹੋਰ, ਜਿਨ੍ਹਾਂ ਦੀ ਸਾਨੂੰ ਸੰਭਾਲ ਕਰਨੀ ਹੈ, ਧੀ ਅਤੇ ਜਵਾਈ। ਅਸੀਂ ਅਜਿਹਾ ਨਹੀਂ ਕਰਦੇ। 50 ਲੱਖ ਸੜਕ ਤੇ ਰੇਹੜੀ-ਫੜੀ ਵਾਲਿਆਂ ਲੋਕਾਂ ਲਈ 1 ਸਾਲ ਦੇ ਲਈ ਪੂੰਜੀ ਵਜੋਂ 10,000 ਰੁਪਏ ਦਿੱਤੇ ਜਾਂਦੇ ਹਨ।ਉਹ ਪੂੰਜੀਵਾਦੀ ਨਹੀਂ ਹਨ।"