
ਦੋ ਵਕੀਲਾਂ 'ਤੇ ਹੋਈ ਐਫਆਈਆਰ ਦਾ ਕੀਤਾ ਜਾ ਰਿਹਾ ਵਿਰੋਧ
ਚੰਡੀਗੜ੍ਹ: ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਮੋਰਚੇ 'ਤੇ ਬੈਠੀਆਂ ਹਨ। ਇਸ ਦੇ ਚਲਦੇ ਹੀ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ 8 ਫਰਵਰੀ ਨੂੰ ਹੋਈ ਹਿੰਸਾ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਦੋ ਵਕੀਲਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਇੰਗਲੈਂਡ ਦੇ ਦਿੱਗਜ਼ ਕ੍ਰਿਕੇਟਰ ਇਓਨ ਮੋਰਗਨ ਨੇ ਪੇਸ਼ੇਵਰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
ਵਕੀਲਾਂ 'ਤੇ ਹੋਈ ਐਫਆਈਆਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਸੋਮਵਾਰ ਯਾਨੀ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦਾ ਕੰਮਕਾਜ ਠੱਪ ਰਹੇਗਾ। ਇਹ ਫੈਸਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਕਾਰਜਕਾਰਨੀ ਨੇ ਹੰਗਾਮੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਲਿਆ ਗਿਆ ਹੈ।
ਇਹ ਵੀ ਪੜ੍ਹੋ : ਬਣਦੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਸਰਕਾਰ- ਗੁਰਦੀਪ ਸਿੰਘ ਖੈੜਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਖ਼ਿਲਾਫ਼ ਝੂਠੀ ਐਫਆਈਆਰ ਦਰਜ ਕੀਤੀ ਹੈ। ਜਾਣਕਾਰੀ ਅਨੁਸਾਰ ਦੋਵਾਂ ਵਕੀਲਾਂ ਦੇ ਨਾਂ ਐਫਆਈਆਰ ਚੋਂ ਹਟਾਉਣ ਲਈ ਚੰਡੀਗੜ੍ਹ ਦੀ ਐਸਐਸਪੀ ਮਨੀਸ਼ਾ ਚੌਧਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ : ਰੂਸ ਤੋਂ ਹਥਿਆਰ ਖਰੀਦਣ 'ਚ ਪਹਿਲੇ ਨੰਬਰ 'ਤੇ ਭਾਰਤ, 5 ਸਾਲਾਂ 'ਚ ਖਰੀਦੇ 1 ਲੱਖ ਕਰੋੜ ਦੇ ਹਥਿਆਰ
ਪ੍ਰਾਪਤ ਵੇਰਵਿਆਂ ਅਨੁਸਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਰਾਜਪੁਰਾ, ਰੁਪਿੰਦਰਜੀਤ ਸਿੰਘ ਆਦਿ ਖ਼ਿਲਾਫ਼ ਮਾਮਲਦਾ ਦਰਜ ਕੀਤਾ ਗਿਆ ਹੈ।