
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦਾ ਐਲਾਨ ਮਗਰੋਂ ਦੇਸ਼ ਭਰ 'ਚ ਮਾਹੌਲ ਭੱਖ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰਦਿਆਂ, ਰੈਲੀਆਂ, ਮੀਟਿੰਗਾਂ...
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦਾ ਐਲਾਨ ਮਗਰੋਂ ਦੇਸ਼ ਭਰ 'ਚ ਮਾਹੌਲ ਭੱਖ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰਦਿਆਂ, ਰੈਲੀਆਂ, ਮੀਟਿੰਗਾਂ, ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਹ ਚੋਣ ਦੁਨੀਆਂ ਦੀ ਸਭ ਤੋਂ ਮਹਿੰਗੀ ਚੋਣ ਸਾਬਤ ਹੋ ਸਕਦੀ ਹੈ, ਜਿਸ ਦਾ ਉਦਾਹਰਣ ਵੇਖਣ ਨੂੰ ਵੀ ਮਿਲ ਰਿਹਾ ਹੈ।
ਭਾਰਤ 'ਚ ਕੁਲ 260 ਹੈਲੀਕਾਪਟਰ ਹਨ ਅਤੇ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਸਾਰੇ ਹੀ ਬੁੱਕ ਕੀਤੇ ਜਾ ਚੁੱਕੇ ਹਨ। ਜਾਣਕਾਰੀ ਮੁਤਾਬਕ 60% ਹੈਲੀਕਾਪਟਰ ਭਾਜਪਾ ਅਤੇ 40% ਕਾਂਗਰਸ ਤੇ ਹੋਰ ਖੇਤਰੀ ਪਾਰਟੀਆਂ ਨੇ ਬੁੱਕ ਕੀਤੇ ਹਨ। ਆਮ ਤੌਰ 'ਤੇ ਘੰਟੇ ਦੇ ਹਿਸਾਬ ਨਾਲ ਹੈਲੀਕਾਪਟਰ ਦੀ ਬੁਕਿੰਗ ਹੁੰਦੀ ਹੈ ਪਰ ਇਸ ਵਾਰ ਪੂਰੇ ਚੋਣ ਸੀਜਨ ਲਈ ਬੁੱਕ ਹੋ ਚੁੱਕੇ ਹਨ, ਤਾਕਿ ਦੂਜੀਆਂ ਪਾਰਟੀਆਂ ਨੂੰ ਨਾ ਮਿਲ ਸਕਣ। ਮਾਹਰਾਂ ਦਾ ਕਹਿਣਾ ਹੈ ਕਿ ਜਿੰਨੀ ਤੇਜ਼ੀ ਨਾਲ ਇਸ ਵਾਰ ਹੈਲੀਕਾਪਟਰਾਂ ਦੀ ਬੁਕਿੰਗ ਹੋਈ ਹੈ, ਪਹਿਲਾਂ ਕਦੇ ਨਹੀਂ ਹੋਈ। ਐਡਵਾਂਸ ਬੁਕਿੰਗ ਦਾ ਮਤਲਬ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਨਾ ਅਤੇ ਵਿਰੋਧੀਆਂ ਦੀ ਮੁਹਿੰਮ ਨੂੰ ਹੌਲੀ ਕਰਨਾ ਵੀ ਹੈ।
Helicopter
ਇੱਕ ਹੈਲੀਕਾਪਟਰ ਦਾ ਕਿਰਾਇਆ ਰੋਜ਼ਾਨਾ 10-15 ਲੱਖ ਰੁਪਏ : ਮਾਰਟਿਨ ਕੰਸਲਟਿੰਗ ਦੇ ਫ਼ਾਉਂਡਰ ਅਤੇ ਸੀਈਓ ਮੁਤਾਬਕ ਆਮ ਦਿਨਾਂ ਦੇ ਮੁਕਾਬਲੇ ਹੈਲੀਕਾਪਟਰ ਦਾ ਪ੍ਰਤੀ ਘੰਟੇ ਦਾ ਕਿਰਾਇਆ ਦੁਗਣਾ-ਤਿਗੁਣਾ ਹੋ ਗਿਆ ਹੈ। ਮਤਲਬ ਸਾਫ਼ ਹੈ ਕਿ ਇੱਕ ਆਗੂ ਨੂੰ ਰੋਜ਼ਾਨਾ ਇੱਕ ਹੈਲੀਕਾਪਟਰ ਲਈ 10-15 ਲੱਖ ਰੁਪਏ ਤਕ ਖ਼ਰਚ ਕਰਨਾ ਪੈ ਸਕਦਾ ਹੈ। ਜਿੰਨੀ ਦੇਰ ਹੈਲੀਕਾਪਟਰ ਖੜਾ ਰਹੇਗਾ, ਉਸ ਦਾ ਵੀ ਕਿਰਾਇਆ ਦੇਣਾ ਪਵੇਗਾ।
Campaigns during elections
ਦੱਖਣ ਭਾਰਤ 'ਚ ਸੱਭ ਤੋਂ ਵੱਧ ਮੰਗ : ਸੱਭ ਤੋਂ ਵੱਧ ਹੈਲੀਕਾਪਟਰ ਪਵਨ ਹੰਸ ਕੋਲ ਹਨ, ਜਿਸ ਤੋਂ ਬਾਅਦ ਵੈਕਟਰਾ ਹੈਲੀਕਾਪਟਰ ਦਾ ਨੰਬਰ ਆਉਂਦਾ ਹੈ। ਪ੍ਰਾਈਵੇਟ ਕੰਪਨੀਆਂ 'ਚ ਜੈਟ ਕੰਪਨੀਆਂ ਕਲੱਬ-1 ਏਅਰ ਅਤੇ ਤਾਜ਼ ਏਅਰ ਜਿਹੀ ਕੰਪਨੀਆਂ ਕੋਲ ਚੰਗੀ ਫ਼ਲੀਟ ਹੈ। ਇਸ ਵਾਰ ਦੱਖਣ ਭਾਰਤ ਤੋਂ ਹੈਲੀਕਾਪਟਰਾਂ ਤੇ ਚੌਪਰ ਜਹਾਜ਼ਾਂ ਦੀ ਕਾਫ਼ੀ ਮੰਗ ਆ ਰਹੀ ਹੈ।