
ਰਾਸ਼ਟਰਵਾਦ,ਸੈਕੂਲਰਿਜ਼ਮ ਦੇ ਨਾਮ ਤੇ ਲੋਕਾਂ ਦੇ ਸਵਾਲਾ ਤੋ ਮੂੰਹ ਨਹੀ ਦੱਬਿਆ ਜਾ ਸਕਦਾ...
ਮੰਨਣਾ ਪਵੇਗਾ ਕਿ ਦੇਸ਼ ਭਗਤੀ ਦੇਸ਼ ਦੀ ਹਵਾਵਾਂ ‘ਚ ਫੈਲੀ ਹੋਈ ਹੈ। ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆਂ ਨੂੰ ਹਰ ਜਹਾਜ਼ ਦੀ ਉਡਾਣ ਤੋਂ ਬਾਅਦ ਇਹ ਹਦਾਇਤ ਦਿੱਤੀ ਜਾਦੀ ਹੈ ਕਿ ਜੈ ਹਿੰਦ ਕਹਿਣਾ ਹੈ। ਸੁਭਾਵਿਕ ਤੌਰ ਤੇ ਇਸ ਫੈਸਲੇ ਨੇ ਇੰਟਰਨੈਟ ਉੱਤੇ ਹਜ਼ਾਰਾਂ ਦੀ ਗਿਣਤੀ ਵਿਚ ਚੁੱਟਕਲੇਆਂ ਨੂੰ ਜਨਮ ਦਿਤਾ ਹੈ। ਕੀ ਚਾਲਕ ਦਲ ਦੇ ਅਧਿਕਾਰੀ ਹੁਣ ਕਹਿਣਗੇ, ਹੁਣ ਅਸੀਂ ਭੋਜਨ ਵੰਡਣ ਜਾ ਰਹੇ ਹਾਂ ਜੈ ਹਿੰਦ ,ਜੈ ਪਨੀਰ ? ਕੀ ਯਾਤਰੀਆਂ ਨੂੰ ਹੁਣ ਉਡਾਣ ਭਰਨ ਤੋਂ ਪਹਿਲਾ ਰਾਸ਼ਟਰੀ ਗੀਤ ਗਾਣਾ ਪਵੇਗਾ ? ਇਸ ਕਾਲਪਨਿਕ ਸੂਚੀਂ ਨੂੰ ਜਿਨਾਂ ਵਧਾਣਾ ਚਾਹੋ ਵਧਾਇਆ ਜਾ ਸਕਦਾ ਹੈ।
ਚੁਟਕਲੇ, ਚੀਜਾਂ ਨੂੰ ਮਜ਼ਾਕ ਵਿਚ ਉਡਾ ਦੇਣ ਦਾ ਇਕ ਚੰਗਾ ਤਰੀਕਾ ਹੈ, ਪਰ ਇਸ ਨਾਲ ਸਚਾਈ ਨਹੀ ਬਦਲ ਜਾਦੀ। ਸਰਕਾਰ ਨੂੰ ਲੋਕਾਂ ਦੇ ਖਿਆਲਾਂ ਨੂੰ ਤਵਜ਼ੋ ਦੇਣੀ ਚਾਹੀਦੀ ਹੈ। ਪਰ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ, ਜਦੋਂ ਤਕ ਸਰਕਾਰ ਦੇ ਖਿਆਲਾਂ ਨਾਲ ਲੋਕਾਂ ਦੇ ਖਿਆਲ ਮੇਲ ਨਹੀਂ ਖਾਦੇ। ਇਸ ਲਈ ਕੋਈ ਚਾਹੇ ਕੁਝ ਵੀ ਕਹੇ, ਇਸ ਫੈਸਲੇ ਨੂੰ ਸਰਕਾਰ ਕਦੇ ਬਦਲ ਨਹੀਂ ਸਕਦੀ। ਲੋਕਾਂ ਦੇ ਵਿਚ ਰਾਸ਼ਟਰਵਾਦ ਦੀ ਭਾਵਨਾ ਭਰਨਾ ਮੌਜੂਦਾ ਸਰਕਾਰ ਦਾ ਮਹੱਤਵਪੂਰਨ ਏਜੰਡਾ ਰਿਹਾ ਹੈ,ਅਤੇ ਮੌਜੂਦਾ ਫਰਮਾਨ ਵੀ ਇਸ ਦਿਸ਼ਾ ਵਿਚ ਚੁੱਕਿਆ ਗਿਆ ਇਕ ਕਦਮ ਹੈ।
ਭਾਰਤ ਮਾਤਾ ਦਾ ਨਿਰੰਤਰ ਬੋਲਬਾਲ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲਾਏ ਗਏ ਝੰਡੇ, ਸੈਨਾ ਦੇ ਪਰਾਕਰਮ ਦਾ ਵਖਿਆਨ ਅਤੇ ਸਿਨਮਾਘਰਾਂ ਵਿਚ ਰਾਸ਼ਟਰਗੀਤ ਦੇ ਲਈ ਖੜਾ ਹੋਣ ਦਾ ਹੁਕਮ ਸੁਣਾਉਣਾ,ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਨੇ ਆਪਣੇ ਏਜੰਡੇ ਨੂੰ ਪੂਰੀ ਸਿੱਦਤ ਨਾਲ ਅੱਗੇ ਵਧਾਇਆ ਹੈ। ਏਅਰ ਇੰਡੀਆਂ ਵਾਲਾ ਆਦੇਸ਼ ਚੋਣਾਂ ਤੋਂ ਪਹਿਲਾ ਲੋਕਾਂ ਦੇ ਰਹਿਣ ਸਹਿਣ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਪਰ ਅਸਲ ਵਿਚ ਇਹ ਇਸਦੇ ਪਿੱਛੇ ਦੇ ਕਾਰਨ ਨਹੀਂ ਹਨ। ਬਾਲਾਕੋਟ ਏਅਰ ਸਟਰਾਇਕ ਤੋਂ ਬਾਅਦ ਰਾਸ਼ਟਰਵਾਦੀ ਪ੍ਰੋਜੈਕਟ ਮਹੱਤਵਪੂਰਨ ਹੋ ਚੁੱਕਿਆ ਹੈ।
ਇਸਦੇ ਨਾਲ ਹੀ ਪਾਰਟੀ ਜਾਂ ਸਾਰੇ ਸੰਘ ਪਰਿਵਾਰ ਦੇ ਅੰਦਰ ਹੀ ਨਹੀਂ ਸਾਰੇ ਸਰਕਾਰੀ ਵਿਅਕਤੀਆਂ ਵਲੋਂ ਲਛਮਣ ਰੇਖਾ ਖਿੱਚੀ ਜਾ ਰਹੀ ਹੈ। ਫੌਜ ਤੇ ਸਵਾਲ ਚੁੱਕਣ ਨੂੰ ਦੇਸ਼ ਦੇ ਖ਼ਿਲਾਫ਼ ਸਮਝਿਆ ਜਾ ਰਿਹਾ ਹੈ। ਇਸ ਸਭ ਤੋਂ ਚਲਾਕ ਲਛਮਣ ਰੇਖਾ ਖਿੱਚੀ ਜਾ ਰਹੀ ਹੈ। ਫੌਜ ਤੇ ਸਵਾਲ ਚੁੱਕਣ ਨੂੰ ਦੇਸ਼ ਦੇ ਖ਼ਿਲਾਫ਼ ਸਮਝਿਆ ਜਾ ਰਿਹਾ ਹੈ। ਇਹ ਸਭ ਤੋਂ ਚਲਾਕ ਕਿਸਮ ਦੀ ਹੱਥ ਦੀ ਸਫਾਈ ਹੈ ਅਤੇ ਇਹ ਇਤਿਹਾਸ ਅੰਦਰ ਸਭ ਤੋ ਜਿਆਦਾ ਜੁਲਮਾਂ ਦਾ ਕਾਰਨ ਬਣਿਆ ਹੈ। ਜੇਕਰ ਪਿਛਲੇ ਕੁਝ ਦਿਨਾਂ ਦੀ ਉਦਾਹਰਣਾਂ ਤੇ ਵਿਚਾਰ ਕਰੀਏ।
ਸਰਕਾਰ ਦੇ ਕਰਾਈਸ ਮੇਕਰ ਅਤੇ ਚਹੇਤੇ ਮੰਤਰੀ ਪਿਓਸ ਗੋਇਲ ਇੰਡੀਆਂ ਟੁਡੇ ਦੇ ਇਕ ਪੱਤਰਕਾਰ ਉੱਤੇ ਨਾਰਾਜ਼ ਹੁੰਦੇ ਹੋਏ ਭੜਕ ਗਏ ਸਨ, ਜਿਸਨੇ ਸਟੇਜ ਤੇ ਚੱਲ ਰਹੇ ਲਾਈਵ ਸਮਾਗਮ ਦੌਰਾਨ ਮੰਤਰੀ ਜੀ ਤੋਂ ਕੁਝ ਅਜਿਹੇ ਸਵਾਲ ਪੁੱਛਣ ਦੀ ਗੁਸ਼ਤਾਖ਼ੀ ਕਰ ਲਈ ਸੀ, ਜੋ ਉਨ੍ਹਾਂ ਨੂੰ ਸਾਇਦ ਪਸੰਦ ਨਹੀਂ ਆਏ। ਇਸ ਪੱਤਰਕਾਰ ਨੂੰ ਖਾਸ ਤੌਰ ਤੇ ਇਸ ਤੋਂ ਪਹਿਲਾ ਕਦੇ ਵੀ ਸਰਕਾਰ ਪ੍ਰਤਿ ਕੋਈ ਵਿਰੋਧੀ ਭਾਵਨਾ ਰੱਖਣ ਲਈ ਨਹੀਂ ਜਾਣਿਆ ਜਾਦਾ । ਪਰ ਇੱਥੇ ਉਹ ਸਿਰਫ ਆਪਣਾ ਕੰਮ ਕਰ ਰਿਹਾ ਸੀ, ਅਤੇ ਉਨ੍ਹਾਂ ਤੋਂ ਜਵਾਬ ਮੰਗ ਰਿਹਾ ਸੀ।
ਗੋਇਲ ਨੇ ਆਪਣੀ ਨਾਰਾਜਗੀ ਨੂੰ ਕਿਸੇ ਤੋਂ ਛਪਾਏ ਬਿਨਾ ਹੀ ਪੁਛਿਆ ਕੀ ਤੁਸੀ ਵੀ ਇਸ ਬ੍ਰਿਰਤਾਤ ਦਾ ਹਿੱਸਾ ਹੋ, ਜਿਹੜੇ ਫੌਜ ਨੂੰ ਛੋਟਾ ਵਿਖਾਉਣਾ ਲਈ ਸਿਰਜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨਾਂ ਨੇ ਇੱਥੇ ਤਕ ਕਹਿ ਦਿਤਾ ਇਸ ਤਰ੍ਹਾਂ ਦੀ ਸੋਚ ਭਾਰਤ ਵਿਚ ਪਾਕਿਸਤਾਨ ਦੇ ਪੱਖ ਦਾ ਪ੍ਰਚਾਰ ਕਰਦੀ ਹੈ। ਜਿਸਦਾ ਇਹ ਮਤਲਬ ਹੈ ਅਜਿਹਾ ਭਾਰਤੀ ਪਾਕਿਸਤਾਨ ਦੀ ਬੋਲੀ ਬੋਲ ਰਿਹਾ ਹੈ।
ਇਹ ਸੁਨੇਹਾ ਏਵੇ ਸ਼ਪੱਸਟ ਨਹੀਂ ਹੋ ਸਕਦਾ ਸੀ, ਸਵਾਲ ਪੁਛਣਾ ਦੁਸ਼ਮਣ ਦੇ ਹੱਥਾਂ ਵਿਚ ਖੇਡਣਾ ਮੰਨਿਆ ਜਾਵੇਗਾ। ਇਸ ਲਈ ਚੰਗਾ ਹੋਵੇਗਾ ਕਿ ਇਸ ਤਰ੍ਹਾਂ ਦੇ ਸਵਾਲ ਨਾ ਪੁੱਛੇ ਜਾਣ। ਬਿਨਾ ਸ਼ੱਕ ਉਸ ਪੱਤਰਕਾਰ ਨੇ ਮੰਤਰੀ ਜੀ ਨੂੰ ਇਹ ਯਾਦ ਦਵਾਇਆ ਕਿ ਉਹਨਾਂ ਨੂੰ ਰਾਸ਼ਟਰਵਾਦ ਦਾ ਪਾਠ ਪੜਾਉਣ ਦੀ ਜ਼ਰੂਰਤ ਨਹੀਂ ਹੈ(ਜਿਨਾਂ ਦੇ ਪਿਤਾ ਫੌਜ ‘ਚ ਸੀ,ਮੈਨੂੰ ਅਜਿਹਾ ਦੱਸਣ ਦੀ ਲੋੜ ਨਹੀਂ ਸੀ) ਪਰ ਇਹ ਇਸ ਗੱਲ ਦੀ ਚੰਗੀ ਉਦਾਹਰਣ ਹੈ ਕਿ ਸਰਕਾਰ ਦੇ ਜਿੰਮੇਵਾਰ ਵਿਅਕਤੀ ਕਿਵੇ ਸੋਚਦੇ ਹਨ।
ਉਸ ਤੋਂ ਬਾਅਦ ਫੌਜ ਪ੍ਰਮੁੱਖ ਦੇ ਮੰਤਰੀ ਜਨਰਲ ਵੀਕੇ ਸਿੰਘ, ਜਿਨ੍ਹਾਂ ਨੇ ਅਤੀਤ ਵਿਚ ਪੱਤਰਕਾਰਾ ਲਈ ਪ੍ਰੋਸਟੀਟਿਉਟ ਸ਼ਬਦ ਦੀ ਵਰਤੋਂ ਕੀਤੀ ਸੀ। ਅਤੇ ਉਨ੍ਹਾਂ ਨੇ ਚਲਾਕ ਨੇਤਾਵਾਂ ਨੂੰ ਜੋਕ ਕਹਿ ਕੇ ਸੰਬੋਧਿਤ ਕੀਤਾ। ਉਨ੍ਹਾਂ ਨੇ ਭਾਰਤ ਦੇ ਅੰਦਰ ਸਰਜੀਕਲ ਸਟਰਾਇਕ ਦੀ ਮੰਗ ਕੀਤੀ । ਉਨ੍ਹਾਂ ਦਾ ਇਸ਼ਾਰਾ ਸਾਇਦ ਅਲੱਗ-ਅਲੱਗ ਵਿਚਾਰਧਰਾਵਾ ਵਾਲੇ ਵਿਰੋਧੀਆਂ ਵੱਲ ਸੀ। ਉਨ੍ਹਾਂ ਨੇ ਅਫਸੋਸ਼ ਪ੍ਰਗਟ ਕੀਤਾ ਕਿ ਭਾਰਤ ਇਜ਼ਰਾਇਲ ਵਰਗਾ ਨਹੀਂ ਹੈ ਜਿਥੇ ਕੋਈ ਫੌਜ ਤੇ ਸਵਾਲ ਖੜ੍ਹੇ ਨਹੀਂ ਕਰਦਾ। ਸ਼ਾਇਦ ਜਨਰਲ ਜੀ ਨੂੰ ਲਗਦਾ ਹੈ ਕਿ ਉਹ ਹੁਣ ਫੌਜ ਦੀ ਮੈਸ ‘ਚ ਹਨ, ਜਿੱਥੇ ਫੌਜ ਹੀ ਫੌਜ ਹੈ ਅਤੇ ਆਮ ਨਾਗਿਰਕਾਂ ਦੇ ਖ਼ਿਲਾਫ਼ ਆਪਣੀ ਭੜਾਸ ਕੱਢ ਸਕਦੇ ਹਨ ਅਤੇ ਜੁਨਿਅਰ ਅਧਿਕਾਰੀ ਖੜ੍ਹੇ ਹੋ ਕੇ ਤਾੜਿਆਂ ਵਜਾਉਦੇ ਰਹੇ ਹਨ।
ਅਸੀ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣ ਸਕਦੇ ਹਾਂ, ਕਿ ਇਨਾਂ ਸਾਰਿਆਂ ਨਾ-ਮੁਰਾਦਾਂ ਨੂੰ ਬੰਬ ਨਾਲ ਉਡਾ ਦੇਣਾ ਚਾਹੀਦਾ ਹੈ। ਸੱਚ ਵਿਚ ਲੋਕਤੰਤਰ ਕਦੇ-ਕਦੇ ਬਹੁਤ ਦਰਦਨਾਕ ਹੋ ਜਾਦਾ ਹੈ,ਅਤੇ ਜਿਆਦਾ ਬੋਲਣ ਲਈ ਮਸ਼ਹੂਰ ਰਵੀਸ਼ੰਕਰ ਪ੍ਰਸਾਦ ਨੇ ਵੀ ਪਿੱਛੇ ਨਾ ਰਹਿਣ ਦੀ ਹੋੜ ਵਿਚ ਇਸ ਬਾਰੇ ਖੁੱਲ ਕੇ ਕਿਹਾ, ਕਾਂਗਰਸ ਹਵਾਈ ਹਮਲੇ ਦਾ ਸਬੂਤ ਮੰਗ ਕੇ ਫੌਜ ਦਾ ਮਨੋਬਲ ਹੇਠਾਂ ਡੇਗ ਰਹੀ ਹੈ। ਇਸ ਲਈ ਕਾਂਗਰਸ ਪਾਕਿਸਤਾਨ ਦੀ ਬੋਲੀ ਬੋਲ ਰਹੀ ਹੈ। ਦੂਸਰੇ ਸ਼ਬਦਾ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਮੂੰਹ ਬੰਦ ਰੱਖੋ। ਅਸੀ ਜੋ ਦੱਸ ਰਹੇ ਹਾਂ, ਉਸ ਨੂੰ ਅੱਖਾਂ ਬੰਦ ਕਰਕੇ ਮੰਨ ਲਓ, ਕਿਉਕਿ ਤੁਹਾਡਾ ਏਵੇ ਕਰਨ ਦਾ ਮਤਲਬ ਹੋਵੇਗਾ ਦੇਸ਼ ਨਾਲ ਗਦਾਰੀ।
ਸਰਕਾਰ ਅਤੇ ਮੰਤਰੀ ਪਰੇਸ਼ਾਨ ਕਰਨ ਵਾਲੇ ਸਵਾਲ ਪਸੰਦ ਨਹੀਂ ਕਰਦੇ ਹਨ, ਇਹ ਤਾਂ ਮੰਨੀ-ਪ੍ਰਮੰਨੀ ਸਚਾਈ ਹੈ। ਪਰ ਇਸ ਸਰਕਾਰ ਵਿਚ ਇਹ ਸਾਰੀ ਹੱਦਾਂ ਨੂੰ ਪਾਰ ਕਰ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੂਰੇ ਕਾਰਜਕਾਲ ਦੌਰਾਨ ਇਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਅਤੇ ਨਾ ਕਿਸੇ ਅਜਿਹੇ ਪੱਤਰਕਾਰ ਨੂੰ ਇੰਟਰਵਿਊ ਦਿਤਾ, ਜੋ ਉਸ ਤੋਂ ਔਖੇ ਸਵਾਲ ਪੁੱਛ ਸਕਦਾ ਸੀ। ਸੋਖੇ ਸਵਾਲ ਦਾ ਜਵਾਬ ਦੇਣ ਤੋਂ ਵੀ ਕਿਨਾਰਾ ਕੀਤਾ ਜਾਦਾ ਹੈ। ਇਥੇ ਤਕ ਕਿ ਸਰਵਉੱਚ ਅਦਾਲਤ ਨੂੰ ਵੀ ਇਸ ਸਰਕਾਰ ਤੋਂ ਕੋਈ ਜਾਣਕਾਰੀ ਹਾਸਿਲ ਕਰਨ ਵਿਚ ਮੁਸਕਿਲ ਮਹਿਸੂਸ ਹੁੰਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਪ੍ਰਧਾਨਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਕਿਹੜੀ ਗੱਲ ਦਾ ਏਨਾ ਡਰ ਹੈ?
ਪਰ ਸਵਾਲ ਹੈ ਕਿ ਬੰਦ ਹੋਣ ਦਾ ਨਾਮ ਹੀ ਨਹੀਂ ਲੈਦੇ। ਭਾਰਤ ਦੇ ਲੋਕ ਸੁਭਾਅ ਤੋਂ ਹੀ ਸ਼ੱਕੀ ਅਤੇ ਕਮੀਆਂ ਲੱਭਣ ਵਾਲੇ ਹੁੰਦੇ ਹਨ। ਮੀਡੀਆ ਦਾ ਇਕ ਵੱਡਾ ਹਿੱਸਾ, ਜਿਸਦਾ ਧਰਮ ਸਿਆਸੀ ਲੋਕਾਂ ਤੋਂ ਸਵਾਲ ਪੁੱਛਣਾ ਹੈ। ਉਹ ਹਾਰ ਮੰਨ ਚੁੱਕਿਆ ਹੈ ਅਤੇ ਦੇਸ਼ ਦੇ ਕੁਝ ਸ਼ਕਤੀਸ਼ਾਲੀ ਲੋਕਾਂ ਨੇ ਚੁੱਪ ਧਾਰ ਲਈ ਹੈ, ਪਰ ਸਾਧਾਰਣ ਲੋਕ ਚੁੱਪ ਨਹੀਂ ਬੈਠਣਗੇ। ਉਨ੍ਹਾਂ ਦੀ ਆਵਾਜ ਉੱਚੇ ਤਖਤਾਂ ਤੇ ਬੈਠੇ ਲੋਕਾਂ ਨੂੰ ਨਹੀਂ ਸੁਣਦੀ, ਪਰ ਜਦੋਂ ਸਮਾਂ ਆਉਦਾ ਹੈ ਉਹ ਆਪਣੇ ਫੈਸਲੇ ਸੁਣਾ ਦਿੰਦੇ ਹਨ। ਉਨ੍ਹਾਂ ਨੂੰ ਜਲਦ ਹੀ ਇਸਦਾ ਮੌਕਾ ਮਿਲਣ ਵਾਲਾ ਹੈ। ਦੇਸ਼ਭਗਤੀ,ਰਾਸ਼ਟਰਵਾਦ,ਸੈਕੂਲਰਿਜ਼ਮ ਦੇ ਨਾਮ ਤੇ ਉਨ੍ਹਾਂ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ।