
ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ.......
ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਪਾਕਿਸਤਾਨ ਵਿਚ ਵੀ ਲੋਕਾਂ ਨੂੰ ਅਪਣਾ ਦੀਵਾਨਾ ਬਣਾ ਆਏ ਹਨ। ਪਾਕਿਸਤਾਨ ਦੀ ਇਕ ਚਾਹ ਦੀ ਦੁਕਾਨ ਵਿਚ ਵਿੰਗ ਕਮਾਂਡਰ ਅਭਿਨੰਦਨ ਦੀ ਤਸਵੀਰ ਲਗਾਈ ਗਈ ਹੈ। ਅਭਿਨੰਦਨ ਦੀ ਤਸਵੀਰ ਦੇ ਨਾਲ ਲਿਖਿਆ ਸੀ ‘ਅਜਿਹੀ ਚਾਹ ਦੁਸ਼ਮਣ ਨੂੰ ਵੀ ਦੋਸਤ ਬਣਾਵੇ।’
Abhinandan varthaman
ਦੋਸਤੀ ਦੀ ਮਿਸਾਲ ਪੇਸ਼ ਕਰ ਰਹੀ ਅਭਿਨੰਦਨ ਦੀ ਇਹ ਤਸਵੀਰ ਪਾਕਿਸਤਾਨ ਦੇ ਕਿਸ ਖੇਤਰ ਵਿਚ ਲੱਗੀ ਹੈ ਇਹ ਤਾਂ ਪਤਾ ਨਹੀਂ ਪਰ ਟਵਿਟਰ ਤੇ ਉਮਰ ਫਰੂਕ ਨਾਮ ਦੇ ਇਕ ਵਿਅਕਤੀ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਿਸ ਤੋਂ ਬਾਅਦ ਇਹ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।
Abhinandan varthaman
ਫੋਟੋ ਦੀ ਪ੍ਰਮਾਣਕਤਾ ਤੇ ਕੋਈ ਦਾਅਵਾ ਤਾਂ ਨਹੀ ਕੀਤਾ ਜਾ ਸਕਦਾ ਪਰ ਇਹ ਸੱਚ ਹੈ ਤਾਂ ਪਾਕਿਸਤਾਨ ਵਿਚ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਉਹ ਜ਼ਰੀਆ ਬਣ ਸਕਦੇ ਹਨ ਜਿਸ ਨਾਲ ਦੋਨਾਂ ਦੇਸ਼ਾਂ ਵਿਚ ਦੂਰੀਆਂ ਘੱਟ ਹੋ ਸਕਣ।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿਚ ਇਕ ਚਾਹ ਦਾ ਪ੍ਰਚਾਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ, ਜਿਸ ਵਿਚ ਵਿੰਗ ਕਮਾਂਡਰ ਅਭਿਨੰਦਨ ਇਹ ਕਹਿੰਦੇ ਵਖਾਈ ਦੇ ਰਹੇ ਸਨ ਕਿ "ਸ਼ਾਨਦਾਰ ਚਾਹ, ਧੰਨਵਾਦ", ਪਰ ਬਾਅਦ ਵਿਚ ਪਤਾ ਲੱਗਿਆ ਕਿ ਇਹ ਵੀਡੀਓ ਫ਼ਰਜ਼ੀ ਹੈ ਅਤੇ ਅਜਿਹਾ ਫੋਟੋਸ਼ਾਪ ਦੇ ਜ਼ਰੀਏ ਕੀਤਾ ਗਿਆ ਸੀ।