
ਹਰ ਖੇਤਰ 'ਤੇ ਦਿਸਣ ਲੱਗਾ ਕੋਰਨਾਵਾਇਰਸ ਦਾ ਅਸਰ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ ਦੇ ਫੈਲਾਅ ਦਾ ਨੋਟਿਸ ਲੈਂਦਿਆਂ ਫ਼ੈਸਲਾ ਕੀਤਾ ਹੈ ਕਿ ਸਿਰਫ਼ ਜ਼ਰੂਰੀ ਮੁਕੱਦਮਿਆਂ ਦੀ ਸੁਣਵਾਈ ਹੋਵੇਗੀ ਅਤੇ ਸਬੰਧਤ ਵਕੀਲਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਅਦਾਲਤੀ ਕਮਰੇ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ।
file photo
ਸਮੂਹਕ ਰੂਪ ਵਿਚ ਲੋਕਾਂ ਦੇ ਇਕੱਠੇ ਹੋਣ ਬਾਰੇ ਕੇਂਦਰ ਦੀ ਪੰਜ ਮਾਰਚ ਵਾਲੀ ਸਲਾਹ ਦਾ ਨੋਟਿਸ ਲੈਂਦਿਆਂ ਮੁੱਖ ਜੱਜ ਐਸ ਏ ਬੋਬੜੇ ਦੀ ਅਗਵਾਈ ਵਿਚ ਸ਼ੁਕਰਵਾਰ ਨੂੰ ਹੋਈ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ।
Photo
ਇਸ ਸਬੰਧ ਵਿਚ ਅਦਾਲਤ ਦੇ ਨੋਟੀਫ਼ੀਕੇਸ਼ਨ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੁਆਰਾ ਜਾਰੀ ਸਲਾਹ ਪੱਤਰੀ ਦੀ ਸਮਖਿਆ ਕਰਨ ਅਤੇ ਇਲਾਜ ਦੇ ਪੇਸ਼ੇ ਵਿਚ ਜਨਤਕ ਸਿਹਤ ਸੇਵਾ ਮਾਹਰਾਂ ਦੀ ਰਾਏ ਮੁਤਾਬਕ ਸਿਰਫ਼ ਜ਼ਰੂਰੀ ਮੁਕੱਦਮਿਆਂ ਦੀ ਸੁਣਵਾਈ ਕੀਤੀ ਜਾਵੇਗੀ। ਅਦਾਲਤ ਨੇ ਕਿਹਾ ਕਿ ਇਹ ਸੱਭ ਕੁੱਝ ਲੋਕਾਂ, ਪੱਤਰਕਾਰਾਂ, ਵਕੀਲਾਂ ਆਦਿ ਦੀ ਭਲਾਈ ਲਈ ਕੀਤਾ ਜਾ ਰਿਹਾ ਹੈ।
Photo
ਅਜਿਹੇ ਮੁਕੱਦਮਿਆਂ ਲਈ ਬੈਂਚਾਂ ਦੀ ਗਿਣਤੀ ਓਨੀ ਹੀ ਹੋਵੇਗੀ ਜੋ ਢੁਕਵੀਂ ਸਮਝੀ ਜਾਵੇਗੀ। ਨੋਟੀਫ਼ੀਕੇਸ਼ਨ ਵਿਚ ਕਿਹਾ ਗਿਆ ਹੈ ਕਿ ਸਿਖਰਲੀ ਅਦਾਲਤ ਦੇ ਅਦਾਲਤੀ ਕਮਰਿਆ ਵਿਚ ਮੁਕੱਦਮਿਆਂ ਵਿਚ ਪੇਸ਼ ਹੋਣ ਵਾਲੇ ਵਕੀਲਾਂ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਨੂੰ ਦਾਖ਼ਲ ਹੋਣ ਦੀ ਆਗਿਆ ਨਹੀਂ ਦਿਤੀ ਜਾਵੇਗੀ। ਸੁਪਰੀਮ ਕੋਰਟ ਵਿਚ ਇਸ ਵੇਲੇ ਹੋਲੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਸੋਮਵਾਰ 16 ਮਾਰਚ ਤੋਂ ਸਿਖਰਲੀ ਅਦਾਲਤ ਮੁੜ ਖੁਲ੍ਹ ਰਹੀ ਹੈ।