
ਸੁਪਰੀਮ ਕੋਰਟ ਦੇ ਜੱਜਾਂ ਦੇ ਬੀਮਾਰ ਹੋਣ ਨਾਲ...
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜਾਂ ਦੀ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀਆਂ ਹਨ। ਇੱਥੇ 6 ਜੱਜ ਖਤਰਨਾਕ ਸਵਾਇਨ ਫਲੂ ਦੀ ਚਪੇਟ ਵਿਚ ਹਨ। ਸੁਪਰੀਮ ਕੋਰਟ ਦੇ ਜੱਜ ਡੀਵੀਆਈ ਚੰਦਰਚੂੜ ਨੇ ਇਸ ਬਾਰੇ ਅੱਜ ਉੱਚ ਅਦਾਲਤ ਨੂੰ ਦਸਿਆ। ਜੱਜ ਨੇ ਦਸਿਆ ਇਸ ਦੇ ਲਈ ਉਹਨਾਂ ਨੇ ਚੀਫ ਜੱਜ ਨੂੰ ਇਤਿਹਾਤੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
Supreme Court
ਉੱਚ ਅਦਾਲਤ ਵਿਚ ਜਾਣਕਾਰੀ ਦਿੰਦੇ ਹੋਏ ਜੱਜ ਡੀਵਾਈ ਚੰਦਰਚੂੜ ਨੇ ਦਸਿਆ ਕਿ ਚੀਫ ਜੱਜ ਸੀਏ ਬੋਬੜੇ ਨਾਲ ਉਹਨਾਂ ਨੇ ਇਸ ਬਾਰੇ ਗੱਲ ਕੀਤੀ ਹੈ। ਦਰਅਸਲ ਪਿਛਲੇ ਕੁੱਝ ਸਮੇਂ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ NCR ਵਿਚ H1N1 ਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹੁਣ ਸੁਪਰੀਮ ਕੋਰਟ ਦੇ ਜੱਜ ਹੀ ਇਸ ਵਾਇਰਸ ਦੀ ਚਪੇਟ ਵਿਚ ਆ ਗਏ ਹਨ।
Swine Flu
ਸੁਪਰੀਮ ਕੋਰਟ ਦੇ ਜੱਜਾਂ ਦੇ ਬੀਮਾਰ ਹੋਣ ਨਾਲ ਕੰਮ ਤੇ ਵੀ ਅਸਰ ਪਿਆ ਹੈ। ਜੱਜਾਂ ਦੇ ਬਿਮਾਰ ਹੋਣ ਤੋਂ ਬਾਅਦ ਕੇਸਾਂ ਦੀ ਸੁਣਵਾਈ ਘਟ ਹੋ ਰਹੀ ਹੈ। ਜੱਜ ਚੰਦਰਚੂੜ ਨੇ ਦਸਿਆ ਕਿ ਸਾਰੇ ਜੱਜਾਂ ਨੇ ਚੀਫ ਜਸਟਿਸ ਨਾਲ ਮੁਲਾਕਾਤ ਕੀਤੀ ਹੈ ਅਤੇ ਇਸ ਤੋਂ ਬਚਣ ਲਈ ਉਹਨਾਂ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
Swine Flu
ਇਸ ਤੇ CJI ਨੇ ਦਸਿਆ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਸਾਰੇ ਵਕੀਲਾਂ ਨੂੰ ਇਸ ਦੀ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ। ਸੁਪਰੀਮ ਕੋਰਟ ਨੇ ਕੋਰਟ ਨੰਬਰ 2 ਵਿਚ ਅੱਜ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। H1N1 ਵਾਇਰਸ ਦੀ ਖੌਫ ਵਿਚ ਜੱਜ ਸੰਜੀਵ ਖੰਨਾ ਮਾਸਕ ਪਹਿਨ ਕੇ ਸੁਣਵਾਈ ਕਰਦੇ ਦਿਸੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।