
ਹੁਣ ਦੀ ਭਾਜਪਾ ਸਰਕਾਰ ਕੁਚਲਣ ਅਤੇ ਜਿੱਤਣ ਵਿਚ ਵਿਸ਼ਵਾਸ਼ ਰੱਖਦੀ ਹੈ...
ਕਲਕੱਤਾ: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਵਾਜਪਾਈ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਯਸ਼ਵੰਤ ਸਿਨ੍ਹਾ ਨੇ ਪੱਛਮੀ ਬੰਗਾਲ ਵਿਚ ਚੋਣਾ ਤੋਂ ਪਹਿਲਾਂ ਅੱਜ ਟੀਐਮਸੀ ਦਾ ਹੱਥ ਫੜ੍ਹ ਲਿਆ ਹੈ। ਇਸ ਮੌਕੇ ਡੇਰੇਕ ਓ ਬ੍ਰਾਇਨ, ਸੁਦੀਪ ਬੰਦੋਪਾਧਿਆ ਅਤੇ ਸੁਬ੍ਰਤ ਮੁਖਰਜੀ ਮੌਜੂਦ ਰਹੇ। ਸਿਨ੍ਹਾ ਦੇ ਸ਼ਾਮਲ ਹੋਣ ਤੋਂ ਬਾਅਦ ਟੀਐਮਸੀ ਨੇ ਪ੍ਰੈਸ ਕਾਂਨਫਰੰਸ ਕਰਕੇ ਇਸਦੀ ਜਾਣਕਾਰੀ ਦਿੱਤੀ।
Yashwant Sinha
ਸੁਬ੍ਰਤ ਮੁਖਰਜੀ ਨੇ ਜਸ਼ਵੰਤ ਸਿਨ੍ਹਾ ਦੇ ਸ਼ਾਮਲ ਹੋਣ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਜਸ਼ਵੰਤ ਸਾਡੀ ਪਾਰਟੀ ਵਿਚ ਆਏ ਹਨ। ਜੇਕਰ ਮਮਤਾ ਬੈਨਰਜੀ ਉਤੇ ਸਾਜਿਸ਼ ਦੇ ਤਹਿਤ ਨੰਦੀਗ੍ਰਾਮ ਵਿਚ ਹਮਲਾ ਨਾ ਹੁੰਦਾ ਤਾਂ ਉਹ ਖੁਦ ਇੱਥੇ ਮੌਜੂਦ ਹੁੰਦੇ। ਸੁਦੀਪ ਬੰਦੋਪਾਧਿਆ ਨੇ ਦੱਸਿਆ ਕਿ ਜਸ਼ਵੰਤ ਸਿਨ੍ਹਾ ਕਲਕੱਤਾ ਸਥਿਤ ਪਾਰਟੀ ਮੁੱਖ ਦਫਤਰ ਵਿਚ ਟੀਐਮਸੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮਮਤਾ ਬੈਨਰਜੀ ਤੋਂ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕਰਨ ਗਏ ਸਨ।
Yashwant Sinha
ਉਥੇ ਹੀ ਸਿਨ੍ਹਾ ਨੇ ਕਿਹਾ ਕਿ ਦੇਸ਼ ਇਸ ਸਮੇਂ ਸੰਕਟ ਵਿਚ ਹੈ, ਸੰਵਿਧਾਨਕ ਸੰਸਥਾਵਾਂ ਨੂੰ ਕਮਜੋਰ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਪ੍ਰਜਾਤੰਤਰ ਦੀ ਤਾਕਤ ਪ੍ਰਜਾਤੰਤਰ ਦੀ ਸੰਸਥਾਵਾਂ ਹੁੰਦੀਆਂ ਹਨ। ਅੱਜ ਲਗਪਗ ਹਰ ਸੰਸਥਾ ਕਮਜੋਰ ਹੋ ਗਈ ਹੈ ਉਸ ਵਿਚ ਦੇਸ਼ ਦੀ ਨਿਆ ਪਾਲਿਕਾ ਵੀ ਸ਼ਾਮਲ ਹੈ। ਸਾਡੇ ਦੇਸ਼ ਦੇ ਲਈ ਇਹ ਸਭ ਤੋਂ ਵੱਡਾ ਖਤਰਾ ਪੈਦਾ ਹੋ ਗਿਆ ਹੈ।
Mamta Banerjee
ਲੰਮੇ ਸਮੇਂ ਤੱਕ ਬੀਜੇਪੀ ਦੇ ਨੇਤਾ ਰਹੇ ਜਸ਼ਵੰਤ ਸਿੰਘ ਨੇ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਅਟਲ ਜੀ ਦੇ ਸਮੇਂ ਬੀਜੇਪੀ ਸਰਬਸੰਮਤੀ ਵਿਚ ਵਿਸ਼ਵਾਸ਼ ਰੱਖਦੀ ਸੀ। ਪਰ ਅੱਜ ਦੀ ਮੌਜੂਦਾ ਸਰਕਾਰ ਸਿਰਫ਼ ਕੁਚਲਣ ਅਤੇ ਜਿੱਤਣ ਵਿਚ ਵਿਸ਼ਵਾਸ਼ ਰੱਖਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਅੱਜ ਬੀਜੇਪੀ ਦੇ ਨਾਲ ਕੌਣ ਖੜ੍ਹਾ ਹੈ, ਅਕਾਲੀਆਂ ਅਤੇ ਬੀਜਦ ਤੱਕ ਨੇ ਬੀਜੇਪੀ ਦੇ ਨਾਲੋਂ ਆਪਣਾ ਸੰਬੰਧ ਤੋੜ ਲਿਆ ਹੈ।