
22 ਸਾਲਾ ਜਲਵਾਯੂ ਕਾਰਕੁਨ ਦਿਸ਼ਾ ਰਵੀ, ਜਿਸਦੀ ਗ੍ਰਿਫ਼ਤਾਰੀ ਉਤੇ ਪਿਛਲੇ..
ਨਵੀਂ ਦਿੱਲੀ: 22 ਸਾਲਾ ਜਲਵਾਯੂ ਕਾਰਕੁਨ ਦਿਸ਼ਾ ਰਵੀ, ਜਿਸਦੀ ਗ੍ਰਿਫ਼ਤਾਰੀ ਉਤੇ ਪਿਛਲੇ ਮਹੀਨੇ ਦਿੱਲੀ ਪੁਲਿਸ ਨੂੰ ਸ਼ਰਮਨਾਕ ਨਿਆਇਕ ਫਟਕਾਰ ਲੱਗੀ ਸੀ, ਨੇ ਸ਼ਨੀਵਾਰ ਨੂੰ ਅਪਣੇ ਪਹਿਲਾਂ ਬਿਆਨ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਉਤੇ ਜਾਰੀ ਅਪਣੇ ਬਿਆਨ ਵਿਚ ਦਿਸ਼ਾ ਰਵੀ ਨੇ ਟੀਵੀ ਚੈਨਲਾ ਉਤੇ ਨਾਰਾਜਗੀ ਜਾਹਰ ਕੀਤੀ ਹੈ ਅਤੇ ਆਰੋਪ ਲਗਾਇਆ ਹੈ ਕਿ ਟੀਆਰਪੀ ਰੇਟਿੰਗ ਵਟੋਰਨ ਦੇ ਚੱਕਰ ਵਿਚ ਕੁਝ ਟੀਵੀ ਚੈਨਲਾਂ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਦੋਸ਼ੀ ਠਹਿਰਾਇਆ ਹੋਇਆ ਸੀ।
Disha Ravi
ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਉਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੁਨੀਆਂ ਵਿਚ ਵੀ ਹੰਗਾਮਾ ਜਿੱਦ ਪੈਦਾ ਹੋਈ ਸੀ। ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਨੂੰ ਸਮਰਥਨ ਦੇਣ ਵਾਲੇ ਇਕ ਟੂਲਕਿੱਟ ਦੇ ਮਾਮਲੇ ਵਿਚ ਪੁਲਿਸ ਨੇ ਉਸਨੂੰ ਪਿਛਲੇ ਮਹੀਨੇ 13 ਫਰਵਰੀ ਨੂੰ ਬਗਲੌਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿਚ ਦਿਸ਼ਾ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
Disha Ravi
ਜਿੱਥੇ 10 ਦਿਨਾਂ ਬਾਅਦ ਕੋਰਟ ਨੇ ਦਿੱਲੀ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਦਿਸ਼ਾ ਰਵੀ ਨੂੰ ਰਿਹਾਅ ਕਰ ਦਿੱਤਾ ਸੀ। ਕੋਰਟ ਨੇ ਟਿਪਣੀ ਕੀਤੀ ਸੀ ਕਿ ਪੁਲਿਸ ਨੇ 22 ਸਾਲਾ ਵਿਦਿਆਰਥੀ ਦੇ ਖਿਲਾਫ਼ ‘ਡਰਾਉਣੇ ਸਬੂਤ ਅਤੇ ਅਧੂਰੀ ਸਕੇਚਿੰਗ ਪੇਸ਼ ਕੀਤੀ ਸੀ। ਦਿਸ਼ਾ ਰਵੀ ਨੇ ਸ਼ਨੀਵਾਰ ਦੀ ਸ਼ਾਮ ਨੂੰ ਅਪਣੇ ਸੋਸ਼ਲ ਮੀਡੀਆ ਪੇਜ ਉਤੇ ਪ੍ਰਕਾਸ਼ਿਤ ਇਕ ਬਿਆਨ ਵਿਚ ਪਿਛਲੇ ਮਹੀਨੇ ਦਿੱਲੀ ਵਿਚ ਅਪਣੀ ਗ੍ਰਿਫ਼ਤਾਰੀ ਅਤੇ ਹਿਰਾਸਤ ਦਾ ਵਿਸਥਾਰ ਨਾਲ ਲਿਖਿਆ ਹੈ।
Disha Ravi
ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਖੁਦਮੁਖਤਿਆਰੀ ਅਤੇ ਪਰਦੇਦਾਰੀ ਦਾ ਉਲੰਘਣ ਕੀਤਾ ਗਿਆ ਸੀ ਅਤੇ ਰੇਟਿੰਗ ਦੇ ਭੁੱਖ ਨਿਊਜ਼ ਚੈਨਲਾਂ ਵੱਲੋਂ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।