ਕੁਆਡ ਗਰੁੱਪ ਦੀ ਬੈਠਕ ਵਿਚ ਗਲੋਬਲ ਲੀਡਰਜ਼ ਨੂੰ ਪੀਐਮ ਮੋਦੀ ਨੇ ਦਿੱਤਾ ਵਾਸੂਦੇਵ ਕੁਟੁੰਬਕਮ ਦਾ ਮੰਤਰ
Published : Mar 13, 2021, 6:07 pm IST
Updated : Mar 13, 2021, 6:07 pm IST
SHARE ARTICLE
Narendra Modi
Narendra Modi

ਭਾਰਤ, ਅਮਰੀਕਾ, ਜਪਾਨ ਅਤੇ ਆਸਟ੍ਰੇਲੀਆ ਦੇ ਕੁਆਡ ਗਰੁੱਪ ਦੀ ਸ਼ੁਕਰਵਾਰ ਨੂੰ ਬੈਠਕ ਹੋਈ...

ਨਵੀਂ ਦਿੱਲੀ: ਭਾਰਤ, ਅਮਰੀਕਾ, ਜਪਾਨ ਅਤੇ ਆਸਟ੍ਰੇਲੀਆ ਦੇ ਕੁਆਡ ਗਰੁੱਪ ਦੀ ਸ਼ੁਕਰਵਾਰ ਨੂੰ ਬੈਠਕ ਹੋਈ। ਇਸ ਵਿਚ ਕੋਰੋਨਾ, ਆਰਥਿਕ ਅਤੇ ਰਣਨੀਤਕ ਵਰਗੇ ਵਿਸ਼ਿਆਂ ਉਤੇ ਜ਼ਿਕਰ ਕੀਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਾਇਡਨ ਇਕ ਹੀ ਬੈਠਕ ਵਚਿ ਸ਼ਾਮਲ ਹੋਏ। ਖਾਸ ਗੱਲ ਇਹ ਵੀ ਹੈ ਕਿ ਚਾਰਾਂ ਦੇਸ਼ਾਂ ਦੀ ਇਹ ਪਹਿਲਾਂ ਕੁਆਡ ਮੀਟਿੰਗ ਹੈ।

Biden and Narendra ModiBiden and Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਆਸਟ੍ਰੇਲੀਆਈ ਪੀਐਮ ਸਕਾਟ ਮਾਰਿਸਨ ਅਤੇ ਜਪਾਨੀ ਪੀਐਮ ਔਸ਼ਿਹਿਡੇ ਸੁੱਗਾ, ਚਾਰਾਂ ਲੀਡਰ ਵਰਚੁਅਲੀ ਸ਼ਾਮਲ ਹਨ। ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੇਸਿੰਗ ਦੇ ਜਰੀਏ ਕੁਆਡ ਦੀ ਬੈਠਕ ਨੂੰ ਸੰਬੰਧਿਤ ਕਰਦੇ ਹੋਏ ਕਿਹਾ ਕਿ ਕੁਆਡ ਗਰੁੱਪ, ਇੰਡੋ-ਪੈਸਿਫਿਕ ਖੇਤਰ ਵਿਚ ਸਥਿਰਤਾ ਦਾ ਸਤੰਭ ਹੈ। ਮੈਂ ਇਸੇ ਭਾਰਤ ਦੇ ਪ੍ਰਾਚੀਨ ਦਰਸ਼ਨ-ਵਾਸੁਦੇਵ ਕੁਟੁੰਬਕਮ ਦੇ ਸਕਾਰਾਤਮਕ ਦ੍ਰਿਸ਼ਟੀ ਦੇ ਤੌਰ ਉਤੇ ਦੇਖਦਾ ਹਾਂ।

Pm modiPm modi

ਜਿਸਦਾ ਮਤਲਬ ਹੁੰਦਾ ਹੈ ਪੂਰਾ ਵਿਸ਼ਵ ਇਕ ਪਰਿਵਾਰ ਹੈ, ਅਸੀਂ ਇੰਡੋ-ਪੈਸਿਫਿਕ ਖੇਤਰ ਵਿਚ ਸਥਿਰਤਾ ਦੇ ਲਈ ਪਹਿਲਾਂ ਦੀ ਤਰ੍ਹਾਂ ਹੀ ਮਿਲਕੇ ਕੰਮ ਕਰਦੇ ਰਹਾਂਗੇ। ਕੋਰੋਨਾ ਵਾਇਰਸ ਸੰਕਟ ਤੋਂ ਉਭਰ ਰਹੀ ਦੁਨੀਆ ਦੇ ਸਾਹਮਣੇ ਹੁਣ ਚੁਣੌਤੀ ਹੈ ਕਿ ਕਿਵੇਂ ਆਰਥਿਕ ਵਿਵਸਥਾਵਾਂ ਨੂੰ ਅ4ਗੇ ਵਧਾਇਆ ਜਾਵੇ ਅਤੇ ਚੀਨ ਸੰਕਟ ਨਾਲ ਜੂਝ ਜਾਵੇ। ਇਨ੍ਹਾਂ ਵਿਸ਼ਿਆਂ ਨੂੰ ਲੈ ਕੇ ਵੀ ਅੱਜ ਦੀ ਮੀਟਿੰਗ ਵਿਚ ਗੱਲਬਾਤ ਹੋਈ। ਕੋਰੋਨਾ ਸੰਕਟ, ਚੀਨ ਦੇ ਵਧਦੇ ਜੁਲਮ ਤੋਂ ਇਲਾਵਾ ਕਲਾਈਮੇਟ ਚੇਂਜ਼ ਵਰਗੇ ਵਿਸ਼ਿਆਂ ਉਤੇ ਵੀ ਜ਼ਿਕਰ ਕੀਤਾ ਗਿਆ।

Pm ModiPm Modi

ਦੱਸ ਦਈਏ ਕਿ ਭਾਰਤ, ਅਮਰੀਕਾ ਜਪਾਨ ਅਤੇ ਆਸਟ੍ਰਲੀਆ ਦੇ ਚੀਨ ਦੇ ਨਾਲ ਸਿੱਧੇ ਤੌਰ ਉਤੇ ਚੰਗੇ ਸੰਬੰਧ ਨਹੀਂ ਰਹੇ ਹਨ। ਅਮਰੀਕਾ ਅਤੇ ਚੀਨ ਦੀ ਲੰਮੇ ਸਮੇਂ ਤੋਂ ਕੋਲਡ ਵਾਰ ਚੱਲ ਰਹੀ ਹੈ, ਤਾਂ ਭਾਰਤ ਦੇ ਨਾਲ ਚੀਨ ਦਾ ਸਰਹੱਦੀ ਵਿਵਾਦ ਹਾਲੇ ਵੀ ਜਾਰੀ ਹੈ, ਬੀਤੇ ਦੋ ਸਾਲਾਂ ਵਿਚ ਆਸਟ੍ਰੇਲੀਆ ਦੇ ਨਾਲ ਵੀ ਚੀਨ ਦੇ ਸੰਬੰਧ ਵਿਗੜੇ ਹੋਏ ਹਨ। ਇਸ ਬੈਠਕ ਤੋਂ ਪਹਿਲਾਂ ਚੀਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਕਿਸੇ ਵ ਤਰ੍ਹਾਂ ਦਾ ਦੁਵੱਲੇ ਮੁੱਦਾ ਸਿਰਫ਼ ਚੀਨ ਦੇ ਨਾਲ ਸਿੱਧੇ ਗੱਲਬਾਤ ਵਿਚ ਚੁੱਕਣਾ ਚਾਹੀਦਾ ਹੈ।

ਕਿਸੇ ਅੰਤਰਰਾਸ਼ਟਰੀ ਮੰਚ ਜਾਂ ਕਿਸੇ ਤੀਜੇ ਦੇਸ਼ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਦੱਸ ਦਈਏ ਕਿ ਲਦਾਖ ਵਿਵਾਦ ਦੇ ਦੌਰਾਨ ਅਮਰੀਕਾ ਨੇ ਖੁੱਲ੍ਹੇ ਤੌਰ ਉਤੇ ਭਾਰਤ ਦਾ ਸਮਰਥਨ ਕੀਤਾ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement