
ਸਥਾਨਕ ਕੋਹਾਟ ਇਨਕਲੇਵ ਦੇ ਮਕਾਨ ਨੰਬਰ 484 ਵਿਚ ਵੀਰਵਾਰ ਦੇਰ ਰਾਤ ਅੱਗ ਭਿਆਨਕ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ...
ਨਵੀਂ ਦਿੱਲੀ : ਸਥਾਨਕ ਕੋਹਾਟ ਇਨਕਲੇਵ ਦੇ ਮਕਾਨ ਨੰਬਰ 484 ਵਿਚ ਵੀਰਵਾਰ ਦੇਰ ਰਾਤ ਅੱਗ ਭਿਆਨਕ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਇਮਾਰਤ ਨੂੰ ਅਪਣੀ ਲਪੇਟ ਵਿਚ ਲੈ ਲਿਆ। ਇਸ ਇਮਾਰਤ ਦੀ ਪਹਿਲੀ ਮੰਜ਼ਲ 'ਤੇ ਰਹਿਣ ਵਾਲਾ ਨਾਗਪਾਲ ਪਰਵਾਰ ਇਸ ਅੱਗ ਦੀ ਚਪੇਟ ਵਿਚ ਆ ਗਿਆ ਅਤੇ ਪਰਿਵਾਰ ਦੇ ਮੁਖੀ ਰਾਕੇਸ਼, ਉਨ੍ਹਾਂ ਦੀ ਪਤਨੀ ਟੀਨਾ, ਬੇਟਾ ਦਿਵਯਾਂਸ਼ੂ (7 ਸਾਲ) ਅਤੇ ਬੇਟੀ ਸ਼੍ਰੇਯਾ (3 ਸਾਲ) ਦੀ ਮੌਤ ਹੋ ਗਈ ਹੈ।
4 dead after fire kohat enclave delhi
ਅੱਗ ਇਮਾਰਤ ਦੀ ਗਰਾਊਂਡ ਫਲੋਰ 'ਤੇ ਲੱਗੇ ਇਲੈਕਟ੍ਰਿਕ ਮੀਟਰ ਨਾਲ ਲੱਗਣੀ ਸ਼ੁਰੂ ਹੋਈ। ਇਮਾਰਤ ਦੇ ਗਾਰਡ ਨੇ ਧੂੰਆਂ ਦੇਖ ਕੇ ਪੂਰੀ ਇਮਾਰਤ ਦੀ ਘੰਟੀ ਵਜਾ ਦਿਤੀ, ਜਿਸ ਨੂੰ ਸੁਣ ਕੇ ਪੂਰੀ ਇਮਾਰਤ ਦੇ ਲੋਕ ਹੇਠਾਂ ਆ ਗਏ ਪਰ ਨਾਗਪਾਲ ਪਰਵਾਰ ਹੇਠਾਂ ਨਹੀਂ ਆ ਸਕਿਆ।
4 dead after fire kohat enclave delhi
ਦਿੱਲੀ ਫ਼ਾਇਰ ਬਿਗ੍ਰੇਡ ਸਰਵਿਸ ਦੀ ਟੀਮ ਨੇ ਨਾਗਪਾਲ ਪਰਵਾਰ ਦੇ ਚਾਰੇ ਮੈਂਬਰਾਂ ਦੀਆਂ ਲਾਸ਼ਾਂ ਪੌੜੀਆਂ ਦੇ ਕੋਲੋਂ ਬਰਾਮਦ ਕੀਤੀਆਂ ਹਨ। ਇਨ੍ਹਾਂ ਚਾਰਾਂ ਦੀ ਮੌਤ ਦਮ ਘੁਟਣ ਨਾਲ ਹੋਈ ਹੈ।
4 dead after fire kohat enclave delhi
ਗੁਆਂਢੀਆਂ ਦਾ ਦੋਸ਼ ਹੈ ਕਿ ਜੇਕਰ ਫ਼ਾਇਰ ਸਰਵਿਸ ਦੀ ਟੀਮ ਸਮੇਂ ਨਾਲ ਮੌਕੇ 'ਤੇ ਆ ਜਾਂਦੀ ਤਾਂ ਇਹ ਹਾਦਸਾ ਇੰਨਾ ਭਿਆਨਕ ਰੂਪ ਧਾਰਨ ਨਾ ਕਰਦਾ। ਅੱਗ ਦੀ ਚਪੇਟ ਵਿਚ ਇਮਾਰਤ ਦੀ ਪਾਰਕਿੰਗ ਵਿਚ ਖੜ੍ਹੀਆਂ 5 ਗੱਡੀਆਂ ਵਿਚ ਆ ਗਈਆਂ।