ਚੋਣਾਂ ਲੜਨ ਲਈ ਚੋਣ ਕਮਿਸ਼ਨਰ ਕੋਲ ਜਮ੍ਹਾਂ ਕਰਵਾਉਣੀ ਪੈਂਦੀ ਹੈ ਜਮਾਨਤ ਰਾਸ਼ੀ
Published : Apr 13, 2019, 5:30 pm IST
Updated : Apr 13, 2019, 5:30 pm IST
SHARE ARTICLE
EC got 14 5 crore rupees in 2014 election through security deposit amount?
EC got 14 5 crore rupees in 2014 election through security deposit amount?

ਜਾਣੋ, ਕਿਉਂ ਜ਼ਬਤ ਹੁੰਦੀ ਹੈ ਜਮਾਨਤ ਰਾਸ਼ੀ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਸ਼ੰਕਨਾਦ ਹੋ ਚੁੱਕਾ ਹੈ। ਅਜਿਹੇ ਵਿਚ ਜੇਕਰ ਕੋਈ ਚੋਣਾਂ ਲੜਨਾ ਚਾਹੁੰਦਾ ਹੈ ਤਾਂ ਉਸ ਲਈ ਚੋਣ ਕਮਿਸ਼ਨਰ ਨੇ ਕੁਝ ਜ਼ਰੂਰੀ ਮਾਪਦੰਡ ਬਣਾਏ ਹਨ ਜਿਹਨਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਚੋਣ ਦੰਗਲ ਵਿਚ ਉਤਰਿਆ ਜਾ ਸਕਦਾ ਹੈ। ਨਿਯਮ ਕੁਝ ਇਸ ਤਰ੍ਹਾਂ ਹਨ- ਉਮੀਦਵਾਰ ਦੀ ਉਮਰ ਘੱਟ ਤੋਂ ਘੱਟ 25 ਸਾਲ ਹੋਣੀ ਚਾਹੀਦੀ ਹੈ ਅਤੇ ਉਸ ਦਾ ਇੱਕ ਰਜਿਸਟਰਡ ਵੋਟਰ ਹੋਣਾ ਜ਼ਰੂਰੀ ਹੈ।

ElectionSecurity Deposit 

ਇਸ ਤੋਂ ਇਲਾਵਾ ਉਸ ਨੂੰ ਇੱਕ ਨਿਸ਼ਚਿਤ ਜਮਾਨਤ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ। ਕੇਵਲ ਉਹੀ ਉਮੀਦਵਾਰ ਜਿਸ ਨੂੰ ਚੋਣਾਂ ਵਿਚ ਕੁਲ ਵੋਟਾਂ ਦਾ 6ਵਾਂ ਹਿੱਸਾ ਪ੍ਰਾਪਤ ਹੁੰਦਾ ਹੈ ਉਸ ਨੂੰ ਜ਼ਮਾਨਤ ਰਾਸ਼ੀ ਵਾਪਸ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਬਾਕੀ ਦੇ ਉਮੀਦਵਾਰ ਨਾ ਕੇਵਲ ਚੋਣਾਂ ਹਾਰਦੇ ਹਨ ਬਲਕਿ ਉਹਨਾਂ ਦੀ ਜਮਾਨਤ ਰਾਸ਼ੀ ਵੀ ਚਲੀ ਜਾਂਦੀ ਹੈ। ਚੋਣ ਕਮਿਸ਼ਨਰ ਨੇ ਜਮਾਨਤ ਰਾਸ਼ੀ ਇਸ ਲਈ ਰੱਖੀ ਹੈ ਤਾਂ ਕਿ ਘੱਟ ਤੋਂ ਘੱਟ ਲੋਕ ਚੋਣਾਂ ਵਿਚ ਉਤਰਨ ਅਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ।

fgSecurity Deposit

ਬਰਾਬਰ ਵਰਗ ਦੀ ਤੁਲਨਾ ਵਿਚ ਅਨੁਸੂਚਿਤ ਜਾਤੀ ਅਤੇ ਜਨਜਾਤੀਆਂ ਲਈ ਜ਼ਮਾਨਤ ਰਾਸ਼ੀ ਅੱਧੀ ਹੁੰਦੀ ਹੈ। ਜੇਕਰ ਕਿਸੇ ਉਮੀਦਵਾਰ ਨੂੰ ਕੁਲ ਵੋਟਾਂ ਦਾ 6ਵਾਂ ਹਿੱਸਾ ਜਾਂ 16.67 ਫੀਸਦੀ ਵੋਟਾਂ ਨਹੀਂ ਮਿਲਦੀਆਂ ਤਾਂ ਉਸ ਦੀ ਜ਼ਮਾਨਤ ਰਾਸ਼ੀ ਜ਼ਬਤ ਹੋ ਜਾਂਦੀ ਹੈ। 1952 ਵਿਚ ਤਿੰਨ ਚੌਥਾਈ ਤੋਂ ਜ਼ਿਆਦਾ ਉਮੀਦਵਾਰਾਂ ਨੇ ਅਪਣੀ ਜਮਾਨਤ ਰਾਸ਼ੀ ਗਵਾ ਦਿੱਤੀ ਸੀ। ਉੱਥੇ ਹੀ ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨਰ ਨੂੰ 7005 ਉਮੀਦਵਾਰਾਂ ਦੀ ਜਮਾਨਤ ਰਾਸ਼ੀ ਜ਼ਬਤ ਕਰਕੇ 14.5 ਕਰੋੜ ਰੁਪਏ ਮਿਲੀ ਸੀ।

RashiSecurity Deposti

ਪਿਛਲੀਆਂ ਲੋਕ ਸਭਾ ਚੋਣਾਂ ਵਿਚ 3218 ਆਜ਼ਾਦ ਉਮੀਦਵਾਰਾਂ ਦੀ ਜਮਾਨਤ ਰਾਸ਼ੀ ਜ਼ਬਤ ਹੋਈ ਸੀ ਜਿਸ ਨਾਲ ਕਮਿਸ਼ਨਰ ਨੂੰ 6.7 ਕਰੋੜ ਰੁਪਏ ਮਿਲੇ ਸਨ। 99.5 ਪ੍ਰਤੀਸ਼ਤ ਨਿਰਦੋਸ਼ ਉਮੀਦਵਾਰਾਂ ਨੂੰ ਕੁਲ ਵੋਟਾਂ ਦਾ 6ਵਾਂ ਹਿੱਸਾ ਵੀ ਨਹੀਂ ਮਿਲਿਆ। 2014 ਵਿਚ ਅਨੁਸੂਚਿਤ ਜਾਤੀ ਦੇ ਸਭ ਤੋਂ ਜ਼ਿਆਦਾ 90.5 ਪ੍ਰਤੀਸ਼ਤ ਉਮੀਦਵਾਰਾਂ ਦੀ ਜਮਾਨਤ ਰਾਸ਼ੀ ਜ਼ਬਤ ਹੋਈ ਸੀ।

ਉੱਥੇ ਹੀ ਅਨੁਸੂਚਿਤ ਜਨਜਾਤੀ ਅਤੇ ਬਰਾਬਰਤਾ ਵਾਲੀ ਸ਼੍ਰੇਣੀ ਵਿਚ 83.5 ਅਤੇ 80.5 ਫੀਸਦੀ ਉਮੀਦਵਾਰਾਂ ਦੀ ਰਾਸ਼ੀ ਜ਼ਬਤ ਹੋਈ। ਚੋਣਾਂ ਵਿਚ ਕਿਸੇ ਵੀ ਉਮੀਦਵਾਰ ਨੂੰ ਉਤਰਨ ਲਈ ਨਾਮਕਰਣ ਦਾਖਲ ਕਰਨ ਸਮੇਂ ਇੱਕ ਨਿਸ਼ਚਿਤ ਰਾਸ਼ੀ ਨੂੰ ਚੋਣ ਕਮਿਸ਼ਨਰ ਕੋਲ ਜਮ੍ਹਾਂ ਕਰਵਾਉਣਾ ਪੈਂਦਾ ਹੈ। ਇਸ ਰਾਸ਼ੀ ਨੂੰ ਜਮਾਨਤ ਰਾਸ਼ੀ ਕਿਹਾ ਜਾਂਦਾ ਹੈ। ਉਮੀਦਵਾਰਾਂ ਦੀ ਜ਼ਬਤ ਰਾਸ਼ੀ ਚੋਣ ਕਮਿਸ਼ਨਰ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ।

RashiVoting

ਜੇਕਰ ਪਾਰਟੀਆਂ ਦੇ ਅਧਾਰ ਤੇ ਗੱਲ ਕਰੀਏ ਤਾਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਜ਼ਿਆਦਾ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ ਜਮਾਨਤ ਰਾਸ਼ੀ ਜ਼ਬਤ ਹੋਈ ਸੀ। ਬਸਪਾ ਦੇ 89.1 ਪ੍ਰਤੀਸ਼ਤ, ਕਾਂਗਰਸ ਦੇ 38.4 ਪ੍ਰਤੀਸ਼ਤ, ਤਰਣਮੂਲ ਕਾਂਗਰਸ ਦੇ 67.2 ਪ੍ਰਤੀਸ਼ਤ, ਭਾਜਪਾ ਦੇ 14.5 ਪ੍ਰਤੀਸ਼ਤ, ਮਾਕਰਸਵਾਦੀ ਕਮਿਊਨਿਸਟ ਪਾਰਟੀ ਦੇ 53.8 ਪ੍ਰਤੀਸ਼ਤ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ 36.1 ਉਮੀਦਵਾਰਾਂ ਦੀ ਜਮਾਨਤ ਰਾਸ਼ੀ ਜ਼ਬਤ ਹੋਈ ਸੀ।

ਲੋਕ ਸਭਾ ਚੋਣਾਂ ਲਈ ਬਰਾਬਰ ਵਰਗ ਦੇ ਉਮੀਦਵਾਰਾਂ ਨੂੰ 25 ਹਜ਼ਾਰ ਰੁਪਏ ਜਮਾਨਤ ਰਾਸ਼ੀ ਦੇ ਤੌਰ ਤੇ ਜਮ੍ਹਾਂ ਕਰਵਾਉਣੇ ਪੈਂਦੇ ਹਨ। ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਉਮੀਦਵਾਰਾਂ ਨੂੰ 12500 ਰੁਪਏ ਦੇਣੇ ਪੈਂਦੇ ਹਨ। 2009 ਤੋਂ ਪਹਿਲਾਂ ਇਹ ਰਾਸ਼ੀ ਬਰਾਬਰ ਵਰਗ ਦੇ 10 ਹਜ਼ਾਰ ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਲਈ 5 ਹਜ਼ਾਰ ਰੁਪਏ ਹੁੰਦੀ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement