ਉਮੀਦਵਾਰਾਂ ਦੇ ਐਲਾਨ 'ਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਮਾਰੀ ਬਾਜੀ
Published : Apr 12, 2019, 7:00 pm IST
Updated : Apr 12, 2019, 7:00 pm IST
SHARE ARTICLE
Punjab Democratic Alliance
Punjab Democratic Alliance

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਅੰਮ੍ਰਿਤਸਰ ਤੋਂ ਬੀਬੀ ਦਸਵਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ

ਅੰਮ੍ਰਿਤਸਰ : ਲੋਕ ਸਭਾ ਚੋਣਾਂ 2019 ਦਾ ਦੂਜਾ ਗੇੜ ਸ਼ੁਰੂ ਹੋ ਚੁੱਕਾ ਹੈ। ਪੰਜਾਬ 'ਚ 19 ਮਈ ਨੂੰ ਵੋਟਾਂ ਪੈਣੀਆਂ ਹਨ ਪਰ ਹਾਲੇ ਤਕ ਮੁੱਖ ਪਾਰਟੀਆਂ ਨੇ ਕਈ ਸੀਟਾਂ 'ਤੇ ਆਪਣੇ ਉਮੀਦਵਾਰ ਨਹੀਂ ਐਲਾਨੇ ਹੈ। ਦੂਜੇ ਪਾਸੇ ਪੰਜਾਬ ਦੀ ਸਿਆਸ 'ਚ ਨਵੀਂ ਪਾਰਟੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ.) ਨੇ ਬਾਜ਼ੀ ਮਾਰਦਿਆਂ 13 ਲੋਕ ਸਭਾ ਸੀਟਾਂ ਲਈ ਆਪਣੇ ਸਾਰੇ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਹਨ।

Daswinder KaurDaswinder Kaur

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਅੱਜ ਅੰਮ੍ਰਿਤਸਰ ਤੋਂ ਬੀਬੀ ਦਸਵਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ। ਦਸਵਿੰਦਰ ਕੌਰ ਨੂੰ ਸੀ.ਪੀ.ਆਈ. (ਭਾਰਤੀ ਕਮਿਊਨਿਸਟ ਪਾਰਟੀ) ਵਲੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਦੂਜੇ ਪਾਸੇ ਅੰਮ੍ਰਿਤਸਰ ਸੰਸਦੀ ਹਲਕੇ 'ਤੇ ਦੋਵੇਂ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਲੋਂ ਅਜੇ ਤਕ ਉਮੀਦਵਾਰ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜਦਕਿ ਆਮ ਆਦਮੀ ਪਾਰਟੀ ਕਈ ਮਹੀਨੇ ਪਹਿਲਾਂ ਹੀ ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ। 

PDAPDA

ਮੈਦਾਨ ਵਿਚ ਉਤਰਦੇ ਹੀ ਬੀਬੀ ਦਸਵਿੰਦਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਨਿਸ਼ਾਨੇ ਲਗਾਏ। ਬੀਬੀ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਤਾਂ ਕੀਤੇ ਪਰ ਨੌਜਵਾਨਾਂ ਰੁਜ਼ਗਾਰ ਦੇਣ ਦਾ ਥਾਂ 'ਤੇ ਜਮੈਟੋ 'ਤੇ ਲਗਾ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਲੋਕ ਸਭਾ ਚੋਣਾਂ ਵਿਚ ਪੀ.ਡੀ.ਏ. ਦੀ ਜਿੱਤ ਦਾ ਦਾਅਵਾ ਠੋਕਿਆ ਹੈ।

ਪੀਡੀਏ ਦਾ ਕਿਹੜਾ ਉਮੀਦਵਾਰ ਕਿਥੋਂ ਲੜੇਗਾ ਚੋਣ :-

  1. ਧਰਮਵੀਰ ਗਾਂਧੀ - ਪਟਿਆਲਾ
  2. ਪਰਮਜੀਤ ਕੌਰ ਖਾਲੜਾ - ਖਡੂਰ ਸਾਹਿਬ
  3. ਮਾਸਟਰ ਬਲਦੇਵ ਸਿੰਘ ਜੈਤੋ - ਫਰੀਦਕੋਟ
  4. ਮਨਮਿੰਦਰ ਸਿੰਘ ਗਿਆਸਪੁਰਾ - ਸ੍ਰੀ ਫ਼ਤਿਹਗੜ੍ਹ ਸਾਹਿਬ 
  5. ਬਿਕਰਮ ਸਿੰਘ ਸੋਢੀ - ਸ੍ਰੀ ਆਨੰਦਪੁਰ ਸਾਹਿਬ
  6. ਖ਼ੁਸ਼ੀ ਰਾਮ - ਹੁਸ਼ਿਆਰਪੁਰ
  7. ਬਲਵਿੰਦਰ ਕੁਮਾਰ - ਜਲੰਧਰ
  8. ਲਾਲ ਚੰਦ - ਗੁਰਦਾਸਪੁਰ
  9. ਬੀਬੀ ਦਸਵਿੰਦਰ ਕੌਰ - ਅੰਮ੍ਰਿਤਸਰ 
  10. ਸਿਮਰਨਜੀਤ ਸਿੰਘ ਬੈਂਸ - ਲੁਧਿਆਣਾ
  11. ਹੰਸਰਾਜ ਗੋਲਡਨ - ਫ਼ਿਰੋਜ਼ਪੁਰ
  12. ਸੁਖਪਾਲ ਸਿੰਘ ਖਹਿਰਾ - ਬਠਿੰਡਾ 
  13. ਜੱਸੀ ਜਸਰਾਜ - ਸੰਗਰੂਰ

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement