
ਕੰਟੇਨਮੈਂਟ ਜੋਨਸ ਪਹਿਲਾਂ ਹੀ ਰੋਡ ਜੋਨਸ ਦੱਸੇ ਜਾ...
ਨਵੀਂ ਦਿੱਲੀ: ਕੋਰੋਨਾ ਸੰਕਟ ਨੂੰ ਲੈ ਕੇ ਦਿੱਲੀ ਸਰਕਾਰ ਹਰਕਤ ਵਿਚ ਆ ਗਈ ਹੈ। ਮੁੱਖ ਮੰਤਰੀ ਇਸ ਮਹਾਂਮਾਰੀ ਨਾਲ ਨਿਪਟਣ ਲਈ ਆਪਰੇਸ਼ਨ ਸ਼ੀਲਡ ਚਲਾਉਣਗੇ ਜਿਸ ਦੇ ਤਹਿਤ ਰੇ ਜੋਨਸ ਐਲਾਨੇ ਗਏ ਇਲਾਕਿਆਂ ਵਿਚ ਤੇਜ਼ੀ ਨਾਲ ਸੈਨਿਟੇਸ਼ਨ ਕਾਰਜ ਚੱਲੇਗਾ। ਐਤਵਾਰ ਨੂੰ ਦਿੱਲੀ ਸੀਐਮ ਨੇ ਪ੍ਰੈਸ ਕਾਨਫਰੰਸਿੰਗ ਦੌਰਾਨ ਦਸਿਆ ਕਿ ਵਧ ਪ੍ਰਭਾਵਿਤ ਇਲਾਕਿਆਂ ਨੂੰ ਆਰੇਂਜ਼ ਜੋਨ ਐਲਾਨ ਕੀਤਾ ਗਿਆ ਹੈ।
Arvind kejriwal
ਕੰਟੇਨਮੈਂਟ ਜੋਨਸ ਪਹਿਲਾਂ ਹੀ ਰੋਡ ਜੋਨਸ ਦੱਸੇ ਜਾ ਚੁੱਕੇ ਹਨ। ਉਹ ਕੱਲ੍ਹ ਤੋਂ ਵੱਡੇ ਪੱਧਰ ਤੇ ਇਹਨਾਂ ਜੋਨਸ ਵਿਚ ਸੈਨਿਟੇਸ਼ਨ ਡ੍ਰਾਇਵ ਚਲਾਉਣਗੇ। ਕੇਜਰੀਵਾਲ ਦਿੱਲੀ ਵਿਚ ਜਿੱਥੇ ਵੀ ਕੋਰੋਨਾ ਦੇ ਕੇਸ ਮਿਲਣਗੇ, ਉਹ ਉਹਨਾਂ ਇਲਾਕਿਆਂ ਨੂੰ ਕੰਟੇਨਮੈਂਟ ਜੋਨ ਐਲਾਨ ਕਰ ਦੇਣਗੇ ਅਤੇ ਉੱਥੇ ਆਪਰੇਸ਼ਨ ਸ਼ੀਲਡ ਚਲਾਉਣਗੇ। ਕੁੱਲ 30-35 ਕੰਟੇਨਮੈਂਟ ਜੋਨਸ ਦੀ ਫਿਲਹਾਲ ਪਹਿਚਾਣ ਕੀਤੀ ਜਾ ਚੁੱਕੀ ਹੈ।
Corona Virus
ਕੇਜਰੀਵਾਲ ਅਨੁਸਾਰ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਚਿੰਤਾ ਵਿਚ ਹੈ ਅਤੇ ਉਹ ਇਸ ਨੂੰ ਕਾਬੂ ਕਰਨ ਲਈ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ। ਇਹੀ ਨਹੀਂ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਕਾਰਨ ਰਾਜਧਾਨੀ ਵਿਚ ਆਟੋ, ਈ-ਰਿਕਸ਼ਾ, ਗ੍ਰਾਮੀਣ ਸੇਵਾ, ਐਮਰਜੈਂਸੀ ਸੇਵਾ, ਟੈਕਸੀ ਚਲਾਉਣ ਵਾਲੇ ਹਜ਼ਾਰਾਂ ਲੋਕ ਲਾਕਡਾਊਨ ਵਿਚ ਬੇਰੁਜ਼ਗਾਰ ਹੋ ਗਏ ਹਨ।
Corona cases
ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸਰਕਾਰ ਪ੍ਰਤੀ ਚਾਲਕ 5000 ਦੇ ਰਹੀ ਹੈ। ਅੱਜ ਤੋਂ ਸਾਰੇ ਚਾਲਕ ਅਪਣੀ ਅਰਜ਼ੀ ਟ੍ਰਾਂਸਪੋਰਟ ਡਿਪਾਰਟਮੈਂਟ ਦੀ ਵੈਬਸਾਈਟ ਤੇ ਜਮ੍ਹਾਂ ਕਰ ਸਕਣਗੇ। ਇਸ ਦੇ ਚਲਦੇ ਦਿੱਲੀ ਵਿਚ ਕੰਟੇਨਮੈਂਟ ਜੋਨਸ ਦੀ ਗਿਣਤੀ ਵਧ ਕੇ 43 ਹੋ ਗਈ ਹੈ ਜਿਸ ਵਿਚ ਅਬੂ ਫਜ਼ਲ ਇੰਕਲੇਵ ਦਾ ਈ-ਬਲਾਕ, ਈਸਟ ਆਫ ਕੈਲਾਸ਼ ਦਾ ਈ-ਬਲਾਕ ਅਤੇ ਮਹਾਂਵੀਰ ਐਂਕਲੇਵ ਵਿਚ ਬੰਗਾਲੀ ਕਲੋਨੀ ਸਮੇਤ ਹੋਰ ਕਈ ਇਲਾਕੇ ਸ਼ਾਮਲ ਹਨ।
Arvind Kejriwal
ਦਸ ਦਈਏ ਕਿ ਗੁਜਰਾਤ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਸੋਮਵਾਰ ਨੂੰ ਰਾਜ ਵਿੱਚ 22 ਹੋਰ ਕੋਰੋਨਾ ਮਰੀਜ਼ ਪਾਏ ਗਏ ਹਨ। ਇਸ ਦੇ ਨਾਲ ਹੀ ਅਹਿਮਦਾਬਾਦ ਅਤੇ ਵਡੋਦਰਾ ਵਿਚ ਵੀ ਇਕ-ਇਕ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਰਾਜ ਵਿੱਚ ਪੀੜਤਾਂ ਦੀ ਕੁਲ ਸੰਖਿਆ 538 ਹੋ ਗਈ ਹੈ, ਜਦੋਂ ਕਿ 47 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।