
UAE ਨੇ ਕਿਹਾ ਕਿ ਉਨ੍ਹਾਂ ਦੇਸ਼ਾਂ ਤੇ ਸਖਤ ਪਾਬੰਦੀ ਲਗਾਈ ਜਾ ਸਕਦੀ ਹੈ, ਜਿਹੜੇ ਕਰੋਨਾ ਵਾਇਰਸ ਦੇ ਕਾਰਨ UAE ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਿਸ ਨਹੀਂ ਬੁਲਾ ਰਹੇ।
ਦੁਬੰਈ : ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ ਅਜਿਹੇ ਵਿਚ ਸੰਯੁਕਤ ਅਰਬ ਅਮੀਰਾਤ (UAE) ਨੇ ਕਿਹਾ ਕਿ ਉਨ੍ਹਾਂ ਦੇਸ਼ਾਂ ਤੇ ਸਖਤ ਪਾਬੰਦੀ ਲਗਾਈ ਜਾ ਸਕਦੀ ਹੈ, ਜਿਹੜੇ ਕਰੋਨਾ ਵਾਇਰਸ ਦੇ ਕਾਰਨ UAE ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਿਸ ਨਹੀਂ ਬੁਲਾ ਰਹੇ। ਜਿਸ ਤੋਂ ਬਾਅਦ ਅਜਿਹੇ ਦੇਸ਼ਾਂ ਨਾਲ UAE ਆਪਣੇ ਵਪਾਰਿਕ ਅਤੇ ਸਹਿਯੋਗ ਸਬੰਧਾਂ ਨੂੰ ਬਦਲਣ ਦੀ ਤਿਆਰੀ ਵਿਚ ਹੈ। ਇਸ ਤੋਂ ਇਲਾਵਾ ਇਥੇ ਲੋਕਾਂ ਨੂੰ ਕੰਮ ਕਰਨ ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਦੱਸ ਦੱਈਏ ਕਿ UAE ਵਿਚ 33 ਲੱਖ, ਸਭ ਤੋਂ ਜਿਆਦਾ ਭਾਰਤੀ ਪ੍ਰਵਾਸੀ ਰਹਿੰਦੇ ਹਨ। ਜਿਹੜੇ ਇਥੇ ਦੀ ਅਬਾਦੀ ਦਾ 30 ਪ੍ਰਤੀਸ਼ਤ ਹਿੱਸਾ ਹਨ।
UAE
ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਨੁੱਖੀ ਸ੍ਰੋਤ ਅਤੇ ਈਮੀਰੇਟਾਈਜ਼ੇਸ਼ਨ ਮੰਤਰਾਲੇ ਜਿਹੜੇ ਵਿਕਲਾਪਾਂ ਤੇ ਵਿਚਾਰ ਕਰ ਰਿਹਾ ਹੈ ਉਸ ਅਧੀਨ ਭਵਿੱਖ ਵਿਚ ਕੰਮ ਕਰਨ ਵਾਲੇ ਕਾਮਿਆਂ ਦੀ ਭਰਤੀ ਤੇ ਕੜੀ ਪਾਬੰਦੀ ਲਗਾਉਂਣਾ ਅਤੇ ਕੋਟਾ ਪ੍ਰਣਾਲੀ ਨੂੰ ਲਾਗੂ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਦੇ ਸਬੰਧਿਤ ਅਧਿਕਾਰੀ ਅਤੇ ਮੰਤਰਾਲੇ ਦੀ ਵਿਚ ਹੋਈ ਸਹਿਮਤੀ ਪੱਤਰ ਨੂੰ ਮੁਅੱਤਲ ਕਰਨਾ ਵੀ ਸ਼ਾਮਿਲ ਹੈ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਪ੍ਰਭਾਵ ਫੈਲਣ ਤੋਂ ਬਾਅਦ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਿਸ ਬੁਲਾਉਣ ਨੂੰ ਲੈ ਕੇ ਕੋਈ ਜਵਾਬ ਨਹੀਂ ਦਿੱਤਾ।
Coronavirus
ਜਿਸ ਤੋਂ ਬਾਅਦ ਹੁਣ ਇਨ੍ਹਾਂ ਵਿਕਲਪਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸ ਦੱਈਏ ਕਿ UAE ਨੇ ਇਥੇ ਫਸੇ ਭਾਰਤੀ ਅਤੇ ਹੋਰ ਦੇਸ਼ ਦੇ ਨਾਗਰਿਕਾਂ ਨੂੰ ਵਾਪਿਸ ਭੇਜਣ ਦੀ ਪੇਸ਼ਕਸ ਕੀਤੀ ਹੈ। ਉਧਰ ਭਾਰਤ ਵਿਚ ਨਿਯੁਕਤ UAE ਦੇ ਰਾਜਦੂਤ ਰਹਮਾਨ ਅਲ ਬਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ UAE ਦੇ ਵਿਦੇਸ਼ ਅਤੇ ਅੰਤਰਰਾਸ਼ਟਰੀ ਸਹਿਯੋਗ ਮੰਤਰਾਲੇ ਨੇ ਦੇਸ਼ਾਂ ਦੇ ਸਾਰੇ ਦੂਤਘਰਾਂ ਨੂੰ ਇਸ ਸਿਲਸਲੇ ਵਿਚ ਪੱਤਰ ਭੇਜਿਆ ਹੈ। ਜਿਸ ਵਿਚ ਭਾਰਤੀ ਦੂਤਘਰ ਵਿਚ ਸ਼ਾਮਿਲ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ UAE ਨੇ ਇਥੇ ਆਪਣੇ ਦੇਸ਼ ਵਾਪਿਸ ਜਾਣਾ ਚਹਾਉਂਦੇ ਲੋਕਾਂ ਨੂੰ ਜਾਂਚ ਕਰਵਾਉਂਣ ਦਾ ਪ੍ਰਸਤਾਵ ਦਿੱਤਾ ਹੈ।
UAE
ਅਸੀਂ ਹਰ ਕਿਸ ਨੂੰ ਇਹ ਵਿਸ਼ਵਾਸ ਦਵਾ ਰਹੇ ਹਾਂ ਕਿ ਸਾਡੇ ਕੋਲ ਸਭ ਤੋਂ ਵਧੀਆ ਸੁਵੀਧਾ ਅਤੇ ਸਭ ਤੋਂ ਵਧੀਆ ਜਾਂਚ ਕੇਂਦਰ ਹਨ। ਇਸ ਤੋਂ ਇਲਾਵਾ ਅਸੀਂ ਅਸੀਂ ਹੁਣ ਤੱਕ 5,00,000 ਲੋਕਾਂ ਦੀ ਜਾਂਚ ਕੀਤੀ ਹੈ। ਰਾਜਦੂਤ ਨੇ ਕਿਹਾ ਕਿ ਕੁਝ ਲੋਕ ਲੌਕਡਾਊਨ ਦੇ ਕਾਰਨ ਭਾਰਤ ਵਿਚ ਹਵਾਈ ਅੱਡੇ ਬੰਦ ਹੋਣ ਦੇ ਕਾਰਨ ਇਥੇ ਫਸ ਗਏ ਹਨ ਅਤੇ ਇਸ ਤੋਂ ਇਲਾਵਾ ਕੁਝ ਲੋਕ ਇਥ ਯਾਤਰਾ ਤੇ ਆਏ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਨੂੰ ਕਰੋਨਾ ਟੈਸਟ ਵਿਚ ਪੌਜਟਿਵ ਪਾਇਆ ਗਿਆ ਉਨ੍ਹਾਂ ਨੂੰ ਇਥੇ ਹੀ ਰਹਿਣਾ ਹੋਵੇਗਾ। ਜਿਨ੍ਹਾਂ ਦਾ ਇਥੇ ਇਲਾਜ਼ ਕੀਤਾ ਜਾਵੇਗਾ।
UAE
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।