STF ਨੇ ਝਾਂਸੀ ਵਿਚ ਕੀਤਾ ਢੇਰ
ਲਖਨਊ: ਉਮੇਸ਼ ਪਾਲ ਕਤਲ ਕਾਂਡ ਨਾਲ ਜੁੜੀ ਵੱਡੀ ਖਬਰ ਹੈ। ਯੂਪੀ ਐਸਟੀਐਫ ਨੇ ਇਕ ਮੁਕਾਬਲੇ ਵਿਚ ਮਾਫੀਆ ਅਤੀਕ ਅਹਿਮਦ ਦੇ ਪੁੱਤਰ ਅਸਦ ਅਤੇ ਸ਼ੂਟਰ ਗੁਲਾਮ ਮੁਹੰਮਦ ਨੂੰ ਢੇਰ ਕਰ ਦਿੱਤਾ ਹੈ। ਐਸਟੀਐਫ ਦੇ ਸੂਤਰਾਂ ਅਨੁਸਾਰ ਦੋਵੇਂ ਝਾਂਸੀ ਵਿਚ ਹੋਏ ਮੁਕਾਬਲੇ ਵਿਚ ਮਾਰੇ ਗਏ। ਦਿੱਲੀ ਤੋਂ ਫਰਾਰ ਹੋਣ ਤੋਂ ਬਾਅਦ ਯੂਪੀ ਪੁਲਿਸ ਅਸਦ ਦਾ ਪਤਾ ਲਗਾ ਰਹੀ ਸੀ। ਵੀਰਵਾਰ ਨੂੰ ਝਾਂਸੀ 'ਚ ਲੋਕੇਸ਼ਨ ਮਿਲਣ ਤੋਂ ਬਾਅਦ ਯੂਪੀ ਪੁਲਿਸ ਨਾਲ ਮੁਕਾਬਲਾ ਹੋਇਆ।
ਇਹ ਵੀ ਪੜ੍ਹੋ: ਦੁਬਈ 'ਚ ਵਿਕੀ ਦੁਨੀਆ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
ਐਸਟੀਐਫ ਨੇ ਦੱਸਿਆ ਕਿ ਅਸਦ ਅਤੇ ਗੁਲਾਮ ਮੁਹੰਮਦ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਕਰਾਸ ਫਾਇਰਿੰਗ ਵਿਚ ਅਸਦ ਅਤੇ ਗੁਲਾਮ ਮੁਹੰਮਦ ਮਾਰੇ ਗਏ ਸਨ। ਐਸਟੀਐਫ ਦੇ ਡੀਆਈਜੀ ਅਨੰਤ ਦੇਵ ਤਿਵਾਰੀ ਨੇ ਕਿਹਾ ਕਿ ਸਾਡੀ ਟੀਮ ਨੇ ਅਸਦ ਅਤੇ ਮਕਸੂਦ ਨੂੰ ਮਾਰ ਦਿੱਤਾ ਹੈ। ਉਹਨਾਂ ਕੋਲੋਂ ਪਿਸਤੌਲ, ਰਿਵਾਲਵਰ ਅਤੇ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਦੁਬਈ 'ਚ ਵਿਕੀ ਦੁਨੀਆ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
24 ਫਰਵਰੀ ਨੂੰ ਪ੍ਰਯਾਗਰਾਜ 'ਚ ਹੋਏ ਉਮੇਸ਼ ਪਾਲ ਕਤਲ ਮਾਮਲੇ 'ਚ ਹੁਣ ਤੱਕ ਯੂਪੀ ਪੁਲਿਸ ਨੇ 4 ਐਨਕਾਊਂਟਰ ਕੀਤੇ ਹਨ। ਇਸ ਤੋਂ ਪਹਿਲਾਂ ਅਰਬਾਜ਼ ਦਾ ਪਹਿਲਾ ਮੁਕਾਬਲਾ 27 ਫਰਵਰੀ ਨੂੰ ਪ੍ਰਯਾਗਰਾਜ 'ਚ ਹੀ ਹੋਇਆ ਸੀ। ਅਰਬਾਜ਼ ਕ੍ਰੇਟਾ ਕਾਰ ਚਲਾ ਰਿਹਾ ਸੀ ਜਿਸ ਰਾਹੀਂ ਬਦਮਾਸ਼ ਉਮੇਸ਼ ਪਾਲ ਦੇ ਘਰ ਪਹੁੰਚੇ ਸਨ। ਅਸਦ ਵੀ ਇਸ ਵਿਚ ਸੀ। ਇਸ ਦੇ ਨਾਲ ਹੀ ਦੂਜਾ ਮੁਕਾਬਲਾ 6 ਮਾਰਚ ਨੂੰ ਹੋਇਆ। ਇਸ 'ਚ ਉਮੇਸ਼ 'ਤੇ ਪਹਿਲੀ ਗੋਲੀ ਚਲਾਉਣ ਵਾਲਾ ਵਿਜੇ ਚੌਧਰੀ ਉਰਫ ਉਸਮਾਨ ਮੁਕਾਬਲੇ 'ਚ ਮਾਰਿਆ ਗਿਆ। ਅਤੀਕ ਦੇ ਪਰਿਵਾਰ ਦੀ ਮਦਦ ਕਰਨ ਵਾਲੇ 3 ਦੋਸ਼ੀਆਂ ਅਤੇ ਕਰੀਬੀਆਂ ਦੇ ਘਰ 'ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ: BJP ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਐਲਾਨਿਆ ਉਮੀਦਵਾਰ
ਮਿੱਟੀ 'ਚ ਮਿਲ ਚੁੱਕੇ ਹਾਂ, ਮੇਰੇ ਪਰਿਵਾਰ ਨੂੰ ਬਖ਼ਸ਼ ਦਿਓ: ਅਤੀਕ ਅਹਿਮਦ
ਇਸ ਤੋਂ ਪਹਿਲਾਂ ਬੀਤੇ ਦਿਨ ਅਤੀਕ ਅਹਿਮਦ ਦਾ ਬਿਆਨ ਆਇਆ ਸੀ। ਅਤੀਕ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਮਿੱਟੀ 'ਚ ਮਿਲਾ ਦੇਵਾਂਗੇ, ਅਸੀਂ ਮਿੱਟੀ 'ਚ ਮਿਲ ਚੁੱਕੇ ਹਾਂ। ਸਾਡਾ ਪਰਿਵਾਰ ਬਰਬਾਦ ਹੋ ਗਿਆ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਅਤੀਕ ਅਹਿਮਦ ਨੇ ਕਿਹਾ ਸੀ ਕਿ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪੂਰੀ ਤਰ੍ਹਾਂ ਮਿੱਟੀ ਵਿਚ ਮਿਲ ਗਏ ਹਾਂ। ਸਾਡੀਆਂ ਔਰਤਾਂ ਅਤੇ ਬੱਚਿਆਂ ਨੂੰ ਪਰੇਸ਼ਾਨ ਨਾ ਕਰੋ। ਅਤੀਕ ਅਹਿਮਦ ਨੇ ਕਿਹਾ ਕਿ ਮਾਫੀਆਗਿਰੀ ਖਤਮ ਹੋ ਚੁੱਕੀ ਹੈ। ਉਹਨਾਂ ਇਹ ਵੀ ਕਿਹਾ ਕਿ ਮਾਫੀਆਗਿਰੀ ਪਹਿਲਾਂ ਹੀ ਖਤਮ ਹੋ ਚੁੱਕੀ ਸੀ ਅਤੇ ਹੁਣ ਸਿਰਫ ਰਗੜਿਆ ਜਾ ਰਿਹਾ ਹੈ।
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ 2005 'ਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜੂ ਪਾਲ ਦੇ ਕਤਲ ਮਾਮਲੇ 'ਚ ਅਹਿਮ ਗਵਾਹ ਰਹੇ ਉਮੇਸ਼ ਪਾਲ ਅਤੇ ਉਹਨਾਂ ਦੇ ਦੋ ਸੁਰੱਖਿਆ ਗਾਰਡਾਂ ਦੀ ਇਸ ਸਾਲ 24 ਫਰਵਰੀ ਨੂੰ ਪ੍ਰਯਾਗਰਾਜ ਦੇ ਧੂਮਨਗੰਜ ਇਲਾਕੇ 'ਚ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਦੀ ਸ਼ਿਕਾਇਤ ਦੇ ਆਧਾਰ 'ਤੇ 25 ਫਰਵਰੀ ਨੂੰ ਅਤੀਕ ਅਹਿਮਦ, ਉਸ ਦੇ ਭਰਾ ਅਸ਼ਰਫ, ਪਤਨੀ ਸ਼ਾਇਸਤਾ ਪਰਵੀਨ, ਅਸਦ ਸਮੇਤ ਦੋ ਪੁੱਤਰਾਂ, ਸ਼ੂਟਰ ਗੁੱਡੂ ਮੁਸਲਿਮ ਅਤੇ ਗੁਲਾਮ ਅਤੇ 9 ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਕੌਣ ਹੈ ਅਸਦ ਅਹਿਮਦ?
ਅਸਦ ਅਹਿਮਦ ਬਾਹੂਬਲੀ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਦਾ ਸਭ ਤੋਂ ਛੋਟਾ ਪੁੱਤਰ ਸੀ। ਅਤੀਕ ਅਹਿਮਦ ਦੇ ਦੋ ਪੁੱਤਰ ਪਹਿਲਾਂ ਹੀ ਜੇਲ੍ਹ ਵਿਚ ਹਨ। ਅਲੀ ਫਿਲਹਾਲ ਨੈਨੀ ਜੇਲ 'ਚ ਬੰਦ ਹੈ, ਜਦਕਿ ਉਮਰ ਲਖਨਊ ਜੇਲ 'ਚ ਬੰਦ ਹੈ। ਅਸਦ ਅਹਿਮਦ 'ਤੇ 24 ਫਰਵਰੀ 2023 ਨੂੰ ਪ੍ਰਯਾਗਰਾਜ 'ਚ ਉਮੇਸ਼ ਪਾਲ ਦੀ ਹੱਤਿਆ ਕਰਨ ਦਾ ਇਲਜ਼ਾਮ ਹੈ। ਪੁਲਿਸ ਨੇ ਅਸਦ ਅਤੇ ਗੁਲਾਮ 'ਤੇ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਸੀ।