ਹਰਿਆਣਾ 'ਚ ਨਮਾਜ਼ ਲਈ ਅਪਣੀਆਂ ਜ਼ਮੀਨਾਂ ਦੀ ਵਰਤੋਂ ਕਰੇਗਾ ਵਕਫ਼ ਬੋਰਡ
Published : May 13, 2018, 4:56 pm IST
Updated : May 13, 2018, 4:56 pm IST
SHARE ARTICLE
woqf board to use its land for namaz in haryana
woqf board to use its land for namaz in haryana

ਹਰਿਆਣਾ ਵਿਚ ਗੁੜਗਾਉਂ ਅਤੇ ਕੁੱਝ ਹੋਰ ਸਥਾਨਾਂ 'ਤੇ ਖੁੱਲ੍ਹੇ ਵਿਚ ਨਮਾਜ਼ ਪੜ੍ਹਨ ਦਾ ਕੁੱਝ ਹਿੰਦੂਵਾਦੀ ਸੰਗਠਨਾਂ ਵਲੋਂ ਵਿਰੋਧ ਕੀਤੇ ਜਾਣ ਦੀ ਵਜ੍ਹਾ ...

ਨਵੀਂ ਦਿੱਲੀ : ਹਰਿਆਣਾ ਵਿਚ ਗੁੜਗਾਉਂ ਅਤੇ ਕੁੱਝ ਹੋਰ ਸਥਾਨਾਂ 'ਤੇ ਖੁੱਲ੍ਹੇ ਵਿਚ ਨਮਾਜ਼ ਪੜ੍ਹਨ ਦਾ ਕੁੱਝ ਹਿੰਦੂਵਾਦੀ ਸੰਗਠਨਾਂ ਵਲੋਂ ਵਿਰੋਧ ਕੀਤੇ ਜਾਣ ਦੀ ਵਜ੍ਹਾ ਨਾਲ ਪੈਦਾ ਹੋਏ ਵਿਵਾਦ ਦੇ ਸਥਾਈ ਹੱਲ ਲਈ ਸੂਬਾਈ ਵਕਫ਼ ਬੋਰਡ ਨੇ ਅਪਣੇ ਅਧਿਕਾਰ ਖੇਤਰ ਦੀਆਂ ਜ਼ਮੀਨਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਹੈ। ਸੂਬੇ ਦੇ ਵਕਫ਼ ਬੋਰਡ ਨੇ ਨਮਾਜ਼ ਦੇ ਲਈ ਅਪਣੇ ਅਧਿਕਾਰ ਖੇਤਰ ਤਹਿਤ ਆਉਣ ਵਾਲੀਆਂ ਜ਼ਮੀਨਾਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕੀਤਾ ਹੈ।

woqf board to use its land for namaz in haryanawoqf board to use its land for namaz in haryana

ਬੋਰਡ ਦਾ ਕਹਿਣਾ ਹੈ ਕਿ ਸਿਰਫ਼ ਗੁੜਗਾਉਂ ਵਿਚ ਉਸ ਦੀਆਂ 20 ਅਜਿਹੀਆਂ ਜ਼ਮੀਨਾਂ ਹਨ, ਜਿਨ੍ਹਾਂ ਦੀ ਵਰਤੋਂ ਨਮਾਜ਼ ਲਈ ਹੋ ਸਕਦੀ ਹੈ। ਹਾਲਾਂਕਿ ਇਨ੍ਹਾਂ ਵਿਚੋਂ ਕੁੱਝ ਜ਼ਮੀਨਾਂ 'ਤੇ ਕਬਜ਼ਾ ਹੈ। ਹਰਿਆਣਾ ਵਕਫ਼ ਬੋਰਡ ਦੇ ਪ੍ਰਧਾਨ ਰਹੀਸ਼ ਖ਼ਾਨ ਨੇ ਦਸਿਆ ਕਿ ਅਸੀਂ ਸੂਬੇ ਵਿਚ ਇਨ੍ਹਾਂ ਇਲਾਕਿਆਂ ਵਿਚ ਅਪਣੀ ਸੰਪਤੀਆਂ ਦੀ ਪਛਾਣ ਕਰ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਜੁੰਮੇ ਦੀ ਨਮਾਜ਼ ਲਈ ਹੋ ਸਕਦੀ ਹੈ। 

woqf board to use its land for namaz in haryanawoqf board to use its land for namaz in haryana

ਦਸ ਦਈਏ ਕਿ ਹਾਲ ਹੀ ਵਿਚ ਗੁੜਗਾਉਂ ਵਿਚ ਕੁੱਝ ਇਲਾਕਿਆਂ ਵਿਚ ਖੁੱਲ੍ਹੀ ਜਗ੍ਹਾ 'ਤੇ ਜੁੰਮੇ ਦੀ ਨਮਾਜ਼ ਪੜ੍ਹੇ ਜਾਣ ਦਾ ਕੁੱਝ ਹਿੰਦੂਵਾਦੀ ਸੰਗਠਨਾਂ ਨੇ ਵਿਰੋਧ ਕੀਤਾ ਸੀ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਸੀ ਕਿ ਨਮਾਜ਼ ਮਸਜਿਦਾਂ ਅਤੇ ਈਦਗਾਹਾਂ ਵਿਚ ਹੀ ਪੜ੍ਹੀ ਜਾਣੀ ਚਾਹੀਦੀ ਹੈ। ਬਾਅਦ ਵਿਚ ਪ੍ਰਸ਼ਾਸਨ ਨੇ ਜੁੰਮੇ ਦੀ ਨਮਾਜ਼ ਲਈ ਕੁੱਝ ਸਥਾਨਾਂ ਦੀ ਪਛਾਣ ਕੀਤੀ। ਹਾਲਾਂਕਿ ਕੁੱਝ ਸੰਗਠਨ ਇਸ ਦਾ ਵਿਰੋਧ ਕਰ ਰਹੇ ਹਨ। 

woqf board to use its land for namaz in haryanawoqf board to use its land for namaz in haryana

ਰਹੀਸ਼ ਖ਼ਾਨ ਮੁਤਾਬਕ ਹਰਿਆਣਾ ਵਿਚ ਵਕਫ਼ ਬੋਰਡ ਕੋਲ ਕਰੀਬ 12 ਹਜ਼ਾਰ ਸੰਪਤੀਆਂ ਹਨ ਅਤੇ ਇਨ੍ਹਾਂ ਵਿਚੋਂ ਲਗਭਗ ਚਾਰ ਹਜ਼ਾਰ 'ਤੇ ਗ਼ੈਰਕਾਨੂੰਨੀ ਕਬਜ਼ਾ ਹੈ ਜੋ ਬੋਰਡ ਲਈ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਵਕਫ਼ ਸੰਪਤੀਆਂ ਦੇ ਲੀਜ਼ ਸਬੰਧੀ ਨਿਯਮਾਂ ਵਿਚ ਸਪੱਸ਼ਟਤਾ ਨਾ ਹੋਣ ਦੀ ਵਜ੍ਹਾ ਨਾਲ ਰਾਜ ਵਕਫ਼ ਬੋਰਡਾਂ ਨੂੰ ਕਾਫ਼ੀ ਦਿੱਕਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਘੱਟ ਗਿਣਤੀ ਕਾਰਜ ਮੰਤਰਾਲਾ ਨੇ ਲੀਜ਼ ਸਬੰਧੀ ਨਿਯਮਾਂ ਦੀ ਸਮੀਖਿਆ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement