16 ਸਾਲ ਤਕ ਭੁੱਖ ਹੜਤਾਲ ਕਰਨ ਵਾਲੀ ਇਰੋਮ ਸ਼ਰਮਿਲਾ ਦੇ ਘਰ ਆਈ ਦੁਗਣੀ ਖ਼ੁਸ਼ੀ
Published : May 13, 2019, 5:53 pm IST
Updated : May 13, 2019, 5:58 pm IST
SHARE ARTICLE
Irom Sharmila delivers twin girls in Bengaluru
Irom Sharmila delivers twin girls in Bengaluru

ਮਾਂ ਦਿਵਸ ਵਾਲੇ ਦਿਨ ਜੋੜੇ ਬੱਚਿਆਂ ਨੂੰ ਦਿੱਤਾ ਜਨਮ

ਬੰਗਲੁਰੂ : 16 ਸਾਲ ਤਕ ਭੁੱਖ ਹੜਤਾਲ ਕਰਨ ਵਾਲੀ ਇਰੋਮ ਸ਼ਰਮਿਲਾ ਨੇ ਮਾਂ ਦਿਵਸ ਦੇ ਦਿਨ ਐਤਵਾਰ ਨੂੰ ਜੋੜੇ ਬੱਚਿਆਂ ਨੂੰ ਜਨਮ ਦਿੱਤਾ। ਇਰੋਮ ਮਣੀਪੁਰ 'ਚ ਹਥਿਆਰਬੰਦ ਫ਼ੌਜ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਹਟਾਉਣ ਲਈ 16 ਸਾਲ ਤਕ ਭੁੱਖ ਹੜਤਾਲ ਕਰ ਚੁੱਕੀ ਹੈ। ਇਰੋਮ ਨੇ 48 ਸਾਲ ਦੀ ਉਮਰ 'ਚ ਜੋੜੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਰੋਮ ਨੇ ਬੰਗਲੁਰੂ ਦੇ ਹਸਪਤਾਲ 'ਚ ਲੜਕੀਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਨਾਂ ਨਿਕਸ ਸ਼ਾਖੀ ਅਤੇ ਆਟਮ ਤਾਰਾ ਰੱਖੇ ਗਏ ਹਨ।

Irom Sharmila Irom Sharmila

ਇਰੋਮ ਨੇ ਸਿਜੇਰੀਅਨ ਡਿਲੀਵਰੀ ਨਾਲ ਹਸਪਤਾਲ ਦੀ ਮੱਲੇਸ਼ਵਰਮ ਬਰਾਂਚ 'ਚ ਐਤਵਾਰ ਨੂੰ ਦੋ ਲੜਕੀਆਂ ਨੂੰ ਜਨਮ ਦਿੱਤਾ। ਡਾਕਟਰਾਂ ਮੁਤਾਬਕ ਉਹ ਇਰੋਮ ਸ਼ਰਮਿਲਾ ਦੇ ਆਪ੍ਰੇਸ਼ਨ ਦੀ ਅਗਲੇ ਹਫ਼ਤੇ ਦੀ ਪਲਾਨਿੰਗ ਕਰ ਰਹੇ ਸਨ ਪਰ ਸਨਿਚਰਵਾਰ ਰਾਤ ਨੂੰ ਤੇਜ਼ ਦਰਦ ਕਾਰਨ ਸ਼ਰਮਿਲਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਰੋਮ ਨੂੰ ਮੰਗਲਵਾਰ ਜਾਂ ਬੁਧਵਾਰ ਤਕ ਛੁੱਟੀ ਮਿਲ ਜਾਵੇਗੀ।

Irom Sharmila Irom Sharmila

ਜ਼ਿਕਰਯੋਗ ਹੈ ਕਿ ਮਣੀਪੁਰ 'ਚ ਆਰਮਡ ਫੋਰਸਿਜ਼ ਐਕਟ (ਅਫਸਪਾ) ਹਟਾਉਣ ਦੀ ਮੰਗ ਨੂੰ ਲੈ ਕੇ 16 ਸਾਲਾਂ ਤੱਕ ਸੰਘਰਸ਼ ਕਰਨ ਵਾਲੀ ਇਰੋਮ ਸ਼ਰਮਿਲਾ ਨੇ 9 ਅਗਸਤ 2018 ਨੂੰ  ਆਪਣੀ ਭੁੱਖ ਹੜਤਾਲ ਖ਼ਤਮ ਕੀਤੀ ਸੀ। ਸ਼ਰਮਿਲਾ ਨੇ ਨਵੰਬਰ 2000 'ਚ ਸੁਰੱਖਿਆ ਬਲਾਂ ਹੱਥੋਂ 10 ਨਾਗਰਿਕਾਂ ਦੀ ਮੌਤ ਮਗਰੋਂ ਅਫਸਪਾ ਹਟਾਉਣ ਦੀ ਮੰਗ ਕਰਦਿਆਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਭੁੱਖ ਹੜਤਾਲ 'ਤੇ ਬੈਠਣ ਦੇ ਤਿੰਨ ਦਿਨਾਂ ਮਗਰੋਂ ਹੀ ਉਨ੍ਹਾਂ ਨੂੰ ਮਣੀਪੁਰ ਸਰਕਾਰ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਕਿਹਾ ਕਿ ਜ਼ਮਾਨਤ ਬਾਂਡ ਕਰਨ ਮਗਰੋਂ ਉਹ ਜੋ ਚਾਹੇ ਕਰ ਸਕਦੀ ਹੈ।

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement