
ਮੋਦੀ ਬਾਲਾਕੋਟ ਏਅਰ ਸਟ੍ਰਾਈਕ 'ਤੇ ਬਿਆਨ ਦੇ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਟੀਵੀ ਇੰਟਰਵਿਊ ਵਿਚ ਪਾਕਿਸਤਾਨ ਖਿਲਾਫ਼ ਕੀਤੀ ਗਈ ਬਾਲਾਕੋਟ ਏਅਰ ਸਟ੍ਰਾਈਕ 'ਤੇ ਬਿਆਨ ਦੇ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਇੰਟਰਵਿਊ ਵਿਚ ਮੋਦੀ ਨੇ ਕਿਹਾ ਕਿ ਬਾਲਾਕੋਟ ਏਅਰ ਸਟ੍ਰਾਈਕ ਦੇ ਦਿਨ ਉਨ੍ਹਾਂ ਸੁਝਾਅ ਦਿੱਤਾ ਸੀ ਕਿ ਖਰਾਬ ਮੌਸਮ ਕਰਕੇ ਸਾਡੇ ਫਾਈਟਰ ਜਹਾਜ਼ ਰਡਾਰ ਦੀ ਪਕੜ ਵਿਚ ਆਉਣ ਤੋਂ ਬਚ ਸਕਦੇ ਹਨ।
Sir Sir @PMOIndia aapto ghazab ke Expert hain ,sir request hai CHOWKIDAR remove kardijiye aur Air Chief Marshal & Pradhan ......Kya tonic peeta hain aapke Batwa mein har department Ka FORMULA hai except Jobs,Economy,Industrial Growth,Agrarian problems (keep it up Mitro) https://t.co/wl561Jp1nI
— Asaduddin Owaisi (@asadowaisi) May 11, 2019
ਦੱਸ ਦਈਏ ਪੀਐਮ ਬੀਜੇਪੀ ਨੇ ਮੋਦੀ ਦੇ ਇਸ ਬਿਆਨ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਕੀਤਾ ਸੀ ਪਰ ਵਿਰੋਧੀ ਦਲਾਂ ਦੇ ਆਲੋਚਨਾ ਕਰਨ ਤੋਂ ਬਾਅਦ ਬੀਜੇਪੀ ਨੇ ਸੋਸ਼ਲ ਮੀਡੀਆ ਤੋਂ ਉਹ ਟਵੀਟ ਹਟਾ ਦਿੱਤਾ ਹੈ।
Tweet Bjp
AIMIM ਲੀਡਰ ਅਸਦੂਦੀਨ ਓਵੈਸੀ ਨੇ ਪੀਐਮ ਮੋਦੀ ਦੇ ਇਸ ਬਿਆਨ 'ਤੇ ਹਮਲਾ ਬੋਲਦਿਆਂ ਕਿਹਾ, 'ਸਰ ਤੁਸੀਂ ਤਾਂ ਗਜ਼ਬ ਦੇ ਮਾਹਰ ਹੋ, ਬੇਨਤੀ ਹੈ ਕਿ ਚੌਕੀਦਾਰ ਸ਼ਬਦ ਹਟਾ ਕੇ ਏਅਰ ਚੀਫ ਮਾਰਸ਼ਲ ਜਾਂ ਪ੍ਰਧਾਨ...ਕੀ ਟਾਨਿਕ ਪੀਂਦੇ ਹੋ,
Congress Tweet
ਤੁਹਾਡੇ ਕੋਲ ਹਰ ਵਿਭਾਗ ਦਾ ਫਾਰਮੂਲਾ ਹੈ ਸਿਵਾਏ ਨੌਕਰੀ, ਉਦਯੋਗਿਕ ਵਿਕਾਸ, ਖੇਤੀ ਦੇ ਸਮੱਸਿਆ ਤੋਂ ਇਲਾਵਾ।' ਸੀਪੀਐਮ ਜਨਰਨ ਸਕੱਤਰ ਸੀਤਾਰਾਮ ਯੇਚੂਰੀ ਨੇ ਪੀਐਮ ਮੋਦੀ 'ਤੇ ਸਖ਼ਤ ਸ਼ਬਦਾਂ ਵਿਚ ਹਮਲਾ ਬੋਲਿਆ।
Bjp Tweet
ਉਨ੍ਹਾਂ ਲਿਖਿਆ ਕੇ ਮੋਦੀ ਦੇ ਸ਼ਬਦ ਸ਼ਰਮਿੰਦਾ ਕਰਨ ਵਾਲੇ ਹਨ ਕਿਉਂਕਿ ਇਹ ਸਾਡੀ ਹਵਾਈ ਫੌਜ ਨੂੰ ਗੈਰ-ਪੇਸ਼ਾਵਾਰ ਦੱਸਦਾ ਹੈ। ਉਹ ਜੋ ਬੋਲ ਰਹੇ ਹਨ, ਉਹ ਦੇਸ਼ ਵਿਰੋਧੀ ਹੈ। ਇਸ ਤੋਂ ਇਲਾਵਾ ਆਈਏਐਸ ਦੀ ਨੌਕਰੀ ਛੱਡ ਕੇ ਸਿਆਸਤ ਵਿਚ ਆਏ ਸ਼ਾਹ ਫੈਜ਼ਲ ਨੇ ਵੀ ਸ਼ਾਇਰਾਨਾ ਅੰਦਾਜ਼ ਵਿਚ ਪੀਐਮ ਮੋਦੀ 'ਤੇ ਤੰਜ਼ ਕੱਸਿਆ।
Sitaram Yechury Tweet