
ਇਸ ਤੋਂ ਬਾਅਦ ਰੋਹਿਤ ਦੇ ਬਿਆਨ ਤੇ ਰਾਸ਼ਟਰੀ ਉਪ ਪ੍ਰਧਾਨ ਅਤੇ ਮੱਧ ਪ੍ਰਦੇਸ਼ ਭਾਜਪਾ...
ਨਵੀਂ ਦਿੱਲੀ: ਕੋਵਿਡ-19 ਨਾਲ ਨਜਿੱਠਣ ਲਈ ਦੇਸ਼ਭਰ ਵਿਚ 17 ਮਈ ਤਕ ਲਾਕਡਾਊਨੁ ਲਗਾਇਆ ਗਿਆ ਹੈ। ਇਸ ਕਾਰਨ ਥਾਂ-ਥਾਂ ਫਸੇ ਮਜ਼ਦੂਰਾਂ ਦੇ ਘਰ ਜਾਣ ਦੇ ਟ੍ਰੇਨ ਦੇ ਕਿਰਾਏ ਦਾ ਖਰਚ ਦੇਣ ਦਾ ਐਲਾਨ ਕਾਂਗਰਸ ਨੇ ਕੀਤਾ ਸੀ। ਇਸ ਤੇ ਭਾਰਤੀ ਜਨਤਾ ਜੁਵਾ ਮੋਰਚਾ ਦੇ ਕਾਰਕੁਨ ਰੋਹਿਤ ਚਹਲ ਨੇ ਰਾਹੁਲ ਗਾਂਧੀ ਨੂੰ ਹਾਸੋ-ਹੀਣ ਵਿਚ ਲਿਆ।
Tweet
ਇਸ ਤੋਂ ਬਾਅਦ ਰੋਹਿਤ ਦੇ ਬਿਆਨ ਤੇ ਰਾਸ਼ਟਰੀ ਉਪ ਪ੍ਰਧਾਨ ਅਤੇ ਮੱਧ ਪ੍ਰਦੇਸ਼ ਭਾਜਪਾ ਦੇ ਬੁਲਾਰੇ ਰਾਹੁਲ ਕੋਠਾਰੀ ਨੇ ਟਵੀਟ ਕਰ ਕੇ ਇਸ ਦਾ ਮਜ਼ਾਕ ਬਣਾਇਆ। ਉਹਨਾਂ ਲਿਖਿਆ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਵਿਆਹ ਦਾ ਖਰਚ BJYM ਚੁੱਕੇਗਾ। ਉਸ ਤੋਂ ਬਾਅਦ ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਨੇ ਭਾਜਪਾ ਤੇ ਕਰਾਰਾ ਵਾਰ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਪਹਿਲਾਂ ਅਪਣੇ ਨੇਤਾਵਾਂ ਦਾ ਧਿਆਨ ਰੱਖੇ।
Tweet
ਰਾਹੁਲ ਕੋਠਾਰੀ ਦਾ ਟਵੀਟ ਸਾਂਝਾ ਕਰਦਿਆਂ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬੇਟੇ ਨੇ ਰਾਹੁਲ ਗਾਂਧੀ ਦੇ ਵਿਆਹ ਲਈ ਪੈਸੇ ਦੇਣ ਦਾ ਐਲਾਨ ਕੀਤਾ। ਮੰਤਰੀ ਤੋਮਰ ਦੇ ਬੇਟੇ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਨੇ ਕਿਹਾ ਕਿ ਮੇਰੇ ਵੱਲੋਂ 21,000 ਰੁਪਏ। BJYM ਨੇਤਾਵਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਭਾਜਪਾ ਆਗੂ ਹਮੇਸ਼ਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਆਹ 'ਤੇ ਹਮਲੇ ਕਰਦੇ ਰਹੇ ਹਨ।
Passengers Special trains
ਕਾਂਗਰਸ ਨੇਤਾਵਾਂ ਨੇ ਸਲਾਹ ਦਿੱਤੀ ਹੈ ਕਿ ਭਾਜਪਾ ਲੋਕਾਂ ਨੂੰ ਆਪਣੇ ਨੇਤਾਵਾਂ ਦੀ ਚਿੰਤਾ ਕਰਨੀ ਚਾਹੀਦੀ ਹੈ। ਜਿਹਨਾਂ ਦਾ ਵਿਆਹ ਨਹੀਂ ਹੋਇਆ ਪਹਿਲਾਂ ਉਹਨਾਂ ਦੀ ਕਰਾਓ। ਕਾਂਗਰਸੀ ਆਗੂ ਪੈਸੇ ਦੀ ਸਮੱਸਿਆ ਨਹੀਂ ਆਉਣ ਦੇਣਗੇ। ਦਸ ਦਈਏ ਕਿ ਭਾਰਤੀ ਰੇਲਵੇ ਨੇ 12 ਮਈ ਤੋਂ ਵਿਸ਼ੇਸ਼ ਰੇਲ ਗੱਡੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਐਡਵਾਂਸ ਟਿਕਟ ਬੁਕਿੰਗ ਵੀ ਸ਼ੁਰੂ ਹੋ ਗਈ ਹੈ।
Trains
ਭਾਰਤੀ ਰੇਲਵੇ ਦੇ ਅਨੁਸਾਰ 80 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਵਿਸ਼ੇਸ਼ ਰੇਲ ਗੱਡੀਆਂ ਲਈ ਟਿਕਟਾਂ ਬੁੱਕ ਕੀਤੀਆਂ ਹਨ। ਇਸ ਦੇ ਅਨੁਸਾਰ ਹੁਣ ਤੱਕ 16.15 ਕਰੋੜ ਰੁਪਏ ਦੀਆਂ 45,000 ਤੋਂ ਵੱਧ ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਰੇਲਵੇ ਨੇ ਇਹ ਜਾਣਕਾਰੀ ਦਿੱਲੀ ਤੋਂ ਮੱਧ ਪ੍ਰਦੇਸ਼ ਦੇ ਬਿਲਾਸਪੁਰ ਜਾਣ ਵਾਲੀ ਪਹਿਲੀ ਰੇਲਗੱਡੀ ਤੋਂ ਕੁਝ ਘੰਟੇ ਪਹਿਲਾਂ ਦਿੱਤੀ।
Train
ਦੱਸ ਦਈਏ ਕਿ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦੀ ਬੁਕਿੰਗ ਸ਼ਾਮ ਛੇ ਵਜੇ ਸ਼ੁਰੂ ਹੋਈ ਸੀ। ਰੇਲਵੇ ਨੇ ਕਿਹਾ ਕਿ ਹੁਣ ਤੱਕ ਅਗਲੇ ਸੱਤ ਦਿਨਾਂ ਲਈ 16,15 ਕਰੋੜ ਰੁਪਏ ਦੀ 45,533 (ਪੀ.ਐਨ.ਆਰ.) ਬੁਕਿੰਗ ਹੋ ਚੁੱਕੀ ਹੈ। ਇਨ੍ਹਾਂ ਟਿਕਟਾਂ ‘ਤੇ ਤਕਰੀਬਨ 82,317 ਲੋਕ ਯਾਤਰਾ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।