
ਸੁਪਰੀਮ ਕੋਰਟ ਦੇ ਇਤਿਹਾਸ ਵਿਚ ਕੋਰੋਨਾ ਇਕ ਨਵਾਂ ਮੋੜ, ਨਵਾਂ ਅਭਿਆਸ ਲਿਆ...
ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਜ਼ਿੰਦਗੀ ਜੀਉਣ ਦਾ ਤਰੀਕਾ ਬਦਲ ਦਿੱਤਾ ਹੈ। ਇੱਥੋਂ ਤਕ ਕਿ ਗੱਲਬਾਤ ਦਾ ਸਲੀਕਾ ਵੀ ਬਦਲ ਦਿੱਤਾ ਹੈ। ਆਮ ਆਦਮੀ ਤੋਂ ਲੈ ਕੇ ਖਾਸ ਆਦਮੀ ਤਕ ਅਲੱਗ ਹੀ ਰੰਗ-ਰੂਪ ਵਿਚ ਨਜ਼ਰ ਆ ਰਹੇ ਹਨ। ਇਸ ਦੇ ਚਲਦੇ ਸਾਵਧਾਨੀ ਦੇ ਤੌਰ ਤੇ ਸੁਪਰੀਮ ਕੋਰਟ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਕੋਰਟ ਜਲਦੀ ਹੀ ਜੱਜਾਂ ਅਤੇ ਵਕੀਲਾਂ ਲਈ ਡ੍ਰੈਸ ਜਾਰੀ ਕਰਨ ਜਾ ਰਿਹਾ ਹੈ।
Dress
ਸੁਪਰੀਮ ਕੋਰਟ ਦੇ ਇਤਿਹਾਸ ਵਿਚ ਕੋਰੋਨਾ ਇਕ ਨਵਾਂ ਮੋੜ, ਨਵਾਂ ਅਭਿਆਸ ਲਿਆ ਚੁੱਕਾ ਹੈ। ਸੁਪਰੀਮ ਕੋਰਟ ਦੇ ਜੱਜ ਮੁਕੱਦਮਿਆਂ ਦੀ ਸੁਣਵਾਈ ਦੌਰਾਨ ਕੋਟ, ਜੈਕੇਟ ਅਤੇ ਗਾਊਨ ਨਹੀਂ ਪਹਿਨ ਰਹੇ ਹਨ। ਚੀਫ਼ ਜੱਜ ਸ਼ਰਦ ਅਰਵਿੰਦ ਬੋਬਡੇ ਨੇ ਬੁੱਧਵਾਰ ਨੂੰ ਸੁਣਵਾਈ ਦੌਰਾਨ ਕਿਹਾ ਕਿ ਜਲਦੀ ਹੀ ਕੋਰੋਨਾ ਸੰਕਟ ਬਣੇ ਰਹਿਣ ਤਕ ਜੱਜਾਂ ਅਤੇ ਵਕੀਲਾਂ ਲਈ ਡ੍ਰੈਸ ਕੋਡ ਦਾ ਆਦੇਸ਼ ਜਾਰੀ ਕੀਤਾ ਜਾਵੇਗਾ।
Judge
ਜਸਟਿਸ ਬੌਬਡੇ ਨੇ ਕਿਹਾ ਕਿ ਮਾਹਰਾਂ ਦੀ ਰਾਇ ਅਤੇ ਸਲਾਹ ਅਨੁਸਾਰ ਭਾਰੀ ਅਤੇ ਫੈਲਣ ਵਾਲੇ ਕੱਪੜਿਆਂ ਨਾਲ ਕੋਰੋਨਾ ਵਾਇਰਸ ਆਸਾਨੀ ਨਾਲ ਫੈਲਦਾ ਹੈ। ਇਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਬੁੱਧਵਾਰ ਦੀ ਸੁਣਵਾਈ ਵਿਚ ਇਸ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਿਆ। ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਜੱਜ ਕਾਲੀ ਪੈਂਟ, ਸਫ਼ੇਦ ਸ਼ਰਟ ਅਤੇ ਜੁਡੀਸ਼ੀਅਲ ਨੇਕਬੈਂਡ ਪਹਿਨ ਕੇ ਹੀ ਬੈਠੇ।
Photo
ਪਹਿਲੀ ਵਾਰ ਬਿਨਾਂ ਗਾਊਨ, ਕੋਟ ਅਤੇ ਜੈਕੇਟ ਪਹਿਨੇ ਜੱਜ ਬੈਂਚ ਵਿਚ ਸ਼ਾਮਲ ਹੋਏ ਹਨ। ਇਸ ਤੋਂ ਬਾਅਦ ਅਗਲੀ ਸੁਣਵਾਈ ਵਿਚ ਸਾਲੀਸਿਟਰ ਜਨਰਲ ਤੁਸ਼ਾਰ ਮਿਹਤਾ ਵੀ ਸਫ਼ੇਦ ਸ਼ਰਟ ਅਤੇ ਨੈਕਬੈਂਡ ਵਿਚ ਨਜ਼ਰ ਆਏ। ਇੰਨਾ ਹੀ ਨਹੀਂ ਤੁਸ਼ਾਰ ਮਿਹਤਾ ਨੇ ਦੁਸ਼ਯੰਤ ਦਵੇ ਨੂੰ ਇਹ ਵੀ ਕਿਹਾ ਕਿ ਦੇਖੋ ਸੁਪਰੀਮ ਕੋਰਟ ਉਹਨਾਂ ਦਾ ਧਿਆਨ ਰੱਖਦਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਸਾਰੇ ਦੇਸ਼ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ। ਸੁਪਰੀਮ ਕੋਰਟ ਦਾ ਕੈਂਪਸ ਵੀ ਬੰਦ ਹੈ।
Lawyer
ਵੀਡੀਓ ਕਾਨਫਰੰਸਿੰਗ ਰਾਹੀਂ ਅਹਿਮ ਕੇਸਾਂ ਦੀ ਸੁਣਵਾਈ ਹੋ ਰਹੀ ਹੈ। ਦਸ ਦਈਏ ਕਿ ਦੇਸ਼ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋਇਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 3525 ਨਵੇਂ ਕੇਸ ਸਾਹਮਣੇ ਆਏ ਹਨ ਅਤੇ 122 ਲੋਕਾਂ ਦੀ ਮੌਤ ਹੋ ਗਈ ਹੈ।
Photo
ਇਸ ਤੋਂ ਬਾਅਦ ਦੇਸ਼ ਭਰ ਵਿਚ ਕੋਰੋਨਾ ਸਕਾਰਾਤਮਕ ਕੇਸਾਂ ਦੀ ਕੁਲ ਗਿਣਤੀ 74,281 ਹੋ ਗਈ ਹੈ ਜਿਨ੍ਹਾਂ ਵਿਚੋਂ 47,480 ਐਕਟਿਵ ਹਨ, 24,386 ਲੋਕ ਠੀਕ ਹੋ ਚੁੱਕੇ ਹਨ ਜਾਂ ਹਸਪਤਾਲ ਤੋਂ ਛੁੱਟੀ ਲੈ ਚੁੱਕੇ ਹਨ ਅਤੇ 2415 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿਚ 152, ਆਂਧਰਾ ਪ੍ਰਦੇਸ਼ ਵਿਚ 48, ਕਰਨਾਟਕ ਵਿਚ 26 ਨਵੇਂ ਕੇਸ ਦਰਜ ਕੀਤੇ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।