
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ (Corona Virus) ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ (Corona Virus) ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਂਕਿ, ਇਨ੍ਹਾਂ ਸਾਰੇ ਮਾਮਲਿਆਂ ਵਿਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ. ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਇਦ ਘੱਟ ਅਤੇ ਚੰਗੀ ਇਮਿਊਨਿਟੀ ਕਾਰਨ ਬੱਚੇ ਇਸ ਦਾ ਸ਼ਿਕਾਰ ਘੱਟ ਹੋ ਰਹੇ ਹਨ।
Photo
ਹਾਲਾਂਕਿ ਬੱਚਿਆਂ ਵਿਚ ਵੀ ਇਸ ਬਿਮਾਰੀ ਦੇ ਲੱਛਣ ਕਾਫੀ ਦੇਰ ਨਾਲ ਸਾਹਮਣੇ ਆ ਰਹੇ ਹਨ। 'ਮਾਰਡੋਕ ਚਿਲਡਰਨ ਰਿਸਰਚ ਇੰਸਟੀਚਿਊਟ' (ਐਮਸੀਆਰਆਈ) ਦੀ ਰਿਪੋਰਟ ਅਨੁਸਾਰ, ਜ਼ਿਆਦਾ ਉਮਰ ਦੇ ਲੋਕਾਂ ਦੇ ਮੁਕਾਬਲੇ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਘੱਟ ਹੋ ਰਹੇ ਹਨ।
Photo
ਐਮਸੀਆਰਆਈ ਦੇ ਡਾਕਟਰ ਕਸਟਰਨ ਪੈਰੇਟ ਦਾ ਕਹਿਣਾ ਹੈ ਕਿ ਬੱਚਿਆਂ ਵਿਚ ਦਿਖਾਈ ਦੇਣ ਵਾਲੇ ਆਮ ਲੱਛਣਾਂ ਨੂੰ ਨਜ਼ਰ ਅੰਦਾਜ਼ ਨਾ ਕਰੋ।
ਇਕ ਹੋਰ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਬੱਚਿਆਂ ਵਿਚ ਕਈ ਤਰ੍ਹਾਂ ਦੇ ਲੱਛਣ ਦੇਖੇ ਗਏ ਹਨ। ਕੋਵਿ਼ਡ-19 (Covid 19) ਦੀ ਚਪੇਟ ਵਿਚ ਆਉਣ ਤੋਂ ਬਾਅਦ ਬੱਚਿਆਂ ਨੂੰ ਉਲਟੀ, ਡਾਇਰੀਆ ਅਤੇ ਪੇਟ ਵਿਚ ਦਰਦ ਦੀ ਸਮੱਸਿਆ ਹੋ ਸਕਦੀ ਹੈ।
Photo
ਇਸ ਤੋਂ ਇਲਾਵਾ ਬੱਚਿਆਂ ਨੂੰ ਤੇਜ਼ ਬੁਖ਼ਾਰ ਅਤੇ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ, ਜੋ ਕਿ ਕੋਰੋਨਾ ਦਾ ਸਭ ਤੋਂ ਖ਼ਾਸ ਲੱਛਣ ਹੈ। ਸਿਹਤ ਮਾਹਰਾਂ ਦੀ ਰਾਇ ਹੈ ਕਿ ਕੋਰੋਨਾ ਤੋਂ ਬਚਣ ਲਈ ਲੌਕਡਾਊਨ ਵਿਚ ਬੱਚਿਆਂ ਨੂੰ ਡਾਈਟ ਵਿਚ ਹੈਲਦੀ ਚੀਜ਼ਾਂ ਖਾਣ ਨੂੰ ਦਿਓ।
Photo
ਉਹਨਾਂ ਦੀ ਡਾਈਟ ਵਿਚ ਹਰੀਆਂ ਸਬਜ਼ੀਆਂ, ਫਲ, ਦੁੱਧ, ਅੰਡੇ ਅਤੇ ਸਬਜ਼ੀਆਂ ਦਾ ਸੂਪ ਆਦਿ ਚੀਜ਼ਾਂ ਨੂੰ ਸ਼ਾਮਲ ਕਰੋ। ਘਰ ਵਿਚ ਬੱਚਿਆਂ ਦੀ ਸਾਫ-ਸਫਾਈ ਦਾ ਖ਼ਾਸ ਖਿਆਲ ਰੱਖੋਂ। ਇਸ ਦੇ ਨਾਲ ਹੀ ਉਹਨਾਂ ਨੂੰ ਸਮਾਜਕ ਦੂਰੀ, ਮਾਸਕ ਅਤੇ ਹੱਥ ਧੋਣ ਆਦਿ ਜ਼ਰੂਰੀ ਗੱਲਾਂ ਦੀ ਜਾਣਕਾਰੀ ਦਿਓ।