150 ਲੋਕਾਂ ਨੂੰ ਹਸਪਤਾਲ ਵਿਚੋਂ ਸੁਰੱਖਿਅਤ ਬਾਹਰ ਕੱਢਿਆ...
ਮਾਸਕੋ: ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਵਿੱਚ ਸਥਿਤ ਇੱਕ ਹਸਪਤਾਲ ’ਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਹਸਪਤਾਲ ਦੇ ਆਈਸੀਯੂ ਵਿੱਚ ਓਵਰਲੋਡਿਡ ਵੈਂਟੀਲੇਟਰ ( Overloaded Ventilator) ਵਿੱਚ ਅਚਾਨਕ ਅੱਗ ਲੱਗਣ ਕਾਰਨ ਪੰਜ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।
150 ਲੋਕਾਂ ਨੂੰ ਹਸਪਤਾਲ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਦੀ ਜਾਣਕਾਰੀ ਰੂਸ (Russia) ਨਿਊਜ਼ ਏਜੰਸੀ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸੇਂਟ ਜਾਰਜ ਦੇ ਹਸਪਤਾਲ ਵਿਚ ਵੈਂਟੀਲੇਟਰ ਮਸ਼ੀਨਾਂ ‘ਤੇ ਰੱਖੇ ਪੰਜ ਮਰੀਜ਼ਾਂ ਦੀ ਇਸ ਅੱਗ ਵਿੱਚ ਮੌਤ ਹੋ ਗਈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਉਹਨਾਂ ਅੱਗੇ ਦਸਿਆ ਕਿ ਅੱਗ ਦਸ ਵਰਗ ਮੀਟਰ ਤੱਕ ਫੈਲ ਗਈ।
ਨਾਲ ਹੀ ਇਹ ਵੀ ਦੱਸਿਆ ਗਿਆ ਕਿ ਹਸਪਤਾਲ ਵਿਚੋਂ 150 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਵੈਂਟੀਲੇਟਰ ਮਸ਼ੀਨਾਂ ਵਿੱਚ ਇੱਕ ਸ਼ੋਰਟ ਸਰਕਟ ਅੱਗ ਦਾ ਕਾਰਨ ਹੋ ਸਕਦਾ ਹੈ। ਮਾਰਚ ਦੇ ਮਹੀਨੇ ਤੋਂ ਸੇਂਟ ਜਾਰਜ ਦੇ ਹਸਪਤਾਲ ‘ਚ ਕੋਰੋਨਾ ਵਾਇਰਸ (CoronaVirus) ਦੇ ਮਰੀਜ਼ਾਂ ਦੇ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ।
ਰੂਸ ਵਿਚ ਕੋਵਿਡ-19 ਮਹਾਂਮਾਰੀ ਲਗਾਤਾਰ ਵਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਸਕਾਰਾਤਮਕ ਮਾਮਲਿਆਂ ਦੇ ਮਾਮਲੇ ਵਿਚ, ਰੂਸ ਅਮਰੀਕਾ ਅਤੇ ਸਪੇਨ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਕੋਰੋਨਾ ਸੰਕਟ ਮੰਗਲਵਾਰ ਨੂੰ ਰੂਸ ਲਈ ਦੋ ਬੁਰੀਆਂ ਖ਼ਬਰਾਂ ਨਾਲ ਹੋਰ ਖਤਰਨਾਕ ਬਣ ਗਿਆ।
ਪਹਿਲੀ ਖ਼ਬਰ: ਸੇਂਟ ਪੀਟਰਸਬਰਗ (Petersburg) ਦੇ ਸੇਂਟ ਜਾਰਜ ਹਸਪਤਾਲ ਵਿਖੇ ਅੱਗ ਲੱਗਣ ਕਾਰਨ ਪੰਜ ਕੋਰੋਨਾ ਵਾਇਰਸ ਮਰੀਜ਼ ਜੋ ਵੈਂਟੀਲੇਟਰਾਂ ਤੇ ਸਨ, ਦੀ ਮੌਤ ਹੋ ਗਈ। ਅੱਗ ਇਕ ਤੀਬਰ ਦੇਖਭਾਲ ਯੁਨਿਟ ਵਿਚ ਲੱਗੀ ਅਤੇ ਅੱਧੇ ਘੰਟੇ ਵਿਚ ਲੱਗੀ ਹੋਈ ਸੀ। ਇਸਦੇ ਪਿੱਛੇ ਕਾਰਨ ਵੈਂਟੀਲੇਟਰ ਵਿੱਚ ਖਰਾਬੀ ਦੱਸਿਆ ਗਿਆ।
ਉੱਥੇ ਹੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ, ਦਿਮਿਤਰੀ ਪੇਸਕੋਵ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੇਸਕੋਵ 2000 ਦੇ ਸ਼ੁਰੂ ਤੋਂ ਹੀ ਪੁਤਿਨ ਨਾਲ ਕੰਮ ਕਰ ਰਿਹਾ ਹੈ ਅਤੇ 2008 ਤੋਂ ਉਸ ਦਾ ਬੁਲਾਰਾ ਰਿਹਾ ਹੈ। ਦਿਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਟਾਸ ਨਿਊਜ਼ ਏਜੰਸੀ ਨੂੰ ਦੱਸਿਆ ਉਹ ਬਿਮਾਰ ਹੈ। ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਪੇਸਕੋਵ ਦੀ ਸਥਿਤੀ ਕਿੰਨੀ ਗੰਭੀਰ ਹੈ ਕਿਉਂਕਿ ਰੂਸ ਵਿੱਚ ਵੀ ਕੋਈ ਲੱਛਣ ਨਾ ਹੋਣ ਵਾਲੇ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਿਖਾਇਲ ਵੀ ਕੋਰੋਨਾ ਸਕਾਰਾਤਮਕ ਪਾਏ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।