ਖ਼ਬਰਾਂ |

ਤਾਜ਼ਾ |

Dust Storm: ਮੁੰਬਈ ’ਚ ਧੂੜ ਭਰੇ ਤੂਫਾਨ ਦੀ ਤਬਾਹੀ; 100 ਫੁੱਟ ਉੱਚਾ ਬਿਲਬੋਰਡ ਡਿੱਗਣ ਕਾਰਨ ਕਈ ਜ਼ਖ਼ਮੀ
Published : May 13, 2024, 6:38 pm IST
Updated : May 13, 2024, 6:38 pm IST
SHARE ARTICLE
Massive Dust Storm, Season's First Rain In Mumbai
Massive Dust Storm, Season's First Rain In Mumbai

ਹਵਾਈ ਸੇਵਾਵਾਂ ਠੱਪ

Dust Storm: ਮੁੰਬਈ ਇਸ ਸੀਜ਼ਨ ਵਿਚ ਪਹਿਲੀ ਵਾਰ ਬਾਰਸ਼ ਦੇ ਨਾਲ ਭਿਆਨਕ ਧੂੜ ਭਰੇ ਤੂਫਾਨ ਨਾਲ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਅਸਮਾਨ 'ਚ ਹਨੇਰਾ ਛਾ ਗਿਆ। ਮੀਂਹ ਕਾਰਨ ਮੁੰਬਈ ਦੇ ਲੋਕਾਂ ਨੂੰ ਰਾਹਤ ਮਿਲੀ ਪਰ ਤੂਫਾਨ ਕਾਰਨ ਕੁੱਝ ਥਾਵਾਂ 'ਤੇ ਤਬਾਹੀ ਦੀਆਂ ਖਬਰਾਂ ਵੀ ਹਨ।

ਤੂਫਾਨ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਚਾਨਕ ਮੌਸਮ ਬਦਲਣ ਕਾਰਨ ਕਈ ਥਾਵਾਂ 'ਤੇ ਸੜਕਾਂ 'ਤੇ ਆਵਾਜਾਈ ਰੁਕ ਗਈ। ਤੂਫਾਨ ਤੋਂ ਬਚਣ ਲਈ ਲੋਕਾਂ ਨੇ ਕਈ ਥਾਵਾਂ 'ਤੇ ਪਨਾਹ ਲਈ। ਮੁੰਬਈ ਦੇ ਘਾਟਕੋਪਰ 'ਚ ਤੂਫਾਨ ਕਾਰਨ 100 ਫੁੱਟ ਉੱਚਾ ਬਿਲਬੋਰਡ ਉਖੜ ਕੇ ਡਿੱਗ ਗਿਆ। ਦਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਕਈ ਵਾਹਨ ਅਤੇ ਕਈ ਲੋਕ ਫਸੇ ਹੋਏ ਹਨ। ਹਾਲਾਂਕਿ ਅਜੇ ਤਕ ਇਸ ਘਟਨਾ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਅਤੇ ਬਚਾਅ ਕਾਰਜ ਜਾਰੀ ਹਨ।

ਮੁੰਬਈ ਦੇ ਘਾਟਕੋਪਰ, ਬਾਂਦਰਾ ਕੁਰਲਾ, ਧਾਰਾਵੀ ਇਲਾਕਿਆਂ 'ਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਦੌਰਾਨ ਮੁੰਬਈ ਹਵਾਈ ਅੱਡੇ 'ਤੇ ਹਵਾਈ ਸੇਵਾਵਾਂ ਦਾ ਸੰਚਾਲਨ ਅਸਥਾਈ ਤੌਰ 'ਤੇ ਮੁਅੱਤਲ ਕਰ ਦਿਤਾ ਗਿਆ ਹੈ। ਹਵਾਈ ਅੱਡਾ ਅਥਾਰਟੀ ਨੇ ਕਿਹਾ ਕਿ ਤੂਫਾਨ ਦੌਰਾਨ 15 ਉਡਾਣਾਂ ਬਦਲੀਆਂ ਗਈਆਂ ਸਨ। ਇਸ ਤੋਂ ਬਾਅਦ ਸ਼ਾਮ 5:03 ਵਜੇ ਹਵਾਈ ਸੇਵਾਵਾਂ ਦਾ ਸੰਚਾਲਨ ਸ਼ੁਰੂ ਹੋ ਗਿਆ। ਦਰਅਸਲ, ਪਿਛਲੇ ਹਫਤੇ ਮੁੰਬਈ ਏਅਰਪੋਰਟ 'ਤੇ ਪ੍ਰੀ-ਮਾਨਸੂਨ ਰਨਵੇਅ ਦੇ ਰੱਖ-ਰਖਾਅ ਦਾ ਕੰਮ ਕੀਤਾ ਗਿਆ ਸੀ।

(For more Punjabi news apart from Massive Dust Storm, Season's First Rain In Mumbai, stay tuned to Rozana Spokesman)

 

SHARE ARTICLE

ਏਜੰਸੀ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement