ਪਾਕਿਸਤਾਨ ਵੱਲੋਂ ਵਾਰ ਵਾਰ ਸੀਜ਼ਫਾਇਰ ਦੀ ਉਲੰਘਣਾ, 4 ਜਵਾਨ ਸ਼ਹੀਦ, 3 ਜ਼ਖਮੀ
Published : Jun 13, 2018, 10:16 am IST
Updated : Jun 13, 2018, 10:16 am IST
SHARE ARTICLE
Pakistan violates repeated Ceasefire
Pakistan violates repeated Ceasefire

ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਬੁਜ਼ਦਿਲਾਂ ਵਾਲੀ ਹਰਕਤ ਕਰ ਦਿੱਤੀ ਹੈ।

ਸ਼੍ਰੀਨਗਰ, ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਬੁਜ਼ਦਿਲਾਂ ਵਾਲੀ ਹਰਕਤ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਦੇ ਸਾਂਬੇ ਜਿਲ੍ਹੇ ਦੇ ਚਾਂਬਲਿਆਲ ਸੈਕਟਰ ਵਿਚ ਪਾਕਿਸਤਾਨ ਵਲੋਂ ਕੀਤੇ ਗਏ ਸੀਜ਼ਫਾਇਰ ਉਲੰਘਣਾ ਵਿਚ ਬੀਐਸਐਫ ਦੇ ਚਾਰ ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਦੇ ਵਿਚ 3 ਜਵਾਨ ਗੰਭੀਰ ਰੂਪ ਵਿਚ ਜ਼ਖਮੀ ਵੀ ਹੋਏ ਹਨ।  

Jammu & KashmirJammu & Kashmirਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਰੇਂਜਰਸ ਨੇ ਮੰਗਲਵਾਰ ਦੀ ਰਾਤ ਸੀਜ਼ਫਾਇਰ ਦੀ ਉਲੰਘਣਾ ਕੀਤੀ ਅਤੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਬੀਐਸਐਫ ਦੇ ਜਵਾਨ ਪਾਕਿਸਤਾਨੀ ਗੋਲੀਬਾਰੀ ਦਾ ਮੁੰਹਤੋੜ ਜਵਾਬ  ਦੇ ਰਹੇ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਿਹੜੇ 4 ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਵਿਚ ਇੱਕ ਅਸਿਸਟੈਂਟ ਕਮਾਂਡਰ ਵੀ ਸੀ।

Jammu & KashmirJammu & Kashmirਇਹ ਸਾਰੇ ਭਾਰਤੀ ਜਵਾਨ ਪਾਕਿਸਤਾਨੀ ਗੋਲੀਬਾਰੀ ਵਿਚ ਸ਼ਹੀਦ ਹੋਏ ਹਨ। ਬੀਐਸਐਫ ਦੇ ਸੂਤਰਾਂ ਮੁਤਾਬਕ, ਬੁੱਧਵਾਰ ਨੂੰ ਰਾਮਗੜ੍ਹ ਸੈਕਟਰ ਦੇ ਬਾਬਾ ਚਮਲਿਆਲ ਜਾਂਚ ਚੌਕੀ ਨੂੰ ਨਿਸ਼ਾਨਾ ਬਣਾਕੇ ਕੀਤੀ ਗਈ ਗੋਲਾਬਾਰੀ ਵਿਚ ਸਹਾਇਕ ਕਮਾਂਡੇਂਟ ਜਤਿੰਦਰ ਸਿੰਘ, ਸਬ ਇੰਸਪੈਕਟਰ ਰਜਨੀਸ਼ ਕੁਮਾਰ, ਏਐਸਆਈ ਰਾਮ ਨਿਵਾਸ ਅਤੇ ਕਾਂਸਟੇਬਲ ਹੰਸਰਾਜ ਸ਼ਹੀਦ ਹੋ ਗਏ। ਜ਼ਖਮੀਆਂ ਨੂੰ ਜੰਮੂ ਦੇ ਸਤਵਾੜੀ ਦੇ ਫੌਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

Jammu & KashmirJammu & Kashmirਰਾਮਗੜ੍ਹ ਸੈਕਟਰ ਵਿਚ ਬਾਬਾ ਚਮਲਿਆਲ ਦੇ ਸਲਾਨਾ ਸਮਾਗਮ ਤੋਂ ਪਹਿਲਾਂ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। ਦਸ ਦਈਏ ਕਿ ਮੰਗਲਵਾਰ ਨੂੰ ਅਤਿਵਾਦੀਆਂ ਨੇ ਪੁਲਵਾਮਾ ਦੇ ਕੋਰਟ ਕੰਪਲੈਕਸ ਵਿਚ ਪੁਲਿਸ ਗਾਰਡ ਪੋਸਟ ਉੱਤੇ ਹਮਲਾ ਕੀਤਾ। ਇਸ ਹਮਲੇ ਵਿਚ 2 ਜਵਾਨ ਸ਼ਹੀਦ ਹੋ ਗਏ। ਜਦਕਿ ਮੁਠਭੇੜ ਦੌਰਾਨ 3 ਜਵਾਨ ਜਖ਼ਮੀ ਹੋ ਗਏ।  

Jammu & KashmirJammu & Kashmirਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਅਤਿਵਾਦੀ ਸ਼ਹੀਦ ਜਵਾਨਾਂ ਦੇ ਹਥਿਆਰ ਲੈ ਕੇ ਫਰਾਰ ਹੋ ਗਏ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿਚ ਸਰਚ ਆਪਰੇਸ਼ਨ ਜਾਰੀ ਹੈ ਅਤੇ ਅਨੰਤਨਾਗ ਵਿਚ ਸੀਆਰਪੀਐਫ ਦੀ ਪੋਸਟ ਉੱਤੇ ਅਤਿਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ।  ਇਸ ਵਿਚ CRPF ਦੇ 10 ਜਵਾਨ ਜ਼ਖਮੀ ਹੋ ਗਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement