
ਡੇਢ ਮਹੀਨੇ ਪਹਿਲਾਂ ਲੜਕੀ ਦਾ ਹੋਇਆ ਸੀ ਵਿਆਹ
ਬਾੜਮੇਰ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਚੌਹਟਨ ਥਾਣਾ ਖੇਤਰ 'ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪ੍ਰੇਮੀ ਜੋੜੇ ਨੇ ਫ਼ਿਲਮੀ ਸਟਾਈਲ 'ਚ ਇਕ-ਦੂਜੇ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਨ੍ਹਾਂ ਦੀ ਪਛਾਣ ਸ਼ੰਕਰ ਜਾਟ ਅਤੇ ਅੰਜੂ ਸੁਥਾਰ (ਦੋਹਾਂ ਦੀ ਉਮਰ 21 ਸਾਲ) ਵਜੋਂ ਹੋਈ ਹੈ। ਦੋਹਾਂ ਨੇ ਦੇਸੀ ਕੱਟੇ ਨਾਲ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮੋਬਾਈਲ ਨਾਲ ਕਈ ਤਸਵੀਰਾਂ ਵੀ ਲਈਆਂ ਸਨ, ਜੋ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਚ ਵਾਈਰਲ ਹੋ ਰਹੀਆਂ ਹਨ।
Woman lover shoot themselves dead in Rajasthan's Barmer
ਜਾਣਕਾਰੀ ਮੁਤਾਬਕ ਦੋਹਾਂ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ। ਅੰਜੂ ਦਾ ਵਿਆਹ ਡੇਢ ਮਹੀਨੇ ਪਹਿਲਾਂ ਹੋਇਆ ਸੀ। ਬੁਧਵਾਰ ਦੇਰ ਰਾਤ ਦੋਵੇਂ ਆਪਣੇ ਘਰਾਂ ਤੋਂ ਗ਼ਾਇਬ ਹੋ ਗਏ ਸਨ। ਜਿਸ ਤੋਂ ਬਾਅਦ ਵੀਰਵਾਰ ਸਵੇਰੇ ਇਨ੍ਹਾਂ ਦੀਆਂ ਲਾਸ਼ਾਂ ਚੌਹਟਨ ਥਾਣਾ ਖੇਤਰ ਦੇ ਲੀਲਸਰ ਪਿੰਡ ਦੀ ਸਰਹੱਦ ਨੇੜੇਉਂ ਮਿਲੀਆਂ। ਲਾਸ਼ਾਂ ਨੂੰ ਚੌਹਟਨ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ, ਜਿਥੇ ਦੋਹਾਂ ਦਾ ਪੋਸਟਮਾਰਟਮ ਹੋਣਾ ਹੈ। ਪੁਲਿਸ ਨੂੰ ਮੌਕੇ ਤੋਂ ਬੀਅਰ ਦੀਆਂ ਬੋਤਲਾਂ ਵੀ ਮਿਲੀਆਂ ਹਨ।
Woman lover shoot themselves dead in Rajasthan's Barmer
ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਲੜਕੀ ਦਾ ਵਿਆਹ ਕਿਸੇ ਹੋਰ ਨਾਲ ਹੋਣ ਕਾਰਨ ਦੋਵੇਂ ਪ੍ਰੇਸ਼ਾਨ ਸਨ। ਇਸੇ ਕਾਰਨ ਦੋਹਾਂ ਨੇ ਖ਼ੁਦਕੁਸ਼ੀ ਕਰਨ ਦਾ ਰਸਤਾ ਚੁਣਿਆ। ਵੀਰਵਾਰ ਸਵੇਰੇ 4 ਵਜੇ ਦੋਹਾਂ ਨੇ ਕਨਪਟੀ 'ਤੇ ਬੰਦੂਕ ਲਗਾ ਕਿ ਤਸਵੀਰਾਂ ਅਤੇ ਆਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਕੀਤੇ ਸਨ।