
ਝੰਡਾ ਉਤਾਰਨ ਨੂੰ ਲੈ ਕੇ ਹੋਇਆ ਝਗੜਾ
ਪੱਛਮ ਬੰਗਾਲ- ਲੋਕ ਸਭਾ ਚੋਣਾਂ ਭਾਵੇਂ ਖ਼ਤਮ ਹੋ ਗਈਆਂ ਹਨ ਪਰ ਪੱਛਮ ਬੰਗਾਲ ਵਿਚ ਅਜੇ ਵੀ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਕਾਰ ਹਿੰਸਾ ਜਾਰੀ ਹੈ। ਤਾਜ਼ਾ ਮਾਮਲਾ 24 ਪਰਗਨਾ ਜ਼ਿਲ੍ਹੇ ਦੇ ਨੱਜ਼ਤ ਇਲਾਕੇ ਦਾ ਹੈ। ਜਿੱਥੇ ਭਾਜਪਾ ਅਤੇ ਟੀਐਮਸੀ ਵਰਕਰਾਂ ਵਿਚਕਾਰ ਹੋਈ ਝੜਪ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਝਗੜਾ ਸਬੰਧਤ ਇਲਾਕੇ ਤੋਂ ਪਾਰਟੀ ਦੇ ਝੰਡੇ ਹਟਾਉਣ ਨੂੰ ਲੈ ਕੇ ਸ਼ੁਰੂ ਹੋਇਆ।
BJP
ਭਾਜਪਾ ਨੇਤਾ ਸਾਯੰਤਨ ਬਸੁ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਦੇ ਤਿੰਨ ਵਰਕਰਾਂ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਟੀਐਮਸੀ ਵਰਕਰਾਂ ਨੂੰ ਭਾਜਪਾ ਦੇ ਝੰਡੇ ਉਤਾਰਨ ਤੋਂ ਰੋਕ ਰਹੇ ਸਨ। ਉਧਰ ਤ੍ਰਿਣਮੂਲ ਕਾਂਗਰਸ ਨੇ ਵੀ ਅਪਣੇ ਇਕ ਵਰਕਰ ਦੀ ਮੌਤ ਹੋ ਜਾਣ ਦਾ ਦਾਅਵਾ ਕੀਤਾ ਹੈ। ਤ੍ਰਿਣਮੂਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੰਤਰੀ ਜੋਤੀਪ੍ਰਿਯੋ ਮੁਲਿੱਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਾਰਟੀ ਵਰਕਰ ਨੂੰ ਭਾਜਪਾ ਵਰਕਰਾਂ ਨੇ ਗੋਲੀ ਮਾਰ ਦਿੱਤੀ।
Trinamool Congress
ਫਿਲਹਾਲ ਇਸ ਘਟਨਾ ਤੋਂ ਬਾਅਦ ਪੂਰੇ ਪੱਛਮ ਬੰਗਾਲ ਵਿਚ ਇਕ ਵਾਰ ਫਿਰ ਤੋਂ ਤਣਾਅ ਵਧ ਗਿਆ ਹੈ। ਸਥਿਤੀ ਨੂੰ ਕਾਬੂ ਕਰਨ ਲਈ ਜਗ੍ਹਾ ਜਗ੍ਹਾ 'ਤੇ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।